Punjab Breaking News LIVE: ਜਗਦੀਪ ਧਨਖੜ ਵੱਲੋਂ ਰਾਘਵ ਚੱਢਾ ਦੀ ਲੱਗੀ ਕਲਾਸ, ਇਸ ਸੂਬਿਆਂ 'ਤੇ ਵਧਿਆ ਮਹਿੰਗਾਈ ਦਾ ਬੋਝ, ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਾਟਕ ਸਿਰਫ਼ ਇਸ ਲਈ ਰਚਿਆ
Punjab Breaking News LIVE, 16 December, 2023: ਜਗਦੀਪ ਧਨਖੜ ਵੱਲੋਂ ਰਾਘਵ ਚੱਢਾ ਦੀ ਲੱਗੀ ਕਲਾਸ, ਇਸ ਸੂਬਿਆਂ 'ਤੇ ਵਧਿਆ ਮਹਿੰਗਾਈ ਦਾ ਬੋਝ, ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਾਟਕ ਸਿਰਫ਼ ਇਸ ਲਈ ਰਚਿਆ
ABP Sanjha Last Updated: 16 Dec 2023 01:06 PM
ਪਿਛੋਕੜ
Punjab Breaking News LIVE, 16 December, 2023: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਉਪਰਲੇ ਸਦਨ 'ਚ ਸ਼ੁੱਕਰਵਾਰ ਨੂੰ ਵੀ ਹੰਗਾਮਾ ਜਾਰੀ ਰਿਹਾ।...More
Punjab Breaking News LIVE, 16 December, 2023: ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਚਰਚਾ ਦੀ ਮੰਗ ਨੂੰ ਲੈ ਕੇ ਉਪਰਲੇ ਸਦਨ 'ਚ ਸ਼ੁੱਕਰਵਾਰ ਨੂੰ ਵੀ ਹੰਗਾਮਾ ਜਾਰੀ ਰਿਹਾ। ਇਸ ਦੌਰਾਨ ਜਦੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾ ਰਹੇ ਸਨ ਤਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਹੱਥਾਂ ਦੇ ਇਸ਼ਾਰੇ ਨਾ ਕਰਨ ਦੀ ਚੇਤਾਵਨੀ ਦਿੱਤੀ। ਚੇਅਰਮੈਨ ਨੇ ਇਸ ਇਸ਼ਾਰੇ 'ਤੇ ਇਤਰਾਜ਼ ਜਤਾਉਂਦਿਆਂ ਕਿਹਾ, 'ਮਿਸਟਰ ਚੱਢਾ, ਤੁਹਾਨੂੰ ਬਿੰਦੂ ਉਭਾਰਨ ਲਈ ਅਜਿਹਾ (ਹੱਥ ਦੇ ਇਸ਼ਾਰੇ) ਦੀ ਲੋੜ ਨਹੀਂ ਹੈ। ਆਪਣੀ ਜੀਭ ਦੀ ਵਰਤੋਂ ਕਰੋ। ਅਜਿਹਾ ਨਾ ਕਰੋ।'' 'ਆਪ' ਸੰਸਦ ਮੈਂਬਰ ਦੀ ਕਲਾਸ ਲਗਾਉਂਦੇ ਹੋਏ ਧਨਖੜ ਨੇ ਅੱਗੇ ਕਿਹਾ, 'ਜੇਕਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਆਪਣੇ ਮੂੰਹ ਦੀ ਵਰਤੋਂ ਕਰੋ, ਹੱਥਾਂ ਨਾਲ ਇਸ਼ਾਰੇ ਨਾ ਕਰੋ। ਜਗਦੀਪ ਧਨਖੜ ਨੂੰ ਰਾਘਵ ਚੱਢਾ ਦੀ ਇਹ ਗੱਲ ਨਹੀਂ ਆਈ ਪਸੰਦ, ਗੁੱਸੇ 'ਚ ਬੋਲੇ- 'ਜ਼ੁਬਾਨ ਦੀ ਵਰਤੋਂ ਕਰੋ...' Petrol Diesel Prices : ਇਸ ਸੂਬਿਆਂ 'ਤੇ ਵਧਿਆ ਮਹਿੰਗਾਈ ਦਾ ਬੋਝ! ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੇ ਭਾਅPetrol Diesel Rate: ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਦੌਰਾਨ ਦੇਸ਼ 'ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਬਦਲਾਅ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਸ਼ਨੀਵਾਰ ਸਵੇਰੇ ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਹੈ। ਅੱਜ ਜੇ ਬਿਹਾਰ ਵਿੱਚ ਤੇਲ ਮਹਿੰਗਾ ਹੋ ਗਿਆ ਹੈ ਤਾਂ ਯੂਪੀ ਵਿੱਚ ਸਸਤਾ ਵਿਕ ਰਿਹਾ ਹੈ। ਹਾਲਾਂਕਿ ਦਿੱਲੀ-ਮੁੰਬਈ ਵਰਗੇ ਮਹਾਨਗਰਾਂ 'ਚ ਅੱਜ ਵੀ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।ਇਸ ਸੂਬਿਆਂ 'ਤੇ ਵਧਿਆ ਮਹਿੰਗਾਈ ਦਾ ਬੋਝ! ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੇ ਭਾਅ Punjab News: ਸੁਖਬੀਰ ਬਾਦਲ ਵਲੋਂ ਮੁਆਫ਼ੀ ਦੇ ਨਾਟਕ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤਣਾ ਬਜਰ ਗੁਨਾਹ ਲਈ ਤਨਖ਼ਾਹ ਲਾਈ ਜਾਣੀ ਚਾਹੀਦੀ ਹੈ-ਪ੍ਰਤਾਪ ਬਾਜਵਾਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕੱਲ ਆਪਣੀਆਂ “ਗਲਤੀਆਂ” ਦੀ ਮੁਆਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਦਾ ਬਜਰ ਗੁਨਾਹ ਕੀਤਾ ਹੈ ਜਿਸ ਲਈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸੱਦ ਕੇ ਤਨਖ਼ਾਹ ਲਾਈ ਜਾਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਹ ਨਾਟਕ ਸਿਰਫ਼ ਤੇ ਸਿਰਫ਼ ਇਸ ਲਈ ਰਚਿਆ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਨਾਲ ਮੁੜ ਸਿਆਸੀ ਗਠਜੋੜ ਕਰ ਕੇ ਆਪਣੇ ਸੌੜੇ ਰਾਜਸੀ ਹਿੱਤ ਅਤੇ ਨਿੱਜੀ ਗਰਜ਼ਾਂ ਪੁਰੀਆਂ ਕੀਤੀਆ ਜਾ ਸਕਣ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਭਾਜਪਾ ਨੂੰ ਅਤੇ ਨਾ ਹੀ ਉਸ ਦੇ ਕੰਧੇੜਿਆਂ ਉਤੇ ਚੜ੍ਹ ਕੇ ਆੳਣ ਵਾਲੇ ਅਕਾਲੀਆਂ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹਨਾਂ ਨੂੰ ਕਿਸਾਨੀ ਵਿਰੋਧੀ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦਿੱਤੀਆਂ ਸ਼ਹੀਦੀਆਂ ਨਹੀਂ ਭੁੱਲੀਆਂ।ਸੁਖਬੀਰ ਬਾਦਲ ਵਲੋਂ ਮੁਆਫ਼ੀ ਦੇ ਨਾਟਕ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤਣਾ ਬਜਰ ਗੁਨਾਹ ਲਈ ਤਨਖ਼ਾਹ ਲਾਈ ਜਾਣੀ ਚਾਹੀਦੀ ਹੈ-ਪ੍ਰਤਾਪ ਬਾਜਵਾ
= liveblogState.currentOffset ? 'uk-card uk-card-default uk-card-body uk-padding-small _box_shadow hidden' : 'uk-card uk-card-default uk-card-body uk-padding-small _box_shadow'">
Punjab Weather Today: ਪੰਜਾਬ 'ਚ ਅੱਜ ਭਾਰੀ ਮੀਂਹ ਦੀ ਸੰਭਾਵਨਾ, ਵਧੇਗੀ ਧੁੰਦ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
Punjab Weather Today: ਪਹਾੜਾਂ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਵੱਧ ਰਹੀ ਹੈ। ਪੰਜਾਬ ਵਿੱਚ ਵੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਹਿਸਾਰ ਜ਼ਿਲੇ 'ਚ ਸ਼ਿਮਲਾ ਤੋਂ ਵੀ ਜ਼ਿਆਦਾ ਠੰਡ ਸੀ। ਹਿਸਾਰ 'ਚ ਪਾਰਾ 4.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਤਾਪਮਾਨ ਘਟਣ ਕਾਰਨ ਠੰਢ ਦਾ ਅਹਿਸਾਸ ਵਧਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਵਿੱਚ ਇਨ੍ਹੀਂ ਦਿਨੀਂ ਸੁੱਕੀ ਠੰਢ ਪੈ ਰਹੀ ਹੈ। ਸੁੱਕੀ ਠੰਢ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਧੂੰਆਂ ਨਜ਼ਰ ਨਹੀਂ ਆ ਰਿਹਾ ਜਿਸ ਦਾ ਇੱਕ ਕਾਰਨ ਪੱਛਮੀ ਗੜਬੜੀ ਦਾ ਸਰਗਰਮ ਨਾ ਹੋਣਾ ਹੈ।