Punjab Breaking News LIVE: ਲਾਰੈਂਸ ਬਿਸ਼ਨੋਈ ਦੇ ਭਾਣਜੇ ਖਿਲਾਫ਼ ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਇਸ ਇੰਡੀਅਨ ਟੇਕ ਸੀਈਓ ਨੇ ਬਣਾਇਆ ਨਵਾਂ ਰਿਕਾਰਡ, ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ

Punjab Breaking News LIVE, 04 January, 2024: ਲਾਰੈਂਸ ਬਿਸ਼ਨੋਈ ਦੇ ਭਾਣਜੇ ਖਿਲਾਫ਼ ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਇਸ ਇੰਡੀਅਨ ਟੇਕ ਸੀਈਓ ਨੇ ਬਣਾਇਆ ਨਵਾਂ ਰਿਕਾਰਡ, ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ

ABP Sanjha Last Updated: 04 Jan 2024 02:45 PM
Ludhiana News: ਲੁਧਿਆਣਾ ਨੇੜੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ, ਮਿੱਲ ਮੁਲਾਜ਼ਮਾਂ ਨਾਲ ਭਰੀ ਵੈਨ ਪਲਟੀ

ਲੁਧਿਆਣਾ ਨੇੜੇ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਿੱਤਲ ਮਿੱਲ ਦੇ ਕਰਮਚਾਰੀਆਂ ਨਾਲ ਭਰੀ ਵੈਨ ਪਲਟ ਗਈ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੈਨ ਵਿੱਚ 20 ਤੋਂ 25 ਕਰਮਚਾਰੀ ਸਨ। ਇਹ ਹਾਦਸਾ ਘੁਲਾਲ ਟੋਲ ਪਲਾਜਾ ਕੋਲ ਵਾਪਰਿਆ ਹੈ।

fire broke out: ਲੁਧਿਆਣਾ ਦੀ ਧਾਗਾ ਮਿੱਲ 'ਚ 2 ਸਿਲੰਡਰ ਫਟੇ, ਧਮਾਕੇ ਨੇ ਹਿਲਾ ਕੇ ਰੱਖ ਦਿੱਤਾ ਇਲਾਕਾ

ਬੀਤੇ ਦਿਨ ਜਿੱਥੇ ਖੰਨਾ ਦੇ ਵਿੱਚ ਇੱਕ ਤੇਲ ਟੈਂਕਰ ਨੂੰ ਭਿਆਨਕ ਅੱਗ ਲੱਗਣ ਕਰਕੇ ਲੁਧਿਆਣਾ(Ludhiana) ਦੇ ਵਿੱਚ ਸਹਿਮ ਦਾ ਮਾਹੌਲ ਸੀ ਉੱਥੇ ਹੀ ਅੱਜ ਸਵੇਰੇ ਲੁਧਿਆਣਾ ਦੇ ਟਿੱਬਾ ਰੋਡ ਸੰਧੂ ਕਲੋਨੀ ‘ਚ ਧਾਗੇ ਦੇ ਇੱਕ ਗੋਦਾਮ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ(Fire Broke Out)  ਗਈ। ਅੱਗ ਲੱਗਣ ਦਾ ਕਾਰਨ ਸਿਲਿੰਡਰ ਦੇ ਵਿੱਚ ਹੋਏ ਧਮਾਕੇ ਨੂੰ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਧਾਗਾ ਫੈਕਟਰੀ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਸੁੱਖ ਦੀ ਗੱਲ ਇਹ ਰਹੀ ਕਿ ਉਸ ਵਕਤ ਕੋਈ ਅੰਦਰ ਮੌਜੂਦ ਨਹੀਂ ਸੀ ਪਰ ਅੱਗ ਤੇਜ਼ੀ ਦੇ ਨਾਲ ਹਵਾ ਚੱਲਣ ਕਰਕੇ ਫੈਲ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

