Punjab Breaking News Live: 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰ ਬੈਠੇ ਮਿਲੇਗੀ ਇਹ ਸਹੂਲਤ, ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ 'ਚ ਵਾਪਸੀ, ਪੰਜਾਬ 'ਚ ਹੋ ਰਹੀ ਅਫੀਮ ਦੀ ਖੇਤੀ

Punjab Breaking News LIVE, 19 March, 2024: 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਘਰ ਬੈਠੇ ਮਿਲੇਗੀ ਇਹ ਸਹੂਲਤ, ਨਵਜੋਤ ਸਿੱਧੂ ਦੀ ਕਮੈਂਟਰੀ ਬਾਕਸ 'ਚ ਵਾਪਸੀ, ਪੰਜਾਬ 'ਚ ਹੋ ਰਹੀ ਅਫੀਮ ਦੀ ਖੇਤੀ

ABP Sanjha Last Updated: 19 Mar 2024 10:36 AM

ਪਿਛੋਕੜ

Punjab Breaking News LIVE, 19 March, 2024: ਮੋਹਾਲੀ ਵਿੱਚ ਇਸ ਵਾਰ 18 ਸਾਲ ਤੋਂ ਲੈ ਕੇ 120 ਸਾਲ ਤੋਂ ਵੱਧ ਉਮਰ ਦੇ ਵੋਟਰ ਲੋਕ ਸਭਾ ਚੋਣਾਂ ਵਿੱਚ ਵੋਟ ਕਰ ਸਕਣਗੇ।...More

Opium Cultivation: BSF ਇੰਟੈਲੀਜੈਂਸ-ਪੰਜਾਬ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਪੰਜਾਬ 'ਚ ਹੋ ਰਹੀ ਅਫੀਮ ਦੀ ਖੇਤੀ, ਦੋਸ਼ੀ ਗ੍ਰਿਫਤਾਰ

Opium Cultivation In Punjab: ਪੰਜਾਬ ਸਰਹੱਦੀ ਖੇਤਰ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।  ਜੀ ਹਾਂ ਫਾਜ਼ਿਲਕਾ ਵਿੱਚ ਬੀਐਸਐਫ ਦੇ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਖੇਤਰ ਵਿੱਚ ਕੀਤੀ ਜਾ ਰਹੀ ਨਾਜਾਇਜ਼ ਭੁੱਕੀ ਦੀ ਖੇਤੀ ਨੂੰ ਕਾਬੂ ਕੀਤਾ ਹੈ। ਇਸ ਆਪਰੇਸ਼ਨ ਵਿੱਚ ਬੀਐਸਐਫ ਦੇ ਨਾਲ-ਨਾਲ ਪੰਜਾਬ ਪੁਲਿਸ ਦੀਆਂ ਟੀਮਾਂ ਵੀ ਸ਼ਾਮਲ ਸਨ। ਮੁੱਢਲੀ ਜਾਂਚ ਵਿੱਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਭੁੱਕੀ (ਅਫੀਮ) ਦੇ ਪੌਦੇ ਬਰਾਮਦ ਕੀਤੇ ਹਨ। ਇਸ ਦੇ ਨਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ  ਹੈ।