Punjab Breaking News Live: ਚੰਡੀਗੜ੍ਹ 'ਚ ਅੱਜ ਤੋਂ ਪਾਰਕਿੰਗ ਮੁਫ਼ਤ, CAA ਲਾਗੂ ਹੋਣ 'ਤੇ ਨੇਹਾ ਸਿੰਘ ਰਾਠੌਰ ਦੀ ਤਿੱਖੀ ਪ੍ਰਤੀਕਿਰਿਆ, ਭਾਰਤ 'ਚ ਅੱਜ ਪਹਿਲਾ ਰੋਜ਼ਾ

Punjab Breaking News LIVE, 12 March, 2024: ਚੰਡੀਗੜ੍ਹ 'ਚ ਅੱਜ ਤੋਂ ਪਾਰਕਿੰਗ ਮੁਫ਼ਤ, CAA ਲਾਗੂ ਹੋਣ 'ਤੇ ਨੇਹਾ ਸਿੰਘ ਰਾਠੌਰ ਦੀ ਤਿੱਖੀ ਪ੍ਰਤੀਕਿਰਿਆ, ਭਾਰਤ 'ਚ ਅੱਜ ਪਹਿਲਾ ਰੋਜ਼ਾ

ABP Sanjha Last Updated: 12 Mar 2024 11:13 AM

ਪਿਛੋਕੜ

Punjab Breaking News LIVE, 12 March, 2024: ਚੰਡੀਗੜ੍ਹ ਸ਼ਹਿਰ ਵਿੱਚ ਲੋਕਾਂ ਨੂੰ ਹਰ ਮਹੀਨੇ 20 ਹਜ਼ਾਰ ਪ੍ਰਤੀ ਲੀਟਰ ਪਾਣੀ ਮੁਫ਼ਤ ਦਿੱਤਾ ਜਾਵੇਗਾ। ਇਸ ਦਾ ਫੈਸਲਾ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ...More

Haryana News: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ 'ਚ ਬੀਜੇਪੀ ਨੂੰ ਝਟਕਾ! ਜੇਜੇਪੀ ਨੇ ਤੋੜਿਆ ਗੱਠਜੋੜ, ਖੱਟਰ ਦੇ ਸਕਦੇ ਅਸਤੀਫਾ

Haryana News: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬੀਜੇਪੀ ਤੇ ਜੇਜੇਪੀ ਦਾ ਗੱਠਜੋੜ ਟੁੱਟ ਰਿਹਾ ਹੈ। ਸੂਤਰਾਂ ਮੁਤਾਬਕ ਜੇਜੇਪੀ ਨੇ ਵੱਖ ਹੋਣ ਦਾ ਫੈਸਲਾ ਲੈ ਲਿਆ ਬੱਸ ਹੁਣ ਸਿਰਫ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਦਾ ਕਾਰਨ ਲੋਕ ਸਭਾ ਸੀਟਾਂ 'ਤੇ ਸਹਿਮਤੀ ਨਾ ਬਣਨਾ ਮੰਨਿਆ ਜਾ ਰਿਹਾ ਹੈ। ਉਧਰ, ਪੂਰੇ ਸਿਆਸੀ ਉਥਲ-ਪੁਥਲ ਦੇ ਵਿਚਕਾਰ ਹਰਿਆਣਾ ਰਾਜ ਭਵਨ ਵਿੱਚ ਵੀ ਅਲਰਟ ਹੈ। ਇੱਥੇ ਇੱਕ ਹਜ਼ਾਰ ਲੋਕਾਂ ਲਈ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।