1987 Punjab Bank Robbery: 1987 'ਚ ਖਾਲਿਸਤਾਨੀਆਂ ਨੇ ਕੀਤੀ ਸੀ ਵੱਡੀ ਬੈਂਕ ਡਕੈਤੀ, ਬੋਰੀਆਂ ਭਰ ਕੇ ਲੈ ਗਏ ਸੀ ਕਰੋੜਾਂ ਰੁਪਏ

ਸਾਲ 1987 'ਚ ਖਾਲਿਸਤਾਨੀਆਂ ਨੇ ਲੁਧਿਆਣਾ ਵਿੱਚ ਵੱਡੀ ਬੈਂਕ ਡਕੈਤੀ ਕੀਤੀ ਸੀ। ਇਸ ਦੌਰਾਨ ਉਹ ਬੋਰੀਆਂ ਭਰ ਕੇ ਕਰੋੜਾਂ ਰੁਪਏ ਲੈ ਗਏ ਸੀ। ਇਹ ਡਕੈਤੀ 12 ਫਰਵਰੀ 1987 ਨੂੰ ਪੰਜਾਬ ਨੈਸ਼ਨਲ ਬੈਂਕ ਦੀ ਢੋਲੇਵਾਲ ਸ਼ਾਖਾ ਵਿੱਚ ਹੋਈ ਸੀ। ਇਸ ਕੇਸ ਵਿੱਚ 10 ਲੋਕ ਨਾਮਜ਼ਦ ਕੀਤੇ ਗਏ ਸੀ ਜਿਨ੍ਹਾਂ ਵਿੱਚ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ, ਹਰਜਿੰਦਰ ਸਿੰਘ, ਮਾਨ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਸੇਵਾ ਸਿੰਘ, ਆਸ਼ਾ ਸਿੰਘ ਤੇ ਅਵਤਾਰ ਸਿੰਘ ਸ਼ਾਮਲ ਸਨ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਸੀ।

1987 Punjab Bank Robbery: 1987 'ਚ ਖਾਲਿਸਤਾਨੀਆਂ ਨੇ ਕੀਤੀ ਸੀ ਵੱਡੀ ਬੈਂਕ ਡਕੈਤੀ, ਬੋਰੀਆਂ ਭਰ ਕੇ ਲੈ ਗਏ ਸੀ ਕਰੋੜਾਂ ਰੁਪਏ

ਸਾਲ 1987 'ਚ ਖਾਲਿਸਤਾਨੀਆਂ ਨੇ ਲੁਧਿਆਣਾ ਵਿੱਚ ਵੱਡੀ ਬੈਂਕ ਡਕੈਤੀ ਕੀਤੀ ਸੀ। ਇਸ ਦੌਰਾਨ ਉਹ ਬੋਰੀਆਂ ਭਰ ਕੇ ਕਰੋੜਾਂ ਰੁਪਏ ਲੈ ਗਏ ਸੀ। ਇਹ ਡਕੈਤੀ 12 ਫਰਵਰੀ 1987 ਨੂੰ ਪੰਜਾਬ ਨੈਸ਼ਨਲ ਬੈਂਕ ਦੀ ਢੋਲੇਵਾਲ ਸ਼ਾਖਾ ਵਿੱਚ ਹੋਈ ਸੀ। ਇਸ ਕੇਸ ਵਿੱਚ 10 ਲੋਕ ਨਾਮਜ਼ਦ ਕੀਤੇ ਗਏ ਸੀ ਜਿਨ੍ਹਾਂ ਵਿੱਚ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ, ਹਰਜਿੰਦਰ ਸਿੰਘ, ਮਾਨ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਸੇਵਾ ਸਿੰਘ, ਆਸ਼ਾ ਸਿੰਘ ਤੇ ਅਵਤਾਰ ਸਿੰਘ ਸ਼ਾਮਲ ਸਨ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਸੀ।

Punjab Politics: ਅਕਾਲੀਆਂ ਨੂੰ ਮਾਨ ਦੀ ਨਸੀਹਤ, ‘ਪੰਜਾਬ ਬਚਾਓ ਯਾਤਰਾ’ ਨਹੀਂ ‘ਅਕਾਲੀ ਦਲ ਤੋਂ ਪੰਜਾਬ ਬਚਾਲੋ’ ਯਾਤਰਾ ਕਰੋ ਸ਼ੁਰੂ

