Punjab Breaking News LIVE: ਮੌਸਮ ਨੇ ਲਈ ਕਰਵਟ, ਅੱਜ ਫਿਰ ਬਾਰਸ਼ ਦਾ ਅਲਰਟ, ਅੱਜ ਤੋਂ ਸੰਸਦ ਦਾ ਵਿਸ਼ੇਸ਼ ਸੈਸ਼ਨ, ਅਮਰੀਕਾ 'ਚ ਲੱਗੇਗਾ H 1B Visa ਵੀਜ਼ਾ 'ਤੇ ਬੈਨ!

Punjab Breaking News LIVE, 18 September, 2023: ਮੌਸਮ ਨੇ ਲਈ ਕਰਵਟ, ਅੱਜ ਫਿਰ ਬਾਰਸ਼ ਦਾ ਅਲਰਟ, ਅੱਜ ਤੋਂ ਸੰਸਦ ਦਾ ਵਿਸ਼ੇਸ਼ ਸੈਸ਼ਨ, ਅਮਰੀਕਾ 'ਚ ਲੱਗੇਗਾ H 1B Visa ਵੀਜ਼ਾ 'ਤੇ ਬੈਨ!

ABP Sanjha Last Updated: 18 Sep 2023 02:36 PM

ਪਿਛੋਕੜ

Punjab Breaking News LIVE, 18 September, 2023: ਪੰਜਾਬ ਵਿੱਚ ਅਜੇ ਮਾਨਸੂਨ ਦਾ ਪ੍ਰਭਾਵ ਜਾਰੀ ਹੈ। ਸਤੰਬਰ ਦੇ ਤੀਜੇ ਹਫ਼ਤੇ ਤੱਕ ਹਲਕੀ ਬਾਰਸ਼ ਹੁੰਦੀ ਰਹਿ ਸਕਦੀ ਹੈ। ਬੇਸ਼ੱਕ ਭਰਵੀਂ ਬਾਰਸ਼ ਦੀ...More

Gurdaspur News: ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਬੀਤੀ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਨੌਸ਼ਿਹਰਾ ਮੱਝਾ ਸਿੰਘ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।