Punjab Breaking News LIVE: ਭਾਰਤ ਤੇ ਕੈਨੇਡਾ ਵਿਚਾਲੇ ਖੜਕੀ!, ਸੀਐਮ ਭਗਵੰਤ ਮਾਨ ਦਾ ਮੋਦੀ ਸਰਕਾਰ 'ਤੇ ਹਮਲਾ, ਲਾਰੈਂਸ ਬਿਸ਼ਨੋਈ ਦੀ ਵੀਡੀਓ 'ਤੇ ਪੁਲਿਸ ਦਾ ਵੱਡਾ ਦਾਅਵਾ

Punjab Breaking News LIVE, 19 September, 2023: ਭਾਰਤ ਤੇ ਕੈਨੇਡਾ ਵਿਚਾਲੇ ਖੜਕੀ!, ਸੀਐਮ ਭਗਵੰਤ ਮਾਨ ਦਾ ਮੋਦੀ ਸਰਕਾਰ 'ਤੇ ਹਮਲਾ, ਲਾਰੈਂਸ ਬਿਸ਼ਨੋਈ ਦੀ ਵੀਡੀਓ 'ਤੇ ਪੁਲਿਸ ਦਾ ਵੱਡਾ ਦਾਅਵਾ

ABP Sanjha Last Updated: 19 Sep 2023 04:37 PM

ਪਿਛੋਕੜ

Punjab Breaking News LIVE, 19 September, 2023: ਮੁੱਖ ਮੰਤਰੀ ਭਗਵੰਤ ਮਾਨ ਲਗਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਉਨ੍ਹਾਂ ਨੇ ਅਨੰਤਨਾਗ ਵਿੱਚ ਸ਼ਹੀਦ ਹੋਏ ਫੌਜੀ ਜਵਾਨਾਂ...More

Old Parliament: ਪੁਰਾਣੀ ਸੰਸਦ ਭਵਨ ਨੂੰ ਕਿਹਾ ਜਾਵੇਗਾ ਸੰਵਿਧਾਨ ਸਦਨ, ਪੀਐਮ ਮੋਦੀ ਨੇ ਦਿੱਤਾ ਨਵਾਂ ਨਾਂਅ

ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਪੁਰਾਣੀ ਇਮਾਰਤ ਨੂੰ ਲੈ ਕੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਬੇਨਤੀ ਕੀਤੀ ਕਿ ਉਹ ਵਿਚਾਰ ਕਰਕੇ ਫ਼ੈਸਲਾ ਕਰਨ ਕਿ ਪੁਰਾਣੇ ਸੰਸਦ ਭਵਨ ਨੂੰ ‘ਸੰਵਿਧਾਨ ਸਦਨ’ ਵਜੋਂ ਜਾਣਿਆ ਜਾਵੇ ਦੋ ਕਿ ਨਵੀਂ ਪੀੜ੍ਹੀ ਲਈ ਇੱਕ ਤੋਹਫ਼ਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਇਮਾਰਤ ਸਾਨੂੰ ਪ੍ਰੇਰਨਾ ਦਿੰਦੀ ਰਹੇਗੀ ਅਤੇ ਸੰਵਿਧਾਨ ਨੂੰ ਆਕਾਰ ਦੇਣ ਵਾਲੇ ਮਹਾਪੁਰਖਾਂ ਦੀ ਯਾਦ ਦਿਵਾਉਂਦੀ ਰਹੇਗੀ। ਤੁਹਾਨੂੰ ਦੱਸ ਦੇਈਏ ਕਿ ਅੱਜ ਯਾਨੀ 19 ਸਤੰਬਰ ਨੂੰ ਸੰਸਦ ਨਵੀਂ ਇਮਾਰਤ ਵਿੱਚ ਸ਼ਿਫਟ ਹੋ ਰਹੀ ਹੈ। ਅੱਜ ਤੋਂ ਸੰਸਦ ਦੀ ਨਵੀਂ ਇਮਾਰਤ ਤੋਂ ਹੀ ਕਾਰਵਾਈ ਹੋਵੇਗੀ।