Punjab Breaking News LIVE: ਪੰਜਾਬ 'ਚ ਅਗਲੇ ਦੋ ਦਿਨ ਵਰ੍ਹੇਗਾ ਠੰਢ ਦਾ ਕਹਿਰ, ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ?
Punjab Breaking News LIVE, 14 January, 2024: ਪੰਜਾਬ 'ਚ ਅਗਲੇ ਦੋ ਦਿਨ ਵਰ੍ਹੇਗਾ ਠੰਢ ਦਾ ਕਹਿਰ, ਅਮਰੀਕਾ 'ਚ ਪਨਾਹ ਲੈਣ ਲਈ 'ਖਾਲਿਸਤਾਨ' ਦਾ ਸਹਾਰਾ, ਪੰਜਾਬ ’ਚ ਨਹੀਂ ਹੋਏਗਾ 'ਆਪ' ਤੇ ਕਾਂਗਰਸ ਦਾ ਗੱਠਜੋੜ?
ਪਿਛੋਕੜ
Punjab Breaking News LIVE, 14 January, 2024: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਠੰਢ ਦਾ ਅਲਰਟ ਜਾਰੀ...More
Punjab News: ਪੰਜਾਬ ਵਿੱਚੋਂ ਬਿਜਲੀ ਸੰਕਟ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਐਕਸ਼ਨ ਮੋਡ ਵਿੱਚ ਹੈ। ਇਸ ਲਈ ਗੋਇੰਦਵਾਲ ਥਰਮਲ ਪਲਾਂਟ ਨੂੰ ਖਰੀਦਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇਸ ਨੂੰ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਗਰਮੀਆਂ ਤੇ ਝੋਨੇ ਦੇ ਸੀਜ਼ਨ ਯਾਨੀ ਜੂਨ ਤੱਕ ਇਸ ਪਲਾਂਟ ਤੋਂ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਲਾਂਟ ਦੀ ਸੰਭਾਲ ਲਈ ਇੱਕ ਕਮੇਟੀ ਬਣਾਈ ਗਈ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਥਰਮਲ ਪਲਾਂਟ 1080 ਕਰੋੜ ਰੁਪਏ ਵਿੱਚ ਖਰੀਦਿਆ ਹੈ। 540 ਮੈਗਾਵਾਟ ਦਾ ਥਰਮਲ ਪਲਾਂਟ ਪਹਿਲਾਂ ਅੱਧੀ ਸਮਰੱਥਾ 'ਤੇ ਚੱਲ ਰਿਹਾ ਸੀ। ਹੁਣ ਇਸ ਨੂੰ ਵੱਧ ਸਮਰੱਥਾ ਨਾਲ ਚਲਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਬਿਜਲੀ ਲਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।