ਸ਼੍ਰੋਮਣੀ ਅਕਾਲੀ ਦਲ ਵੱਲੋਂ ਯਾਤਰਾ ਦੇ ਨਾਮ ਉਤੇ ਕੀਤੀ ਜਾਣ ਵਾਲੀ ਸਿਆਸੀ ਨੌਟੰਕੀ ਲਈ ਪਾਰਟੀ ਨੂੰ ਘੇਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ(Bhagwant Mann) ਨੇ ਕਿਹਾ ਕਿ ਅਕਾਲੀਆਂ ਨੇ 15 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ(Punjab) ਨੂੰ ਬੇਰਹਿਮੀ ਨਾਲ ਲੁੱਟਿਆ ਹੈ ਜਿਸ ਕਰਕੇ ਇਸ ਯਾਤਰਾ ਦਾ ਅਸਲ ਨਾਮ ‘ਅਕਾਲੀ ਦਲ ਤੋਂ ਪੰਜਾਬ ਬਚਾ ਲਓ ਯਾਤਰਾ’ ਹੋਣਾ ਚਾਹੀਦਾ ਹੈ।

Ludhiana News: ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ! ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਕਰਵਾਏਗੀ ਦਰਸ਼ਨ

Ludhiana News: ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਭਾਰਤੀ ਰੇਲਵੇ ਨੇ ਦਿੱਲੀ, ਯੂਪੀ, ਹਰਿਆਣਾ ਤੇ ਪੰਜਾਬ ਦੇ ਸ਼ਰਧਾਲੂਆਂ ਨੂੰ ਨਵੇਂ ਸਾਲ ਦਾ ਵੱਡਾ ਤੋਹਫ਼ਾ ਦਿੱਤੀ ਹੈ। ਸ਼ਰਧਾਲੂ ਹੁਣ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਰਾਹੀਂ ਮਾਤਾ ਵੈਸ਼ਨੋ ਦੇਵੀ ਜਾ ਸਕਣਗੇ। ਇਹ ਟ੍ਰੇਨ ਜੰਮੂ, ਲੁਧਿਆਣਾ ਤੇ ਅੰਬਾਲਾ ਕੈਂਟ ਰੇਲਵੇ ਸਟੇਸ਼ਨਾਂ 'ਤੇ 2-2 ਮਿੰਟ ਲਈ ਰੁਕੇਗੀ। ਹਾਸਲ ਜਾਣਕਾਰੀ ਮੁਤਾਬਕ ਮਾਤਾ ਵੈਸ਼ਨੋ ਦੇਵੀ ਕਟੜਾ ਤੇ ਨਵੀਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਸ਼ੁਰੂ ਹੋ ਗਈ ਹੈ। ਟ੍ਰੇਨ ਨੰਬਰ 22478 ਕਟੜਾ ਤੋਂ ਸਵੇਰੇ 6 ਵਜੇ ਰਵਾਨਾ ਹੋਵੇਗੀ ਤੇ 11.44 ਵਜੇ ਅੰਬਾਲਾ ਕੈਂਟ ਤੇ ਦੁਪਹਿਰ 2 ਵਜੇ ਨਵੀਂ ਦਿੱਲੀ ਪਹੁੰਚੇਗੀ। ਵਾਪਸੀ ਵਿੱਚ ਟ੍ਰੇਨ ਨੰਬਰ 22477 ਨਵੀਂ ਦਿੱਲੀ ਤੋਂ ਦੁਪਹਿਰ 3 ਵਜੇ ਰਵਾਨਾ ਹੋਵੇਗੀ, ਸ਼ਾਮ 5.10 ਵਜੇ ਅੰਬਾਲਾ ਕੈਂਟ ਤੇ ਰਾਤ 11 ਵਜੇ ਕਟੜਾ ਪਹੁੰਚੇਗੀ। 

