Punjab Breaking News LIVE: ਦਿਨੇ ਧੁੱਪ ਤੇ ਰਾਤ ਨੂੰ ਠੰਢ ਤੋੜ ਰਹੀ ਰਿਕਾਰਡ, CM ਨੇ ਸੱਦੀ ਹਾਈ ਲੇਵਲ ਮੀਟਿੰਗ, ਕਮਲਨਾਥ ਦੀਆਂ ਵੱਧ ਸਕਦੀਆਂ ਮੁਸ਼ਕਲਾਂ

Punjab Breaking News LIVE, 07 February 2024: ਦਿਨੇ ਧੁੱਪ ਤੇ ਰਾਤ ਨੂੰ ਠੰਢ ਤੋੜ ਰਹੀ ਰਿਕਾਰਡ, CM ਨੇ ਸੱਦੀ ਹਾਈ ਲੇਵਲ ਮੀਟਿੰਗ, ਕਮਲਨਾਥ ਦੀਆਂ ਵੱਧ ਸਕਦੀਆਂ ਮੁਸ਼ਕਲਾਂ

ABP Sanjha Last Updated: 07 Feb 2024 10:53 AM

ਪਿਛੋਕੜ

Punjab Breaking News LIVE, 07 February 2024: ਪੰਜਾਬ ਵਿੱਚ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ ਤੇ ਦਿਨ ਵੇਲੇ ਖੂਬ ਧੁੱਪ ਨਿਕਲਦੀ ਹੈ ਪਰ ਰਾਤ ਵੇਲੇ ਪਾਰਾ ਅਜੇ ਵੀ ਕਾਫੀ ਹੇਠਾਂ...More

Canada News: ਕੈਨੇਡਾ 'ਚ ਪਰਵਾਸੀ ਭਾਰਤੀਆਂ ਦਾ ਸ਼ਰਮਨਾਕ ਕਾਰਾ, ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਚੁਰਾਉਂਦੇ ਡਾਲਰ

Canada News: ਕੈਨੇਡਾ ਵਿੱਚ ਪਰਵਾਸੀ ਭਾਰਤੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਨੇ ਪਰਵਾਸੀ ਭਾਰਤੀਆਂ ਦੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ ਕੀਤਾ ਹੈ ਜੋ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਡਾਲਰ ਚੁਰਾਉਂਦਾ ਸੀ। ਪੁਲਿਸ ਮੁਤਾਬਕ ਇਸ ਗਰੋਹ ਨੇ 17 ਮੰਦਰਾਂ ਤੇ ਇੱਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨ੍ਹ ਕੇ ਹਜ਼ਾਰਾਂ ਡਾਲਰ ਚੋਰੀ ਕੀਤੇ ਹਨ। ਪੁਲਿਸ ਮੁਤਾਬਕ ਇਹ ਗਰੋਹ ਮੰਦਰਾਂ ਦੀ ਤੋੜ-ਭੰਨ੍ਹ ਤੇ ਬੇਅਦਬੀ ਵੀ ਕਰਦਾ ਰਿਹਾ ਜਿਸ ਦਾ ਸ਼ੱਕ ਗਰਮਖਿਆਲੀਆਂ ਤੇ ਖਾਲਿਸਤਾਨ ਸਮਰਥਕਾਂ ’ਤੇ ਜਾਂਦਾ ਰਿਹਾ। ਦਰਅਸਲ ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ’ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਗ਼ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਹਨ। ਮੁਲਜ਼ਮ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਜਗਦੀਸ਼ ਪੰਧੇਰ (41) ਵਜੋਂ ਦੱਸੀ ਗਈ ਹੈ। ਉਸ ਉੱਤੇ ਧਾਰਮਿਕ ਅਸਥਾਨਾਂ ਦੀਆਂ ਗੋਲਕਾਂ ਤੋੜਨ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ।