Punjab Breaking News LIVE: ਪੰਜਾਬ ਦਾ ਚੜ੍ਹੇਗਾ ਪਾਰਾ, ਅਕਾਲੀ ਦਲ ਤੇ ਕਿਸਾਨਾਂ ਦਾ ਸਰਕਾਰ 'ਤੇ ਹੱਲਾ ਬੋਲ, ਬਾਰਸ਼ ਨਾਲ ਵਧੀ ਠੰਢ
Punjab Breaking News LIVE, 10 October, 2023: ਪੰਜਾਬ ਦਾ ਚੜ੍ਹੇਗਾ ਪਾਰਾ, ਅਕਾਲੀ ਦਲ ਤੇ ਕਿਸਾਨਾਂ ਦਾ ਸਰਕਾਰ 'ਤੇ ਹੱਲਾ ਬੋਲ, ਬਾਰਸ਼ ਨਾਲ ਵਧੀ ਠੰਢ
ਕੀ ਤੁਹਾਨੂੰ ਆਪਣੇ ਫ਼ੋਨ 'ਤੇ ਐਮਰਜੈਂਸੀ ਚੇਤਾਵਨੀ ਮਿਲੀ ਹੈ, ਉਹ ਵੀ ਲੰਬੀ ਬੀਪ ਨਾਲ? ਦਰਅਸਲ, ਭਾਰਤ ਸਰਕਾਰ ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕਰ ਰਹੀ ਹੈ। ਇਸ ਸਿਸਟਮ ਨੂੰ ਟੈਸਟ ਕਰਨ ਲਈ ਇੱਕ ਮੈਸੇਜ ਭੇਜਿਆ ਜਾ ਰਿਹਾ ਹੈ ਜੋ ਕੁਝ ਦਿਨ ਪਹਿਲਾਂ ਐਂਡ੍ਰਾਇਡ ਯੂਜ਼ਰਸ ਨੂੰ ਮਿਲਿਆ ਸੀ ਅਤੇ ਹੁਣ ਆਈਫੋਨ ਯੂਜ਼ਰਸ ਨੂੰ ਵੀ ਇਹ ਅਲਰਟ ਮੈਸੇਜ ਮਿਲ ਰਿਹਾ ਹੈ। ਇਹ ਸੁਨੇਹਾ ਇੱਕ ਉੱਚੀ ਬੀਪ ਆਵਾਜ਼ ਨਾਲ ਭੇਜਿਆ ਗਿਆ ਹੈ ਜੋ Emergency Alert: Severe ਫਲੈਸ਼ ਦੇ ਨਾਲ ਆਉਂਦਾ ਹੈ। ਇਹ ਅਲਰਟ ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦਾ ਹਿੱਸਾ ਹੈ ਜੋ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੁਆਰਾ ਤਿਆਰ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਅੱਜ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਐਕਸ਼ਨ ਮੋਡ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿੱਚ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।
ਪੁਲਿਸ ਨੇ ਫ਼ਿਰੋਜ਼ਪੁਰ ਦੇ ਤਸਕਰਾਂ 'ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿੱਚ 19 ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਣੀ ਹੈ। ਇਨ੍ਹਾਂ ਵਿੱਚੋਂ ਛੇ ਖ਼ਿਲਾਫ਼ ਕਾਰਵਾਈ ਕਰਦਿਆਂ 3 ਕਰੋੜ 54 ਲੱਖ 9 ਹਜ਼ਾਰ 207 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਪੁਲਿਸ ਨੇ ਚੱਪਾ ਅੜੀਕੀ ਪਿੰਡ ਵਿੱਚ ਸਥਿਤ ਛੇਵੇਂ ਸਮੱਗਲਰ ਦੀ ਅੱਠ ਏਕੜ ਜ਼ਮੀਨ ਅਤੇ ਹੋਰ ਜਾਇਦਾਦ ਜ਼ਬਤ ਕਰ ਲਈ ਹੈ। ਇਹ ਤਸਕਰ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਬਾਰੋਕੇ ਦਾ ਵਸਨੀਕ ਹੈ।