Punjab Weather Update: ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਵੱਲੋਂ 8 ਜਨਵਰੀ ਤੱਕ ਯੈਲੋ ਅਲਰਟ

Punjab Weather : ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਪਿਛਲੇ ਹਫਤੇ ਭਰ ਤੋਂ ਧੁੱਪ ਨਹੀਂ ਨਿਕਲੀ। ਇਸ ਕਰਕੇ ਪਾਰਾ ਬੇਹੱਦ ਡਿੱਗ ਗਿਆ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ 5 ਡਿਗਰੀ ਦਾ ਅੰਤਰ ਰਹਿ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 8 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅੱਜ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਧੁੰਦ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਸੰਘਣੀ ਧੁੰਦ ਸੜਕ, ਰੇਲ ਤੇ ਹਵਾਈ ਆਵਾਜਾਈ 'ਤੇ ਸਿੱਧਾ ਅਸਰ ਪਾ ਰਹੀ ਹੈ। ਸਵੇਰੇ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਸੜਕਾਂ ਉਪਰ ਵਾਹਨ ਰੀਂਗ ਰਹੇ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਸੰਗਰੂਰ, ਮਾਨਸਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਲੁਧਿਆਣਾ, ਰੂਪਨਗਰ, ਮੋਗਾ ਵਿੱਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਲਈ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

Who is Nikesh Arora?: ਇਸ ਇੰਡੀਅਨ ਟੇਕ ਸੀਈਓ ਨੇ ਬਣਾਇਆ ਨਵਾਂ ਰਿਕਾਰਡ, ਬਣ ਗਏ ਨਵੇਂ ਸਾਲ ਦੇ ਸਭ ਤੋਂ ਪਹਿਲੇ Billionaire!

Nikesh Arora: ਭਾਰਤੀ ਮੂਲ ਦੇ ਤਕਨੀਕੀ ਸੀਈਓ ਨਿਕੇਸ਼ ਅਰੋੜਾ ਦੇ ਨਾਂ 'ਤੇ ਇੱਕ ਨਵੀਂ ਉਪਲਬਧੀ ਜੁੜ ਗਈ ਹੈ। ਗੂਗਲ ਤੋਂ ਲੈ ਕੇ ਸਾਫਟਬੈਂਕ ਤੱਕ ਰਿਕਾਰਡਾਂ ਦੀ ਲੜੀ ਬਣਾਉਣ ਵਾਲੇ ਅਰੋੜਾ ਹੁਣ 2024 ਦੇ ਦੁਨੀਆ ਦੇ ਸਭ ਤੋਂ ਨਵੇਂ ਅਤੇ ਪਹਿਲੇ ਅਰਬਪਤੀ ਬਣ ਗਏ ਹਨ। ਬਲੂਮਬਰਗ ਦੇ ਅੰਕੜਿਆਂ 'ਚ ਇਹ ਗੱਲ ਸਾਹਮਣੇ ਆਈ ਹੈ। ਨਿਕੇਸ਼ ਅਰੋੜਾ (Nikesh Arora) ਕਈ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕੇ ਹਨ। ਵਰਤਮਾਨ ਵਿੱਚ ਉਹ ਸਾਈਬਰ ਸੁਰੱਖਿਆ ਕੰਪਨੀ ਪਾਓ ਆਲਟੋ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਬਲੂਮਬਰਗ ਦੇ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਨਿਕੇਸ਼ ਅਰੋੜਾ ਨੂੰ ਪਾਓ ਆਲਟੋ ਨੈਟਵਰਕਸ ਦੇ ਸੀਈਓ ਦੇ ਤੌਰ 'ਤੇ ਭਾਰੀ ਤਨਖਾਹ ਮਿਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਵਾਰਡਾਂ ਦਾ ਵੀ ਲਾਭ ਮਿਲ ਰਿਹਾ ਹੈ। ਜਿਸ ਕਾਰਨ ਨਿਕੇਸ਼ ਅਰੋੜਾ ਦੀ ਮੌਜੂਦਾ ਸੰਪਤੀ 1.5 ਬਿਲੀਅਨ ਡਾਲਰ ਹੋ ਗਈ ਹੈ।

