Punjab Breaking News LIVE: ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿੱਚ ਸਟਾਪੇਜ ਦਿਵਾਉਣ ਦੀ ਮੰਗ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ

Punjab Breaking News LIVE, 21 December, 2023: ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿੱਚ ਸਟਾਪੇਜ ਦਿਵਾਉਣ ਦੀ ਮੰਗ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਪੰਜਾਬ ਸਰਕਾਰ ਦੀ ਫਾਇਰਮੈਨ ਭਰਤੀ 'ਤੇ ਰੋਕ

Advertisement

ABP Sanjha Last Updated: 21 Dec 2023 01:05 PM
Parliament Security Breach: ਬੈਂਗਲੁਰੂ 'ਚ ਪੁਲਿਸ ਅਧਿਕਾਰੀ ਦਾ ਹਿਰਾਸਤ 'ਚ ਇੰਜੀਨੀਅਰ ਪੁੱਤ, ਯੂਪੀ 'ਚ ਵੀ ਵਿਅਕਤੀ ਤੋਂ ਸਵਾਲ-ਜਵਾਬ

ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਸੰਸਦ ਦੀ ਸੁਰੱਖਿਆ ਉਲੰਘਣਾ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਬਾਰੇ ਪਤਾ ਲਗਾਇਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਆਹਮੋ-ਸਾਹਮਣੇ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਦੋ ਹੋਰ ਲੋਕਾਂ ਨੂੰ ਉਨ੍ਹਾਂ ਦੇ ਬਿਆਨਾਂ ਅਤੇ ਨਿਸ਼ਾਨ ਦੇਹੀ ਦੇ ਆਧਾਰ 'ਤੇ ਸਵਾਲ-ਜਵਾਬ ਕੀਤੇ ਗਏ ਸਨ।

ਪਿਛੋਕੜ

Punjab Breaking News LIVE, 21 December, 2023: ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ 30 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਨਵੀਂ ਦਿੱਲੀ ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈਸ ਟਰੇਨ ਨੂੰ ਜਲੰਧਰ ਵਿੱਚ ਸਟਾਪੇਜ ਦੇਣ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ ਜਲੰਧਰ ਸੂਬੇ ਦਾ ਪ੍ਰਮੁੱਖ ਉਦਯੋਗਿਕ ਸ਼ਹਿਰ ਹੋਣ ਦੇ ਨਾਲ-ਨਾਲ ਐਨ.ਆਰ.ਆਈ ਹੱਬ ਵੀ ਹੈ। ਜਲੰਧਰ ਵਿਖੇ ਇਸ ਰੇਲਗੱਡੀ ਦੇ ਰੁਕਣ ਨਾਲ ਉੱਦਮੀਆਂ, ਕਾਰੋਬਾਰੀਆਂ ਅਤੇ ਐਨ.ਆਰ.ਆਈ  ਨੂੰ ਬਹੁਤ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਜਲੰਧਰ ਅਤੇ ਨਵੀਂ ਦਿੱਲੀ ਵਿਚਕਾਰ ਇਸ ਹਾਈ ਸਪੀਡ ਟਰੇਨ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੇਗਾ।  ਰਿੰਕੂ ਨੇ ਕਿਹਾ ਕਿ ਜੇਕਰ ਵੰਦੇ ਭਾਰਤ ਲੁਧਿਆਣਾ ਅਤੇ ਅੰਬਾਲਾ ਦੇ ਸਟੇਸ਼ਨਾਂ 'ਤੇ ਸਟਾਪੇਜ ਹੈ ਤਾਂ ਜਲੰਧਰ 'ਤੇ ਵੀ ਸਟਾਪੇਜ ਜ਼ਰੂਰ ਹੋਣਾ ਚਾਹੀਦਾ ਹੈ। ਨਵੀਂ ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਵਿੱਚ ਸਟਾਪੇਜ ਦਿਵਾਉਣ ਲਈ MP ਸੁਸ਼ੀਲ ਰਿੰਕੂ ਨੇ ਰੇਲ ਮੰਤਰੀ ਨਾਲ ਕੀਤੀ ਮੁਲਾਕਾਤ


 


Petrol Diesel Prices: ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਰੇਟ


Petrol Diesel Rate: ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਲਗਭਗ ਸਸਤੀਆਂ ਰਹੀਆਂ। ਵੀਰਵਾਰ ਸਵੇਰੇ ਕਰੀਬ 6 ਵਜੇ ਡਬਲਯੂਟੀਆਈ ਕਰੂਡ 0.62 ਡਾਲਰ ਦੀ ਗਿਰਾਵਟ ਨਾਲ 73.60 ਡਾਲਰ ਪ੍ਰਤੀ ਬੈਰਲ 'ਤੇ ਵਿਕ ਰਿਹਾ ਸੀ। ਇਸ ਦੇ ਨਾਲ ਹੀ ਬ੍ਰੈਂਟ ਕਰੂਡ 0.47 ਡਾਲਰ ਵਧ ਕੇ 79.70 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਭਾਰਤ ਵਿੱਚ, ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ, ਕੀਮਤ ਸੰਸ਼ੋਧਨ ਹਰ 15 ਦਿਨਾਂ ਬਾਅਦ ਕੀਤਾ ਜਾਂਦਾ ਸੀ। ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਇੰਝ ਚੈੱਕ ਕਰੋ ਨਵੇਂ ਰੇਟ


 


High Court: ਪੰਜਾਬ ਸਰਕਾਰ ਦੀ ਫਾਇਰਮੈਨ ਭਰਤੀ 'ਤੇ ਰੋਕ, ਖਾਸ ਉਮੀਦਵਾਰਾਂ ਨੂੰ ਫਾਈਦਾ ਦੇਣ ਦਾ ਸ਼ੱਕ ! ਹਾਈਕੋਰਟ ਨੇ ਲਿਆ ਫੈਸਲਾ


Ban on recruitment of Firemen: ਪੰਜਾਬ ਸਰਕਾਰ ਵੱਲੋਂ ਕੱਢੀ ਗਈ 1317 ਫਾਇਰਮੈਨ ਦੀ ਭਰਤੀ 'ਤੇ ਕਾਲੇ ਬੱਦਲ ਛਾ ਗਏ ਹਨ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਭਰਤੀ ਪ੍ਰਕੀਰਿਆ 'ਤੇ ਰੋਕ ਲਗਾ ਦਿੱਤੀ ਹੈ। ਇਸ ਭਰਤੀ ਤਹਿਤ ਫਾਇਰ ਡਰਾਈਵਰ, ਫਾਇਰ ਆਪਰੇਟਰ ਦੀ ਚੋਣ ਕੀਤੀ ਜਾਣੀ ਸੀ। ਜਿਸ ਦੇ ਖਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਇਸ ਭਰਤੀ ਵਿੱਚ ਗੜਬੜੀਆਂ ਹੋਣ ਦਾ ਖਦਸ਼ਾ ਜਤਾਇਆ ਗਿਆ।  ਭਰਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਅਗਲੇ ਹੁਕਮਾਂ ਤੱਕ ਭਰਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਤੇ ਰੋਕ ਲਗਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀ ਫਾਇਰਮੈਨ ਭਰਤੀ 'ਤੇ ਰੋਕ, ਖਾਸ ਉਮੀਦਵਾਰਾਂ ਨੂੰ ਫਾਈਦਾ ਦੇਣ ਦਾ ਸ਼ੱਕ ! ਹਾਈਕੋਰਟ ਨੇ ਲਿਆ ਫੈਸਲਾ


 

© Copyright@2025.ABP Network Private Limited. All rights reserved.