ਅੱਜ ਯਾਨੀ 10 ਅਕਤੂਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਬਦਲਾਅ ਦੇਖਣ ਨੂੰ ਮਿਲਿਆ ਹੈ। ਸੋਨੇ ਦੀ ਕੀਮਤ ਇਕ ਵਾਰ ਫਿਰ ਵਧਣੀ ਸ਼ੁਰੂ ਹੋ ਗਈ ਹੈ। ਪਿਛਲੇ ਹਫਤੇ ਸੋਨੇ ਦੀ ਕੀਮਤ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਕਿ ਲੋਕਾਂ ਦੇ ਲਈ ਬਹੁਤ ਹੀ ਸੁਨਹਿਰੀ ਮੌਕਾ ਸੀ। ਹੁਣ ਤਿਉਹਾਰ ਸ਼ੁਰੂ ਹੁੰਦੇ ਹੀ ਸੋਨੇ ਦੀ ਮੰਗ ਹੋਰ ਵੀ ਵਧ ਜਾਵੇਗੀ। ਖਾਸ ਕਰਕੇ ਦੀਵਾਲੀ ਦੇ ਦੌਰਾਨ ਜ਼ਿਆਦਾਤਰ ਲੋਕ ਸੋਨਾ ਖਰੀਦਦੇ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਅੱਜ ਅਗਲਾ ਐਕਸ਼ਨ ਕੀਤਾ ਜਾ ਰਿਹਾ ਹੈ। ਸੰਘਰਸ਼ ਦੇ ਅਗਲੇ ਪੜਾਅ ਵਜੋਂ ਸੂਬੇ ਦੀ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਤੇ ਵਜ਼ੀਰਾਂ ਦੇ ਘਰਾਂ ਅੱਗੇ ਅੱਜ 10 ਅਕਤੂਬਰ ਨੂੰ ਇੱਕ ਰੋਜ਼ਾ ਧਰਨੇ ਦਿੱਤੇ ਜਾਣਗੇ। ਜਥੇਬੰਦੀ ਵੱਲੋਂ ਇਨ੍ਹਾਂ ਧਰਨਿਆਂ ਲਈ ਵਿਆਪਕ ਤਿਆਰੀਆਂ ਕੀਤੀਆਂ ਗਈਆਂ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ। ਇਸ ਰੋਸ ਮਾਰਚ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਵਰਕਰ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਅਕਾਲੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਦੂਜੇ ਸੂਬਿਆਂ ਨੂੰ ਨਹੀਂ ਜਾਣ ਦੇਵੇਗਾ ਤੇ ਇਸਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਹਨ। ਇਸ ਰੋਸ ਮਾਰਚ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਵਰਕਰ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹਨ। ਅਕਾਲੀ ਆਗੂਆਂ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਇੱਕ ਵੀ ਬੂੰਦ ਦੂਜੇ ਸੂਬਿਆਂ ਨੂੰ ਨਹੀਂ ਜਾਣ ਦੇਵੇਗਾ ਤੇ ਇਸਦੀ ਰਾਖੀ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹੈ।
ਇਜ਼ਰਾਈਲ ਅਤੇ ਫਲਸਤੀਨ ਵਿਚਕਾਰ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਨ੍ਹਾਂ 3 ਦਿਨਾਂ ਦੌਰਾਨ ਗਾਜ਼ਾ ਅਤੇ ਪੱਛਮੀ ਕੰਢੇ 'ਚ ਜੰਗ ਕਾਰਨ 704 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,616 ਲੋਕ ਜ਼ਖਮੀ ਹੋਏ ਹਨ। ਜਦੋਂ ਕਿ ਇਜ਼ਰਾਈਲ ਵਿਚ 900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3800 ਜ਼ਖਮੀ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਅਸੀਂ ਇਸ ਨੂੰ ਖ਼ਤਮ ਕਰਾਂਗੇ।