Moosewala Murder Case: ਲਾਰੈਂਸ ਬਿਸ਼ਨੋਈ ਦੇ ਭਾਣਜੇ ਖਿਲਾਫ਼ ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਹੁਣ ਵਧਣਗੀਆਂ ਮੁਸ਼ਕਲਾਂ

Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮਾਨਸਾ ਅਦਾਲਤ ਵਿੱਚ ਇੱਕ ਹੋਰ ਚਲਾਨ ਪੇਸ਼ ਕਰ ਦਿੱਤਾ ਹੈ। ਇਹ ਚਾਰਜਸ਼ੀਟ ਕਤਲਕਾਂਡ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਖ਼ਿਲਾਫ਼ ਮਾਨਸਾ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ। ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 28 ਦਸੰਬਰ ਨੂੰ ਸਚਿਨ ਨੂੰ ਪੇਸ਼ ਨਾ ਕਰਨ ਤੋਂ ਬਾਅਦ 10 ਜਨਵਰੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਪਤਾ ਲੱਗਾ ਹੈ ਕਿ ਸਚਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਵਿਚ ਹੈ।

ਪਿਛੋਕੜ

Punjab Breaking News LIVE, 04 January, 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਮਾਨਸਾ ਅਦਾਲਤ ਵਿੱਚ ਇੱਕ ਹੋਰ ਚਲਾਨ ਪੇਸ਼ ਕਰ ਦਿੱਤਾ ਹੈ। ਇਹ ਚਾਰਜਸ਼ੀਟ ਕਤਲਕਾਂਡ ਮੁੱਖ ਸਾਜ਼ਿਸ਼ਘਾੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਥਾਪਨ ਖ਼ਿਲਾਫ਼ ਮਾਨਸਾ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਹੈ। ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 28 ਦਸੰਬਰ ਨੂੰ ਸਚਿਨ ਨੂੰ ਪੇਸ਼ ਨਾ ਕਰਨ ਤੋਂ ਬਾਅਦ 10 ਜਨਵਰੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਪਤਾ ਲੱਗਾ ਹੈ ਕਿ ਸਚਿਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਵਿਚ ਹੈ। ਲਾਰੈਂਸ ਬਿਸ਼ਨੋਈ ਦੇ ਭਾਣਜੇ ਖਿਲਾਫ਼ ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਹੁਣ ਵਧਣਗੀਆਂ ਮੁਸ਼ਕਲਾਂ


 


Who is Nikesh Arora?: ਇਸ ਇੰਡੀਅਨ ਟੇਕ ਸੀਈਓ ਨੇ ਬਣਾਇਆ ਨਵਾਂ ਰਿਕਾਰਡ, ਬਣ ਗਏ ਨਵੇਂ ਸਾਲ ਦੇ ਸਭ ਤੋਂ ਪਹਿਲੇ Billionaire!


