Punjab Breaking News LIVE: NRI ਲਾੜਿਆਂ ਦੀ ਹੁਣ ਆਵੇਗੀ ਸ਼ਾਮਤ, ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ, ਪੰਜਾਬ ਪੁਲਿਸ ਦਾ ਸਾਰੇ ਜ਼ਿਲ੍ਹਿਆਂ 'ਚ ਵੱਡਾ ਐਕਸ਼ਨ

Punjab Breaking News LIVE, 21 September, 2023: NRI ਲਾੜਿਆਂ ਦੀ ਹੁਣ ਆਵੇਗੀ ਸ਼ਾਮਤ, ਗੈਂਗਸਟਰ ਸੁੱਖਾ ਦੁੱਨੇਕੇ ਦਾ ਕੈਨੇਡਾ 'ਚ ਕਤਲ, ਪੰਜਾਬ ਪੁਲਿਸ ਦਾ ਸਾਰੇ ਜ਼ਿਲ੍ਹਿਆਂ 'ਚ ਵੱਡਾ ਐਕਸ਼ਨ

ABP Sanjha Last Updated: 21 Sep 2023 04:01 PM

ਪਿਛੋਕੜ

Punjab Breaking News LIVE, 21 September, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਭਾਰਤ ’ਤੇ ਲਾਏ ਗਏ ਦੋਸ਼ਾਂ ਦਾ...More

Asian Games 2023: ਸਿਰਫ਼ ਤਿੰਨ ਮੈਚ ਜਿੱਤ ਟੀਮ ਇੰਡੀਆ ਆਪਣੇ ਨਾਂਅ ਕਰੇਗੀ ਗੋਲਡ ਮੈਡਲ

ਏਸ਼ੀਆਈ ਖੇਡਾਂ 2023 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਇਸ ਦਾ ਆਯੋਜਨ ਚੀਨ ਦੇ ਹਾਂਗਜ਼ੂ 'ਚ ਕੀਤਾ ਜਾ ਰਿਹਾ ਹੈ। ਏਸ਼ੀਆਈ ਖੇਡਾਂ 'ਚ ਔਰਤਾਂ ਦੇ ਨਾਲ-ਨਾਲ ਪੁਰਸ਼ਾਂ ਦੇ ਕ੍ਰਿਕਟ ਮੁਕਾਬਲੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਸ ਨੇ ਵੀਰਵਾਰ ਨੂੰ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਟੀਮਾਂ ਨੂੰ ਸਿਰਫ਼ ਤਿੰਨ-ਤਿੰਨ ਮੈਚ ਜਿੱਤਣੇ ਹਨ ਅਤੇ ਇਸ ਨਾਲ ਉਹ ਗੋਲਡ ਮੈਡਲ ਜਿੱਤ ਜਾਣਗੇ।