ਇਜ਼ਰਾਈਲ ਅਤੇ ਫਲਸਤੀਨ ਵਿਚਕਾਰ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਨ੍ਹਾਂ 3 ਦਿਨਾਂ ਦੌਰਾਨ ਗਾਜ਼ਾ ਅਤੇ ਪੱਛਮੀ ਕੰਢੇ 'ਚ ਜੰਗ ਕਾਰਨ 704 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,616 ਲੋਕ ਜ਼ਖਮੀ ਹੋਏ ਹਨ। ਜਦੋਂ ਕਿ ਇਜ਼ਰਾਈਲ ਵਿਚ 900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3800 ਜ਼ਖਮੀ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਅਸੀਂ ਇਸ ਨੂੰ ਖ਼ਤਮ ਕਰਾਂਗੇ।
ਪਿਛੋਕੜ
Punjab Breaking News LIVE, 10 October, 2023: ਪੀਜੀਆਈ (PGI) ਦੇ ਨਹਿਰੂ ਹਸਪਤਾਲ ਵਿੱਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਮੌਜੂਦ ਹਨ। ਸਿਵਲ ਡਿਫੈਂਸ ਵਿਭਾਗ ਦੇ ਸੰਜੀਵ ਕੋਹਲੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਹਿਰੂ ਹਸਪਤਾਲ ਦੀ ਪਹਿਲੀ ਮੰਜ਼ਿਲ 'ਤੇ ਅੱਗ ਲੱਗ ਗਈ ਹੈ। ਅਸੀਂ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਸਥਿਤੀ ਹੁਣ ਕਾਬੂ ਹੇਠ ਹੈ। ਅੱਗ ਲੱਗਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਹਸਪਤਾਲ ਦੇ ਅੰਦਰ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। Chandigarh Fire: ਚੰਡੀਗੜ੍ਹ PGI 'ਚ ਲੱਗੀ ਭਿਆਨਕ ਅੱਗ, ਹਫੜਾ-ਦਫੜੀ ਮਚ ਗਈ
ਪਰਵਾਸੀ ਭਾਰਤੀ ਦੇ ਪਲਾਟ ’ਤੇ ਕਬਜ਼ੇ ਦੀ ਕੋਸ਼ਿਸ਼, ਸ਼ਿਕਾਇਤ ਮਿਲਦਿਆਂ ਹੀ ਖੁਦ ਮੌਕੇ 'ਤੇ ਪਹੁੰਚ ਗਏ ਮੰਤਰੀ ਧਾਲੀਵਾਲ
Amritsar News: ਅੰਮ੍ਰਿਤਸਰ ਦੇ ਦਰਸ਼ਨ ਐਵੇਨਿਊ ਇਲਾਕੇ ਵਿੱਚ ਕੁਝ ਵਿਅਕਤੀਆਂ ਵੱਲੋਂ ਜਾਅਲੀ ਪਾਵਰ ਆਫ ਅਟਾਰਨੀ ਬਣਾ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਯਤਨ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰੋਕ ਦਿੱਤਾ। ਮੰਤਰੀ ਦੇ ਇਸ ਐਕਸ਼ਨ ਦੀ ਸੋਸ਼ਲ ਮੀਡੀਆ ਉਪਰ ਕਾਫੀ ਪ੍ਰਸੰਸਾ ਹੋ ਰਹੀ ਹੈ। ਇਸ ਦੌਰਾਨ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਕੁਝ ਵਿਅਕਤੀ ਪਰਵਾਸੀ ਭਾਰਤੀ ਦੀ ਜਾਇਦਾਦ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਹ ਖੁਦ ਮੌਕੇ ’ਤੇ ਪੁੱਜੇ ਤੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਸੱਦ ਕੇ ਫੌਰੀ ਤੌਰ ’ਤੇ ਕਾਨੂੰਨੀ ਕਾਰਵਾਈ ਕਰਨ ਲਈ ਆਦੇਸ਼ ਵੀ ਦਿੱਤੇ। ਪਰਵਾਸੀ ਭਾਰਤੀ ਦੇ ਪਲਾਟ ’ਤੇ ਕਬਜ਼ੇ ਦੀ ਕੋਸ਼ਿਸ਼, ਸ਼ਿਕਾਇਤ ਮਿਲਦਿਆਂ ਹੀ ਖੁਦ ਮੌਕੇ 'ਤੇ ਪਹੁੰਚ ਗਏ ਮੰਤਰੀ ਧਾਲੀਵਾਲ