Who is Nikesh Arora?: ਭਾਰਤੀ ਮੂਲ (Indian values) ਦੇ ਤਕਨੀਕੀ ਸੀਈਓ ਨਿਕੇਸ਼ ਅਰੋੜਾ (Tech CEO Nikesh Arora) ਦੇ ਨਾਂ 'ਤੇ ਇੱਕ ਨਵੀਂ ਉਪਲਬਧੀ ਜੁੜ ਗਈ ਹੈ। ਗੂਗਲ (Google) ਤੋਂ ਲੈ ਕੇ ਸਾਫਟਬੈਂਕ (softbank) ਤੱਕ ਰਿਕਾਰਡਾਂ ਦੀ ਲੜੀ ਬਣਾਉਣ ਵਾਲੇ ਅਰੋੜਾ ਹੁਣ 2024 ਦੇ ਦੁਨੀਆ ਦੇ ਸਭ ਤੋਂ ਨਵੇਂ ਅਤੇ ਪਹਿਲੇ ਅਰਬਪਤੀ ਬਣ ਗਏ ਹਨ। ਬਲੂਮਬਰਗ ਦੇ ਅੰਕੜਿਆਂ (Bloomberg Data) 'ਚ ਇਹ ਗੱਲ ਸਾਹਮਣੇ ਆਈ ਹੈ। ਨਿਕੇਸ਼ ਅਰੋੜਾ (Nikesh Arora) ਕਈ ਵੱਡੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕੇ ਹਨ। ਵਰਤਮਾਨ ਵਿੱਚ ਉਹ ਸਾਈਬਰ ਸੁਰੱਖਿਆ ਕੰਪਨੀ ਪਾਓ ਆਲਟੋ ਨੈੱਟਵਰਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਬਲੂਮਬਰਗ ਦੇ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, ਨਿਕੇਸ਼ ਅਰੋੜਾ ਨੂੰ ਪਾਓ ਆਲਟੋ ਨੈਟਵਰਕਸ ਦੇ ਸੀਈਓ ਦੇ ਤੌਰ 'ਤੇ ਭਾਰੀ ਤਨਖਾਹ ਮਿਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐਵਾਰਡਾਂ ਦਾ ਵੀ ਲਾਭ ਮਿਲ ਰਿਹਾ ਹੈ। ਜਿਸ ਕਾਰਨ ਨਿਕੇਸ਼ ਅਰੋੜਾ ਦੀ ਮੌਜੂਦਾ ਸੰਪਤੀ 1.5 ਬਿਲੀਅਨ ਡਾਲਰ ਹੋ ਗਈ ਹੈ। ਇਸ ਇੰਡੀਅਨ ਟੇਕ ਸੀਈਓ ਨੇ ਬਣਾਇਆ ਨਵਾਂ ਰਿਕਾਰਡ, ਬਣ ਗਏ ਨਵੇਂ ਸਾਲ ਦੇ ਸਭ ਤੋਂ ਪਹਿਲੇ Billionaire!


Punjab Weather Update: ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਵੱਲੋਂ 8 ਜਨਵਰੀ ਤੱਕ ਯੈਲੋ ਅਲਰਟ 


Punjab Weather : ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਪਿਛਲੇ ਹਫਤੇ ਭਰ ਤੋਂ ਧੁੱਪ ਨਹੀਂ ਨਿਕਲੀ। ਇਸ ਕਰਕੇ ਪਾਰਾ ਬੇਹੱਦ ਡਿੱਗ ਗਿਆ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ 5 ਡਿਗਰੀ ਦਾ ਅੰਤਰ ਰਹਿ ਗਿਆ ਹੈ। ਮੌਸਮ ਵਿਭਾਗ ਨੇ ਪੰਜਾਬ ਵਿੱਚ 8 ਜਨਵਰੀ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਅੱਜ ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਧੁੰਦ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਸੰਘਣੀ ਧੁੰਦ ਸੜਕ, ਰੇਲ ਤੇ ਹਵਾਈ ਆਵਾਜਾਈ 'ਤੇ ਸਿੱਧਾ ਅਸਰ ਪਾ ਰਹੀ ਹੈ। ਸਵੇਰੇ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਟ੍ਰੇਨਾਂ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹਵਾਈ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਸੜਕਾਂ ਉਪਰ ਵਾਹਨ ਰੀਂਗ ਰਹੇ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਸੰਗਰੂਰ, ਮਾਨਸਾ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਲੁਧਿਆਣਾ, ਰੂਪਨਗਰ, ਮੋਗਾ ਵਿੱਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਇਸ ਲਈ ਵਾਹਨ ਚਾਲਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਪੰਜਾਬ 'ਚ ਠੰਢ ਨੇ ਤੋੜੇ ਰਿਕਾਰਡ, ਮੌਸਮ ਵਿਭਾਗ ਵੱਲੋਂ 8 ਜਨਵਰੀ ਤੱਕ ਯੈਲੋ ਅਲਰਟ 


 


 


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.