ਪੰਜਾਬ 'ਚ ਬਾਹਰਲੇ ਸੂਬਿਆਂ ਦੇ ਝੋਨੇ ਦੀ ਨੋ ਐਂਟਰੀ! ਸੂਬੇ ਦੇ 10 ਜ਼ਿਲ੍ਹਿਆਂ ’ਚ ਲਾਏ 100 ਨਾਕੇ
Patiala News: ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਖ਼ਰੀਦਿਆ ਝੋਨਾ ਮਹਿੰਗੇ ਭਾਅ ਵੇਚ ਕੇ ਚੋਖਾ ਮੁਨਾਫ਼ਾ ਕਮਾਉਣ ਵਾਲ਼ਿਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਅਜਿਹੇ ਵਿਅਕਤੀਆਂ ਦੀਆਂ ਸਰਗਰਮੀਆਂ ਠੱਲ੍ਹਣ ਲਈ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਹੇਠਾਂ ਜ਼ਿਲ੍ਹੇ ਭਰ ’ਚ ਦਰਜਨ ਭਰ ਅੰਤਰਰਾਜੀ ਨਾਕੇ ਲਾਏ ਹੋਏ ਹਨ।ਉਧਰ, ਨੋਡਲ ਅਫ਼ਸਰ ਵਜੋਂ ਏਡੀਜੀਪੀ ਨਰੇਸ਼ ਅਰੋੜਾ ਨੇ ਸੋਮਵਾਰ ਨੂੰ ਇਨ੍ਹਾਂ ਨਾਕਿਆਂ ਦੀ ਚੈਕਿੰਗ ਕੀਤੀ। ਏਡੀਜੀਪੀ ਨੇ ਦੱਸਿਆ ਕਿ ਪਟਿਆਲਾ ਸਣੇ ਗੁਆਂਢੀ ਸੂਬਿਆਂ ਨਾਲ਼ ਲੱਗਦੇ ਪੰਜਾਬ ਦੇ 10 ਜ਼ਿਲ੍ਹਿਆਂ ’ਚ ਤਕਰੀਬਨ ਸੌ ਅੰਤਰਰਾਜੀ ਨਾਕੇ ਲਾ ਕੇ ਪੁਲਿਸ ਵੱਲੋਂ ਦਿਨ ਰਾਤ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਰਿਕਾਰਡ ਪੋਰਟਲ ’ਤੇ ਚੜ੍ਹਿਆ ਹੋਇਆ ਹੈ, ਉਨ੍ਹਾਂ ਨੂੰ ਨਾਕਿਆਂ ’ਤੇ ਰੋਕਿਆ ਨਹੀਂ ਜਾਵੇਗਾ। ਪੰਜਾਬ 'ਚ ਬਾਹਰਲੇ ਸੂਬਿਆਂ ਦੇ ਝੋਨੇ ਦੀ ਨੋ ਐਂਟਰੀ! ਸੂਬੇ ਦੇ 10 ਜ਼ਿਲ੍ਹਿਆਂ ’ਚ ਲਾਏ 100 ਨਾਕੇ
'ਜੰਗ ਹਮਾਸ ਨੇ ਸ਼ੁਰੂ ਕੀਤੀ, ਖਤਮ ਅਸੀਂ ਕਰਾਂਗੇ', ਇਜ਼ਰਾਈਲ ਦੇ PM ਨੇਤਨਯਾਹੂ ਨੇ ਦਿੱਤੀ ਚੇਤਾਵਨੀ
Israel Hamas War: ਇਜ਼ਰਾਈਲ ਅਤੇ ਫਲਸਤੀਨ ਵਿਚਕਾਰ 7 ਅਕਤੂਬਰ ਤੋਂ ਜੰਗ ਜਾਰੀ ਹੈ। ਇਨ੍ਹਾਂ 3 ਦਿਨਾਂ ਦੌਰਾਨ ਗਾਜ਼ਾ ਅਤੇ ਪੱਛਮੀ ਕੰਢੇ 'ਚ ਜੰਗ ਕਾਰਨ 704 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,616 ਲੋਕ ਜ਼ਖਮੀ ਹੋਏ ਹਨ। ਜਦੋਂ ਕਿ ਇਜ਼ਰਾਈਲ ਵਿਚ 900 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3800 ਜ਼ਖਮੀ ਹਨ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਜ਼ਰਾਈਲ ਨੇ ਇਹ ਜੰਗ ਸ਼ੁਰੂ ਨਹੀਂ ਕੀਤੀ ਪਰ ਅਸੀਂ ਇਸ ਨੂੰ ਖ਼ਤਮ ਕਰਾਂਗੇ। 'ਜੰਗ ਹਮਾਸ ਨੇ ਸ਼ੁਰੂ ਕੀਤੀ, ਖਤਮ ਅਸੀਂ ਕਰਾਂਗੇ', ਇਜ਼ਰਾਈਲ ਦੇ PM ਨੇਤਨਯਾਹੂ ਨੇ ਦਿੱਤੀ ਚੇਤਾਵਨੀ
- - - - - - - - - Advertisement - - - - - - - - -