Punjab Breaking News LIVE: ਸ਼ਹੀਦੀ ਦਿਹਾੜੇ ਅੱਜ ਤੋਂ ਹੋਏ ਸ਼ੁਰੂ, ਚੰਡੀਗੜ੍ਹ 'ਚ ਕੋਰੋਨਾ ਦਾ ਦੂਸਰਾ ਕੇਸ ਆਇਆ ਸਾਹਮਣੇ PGI 'ਚ ਦਾਖਲ, ਨਸ਼ਾ ਛੁਡਾਊ ਕੇਂਦਰਾਂ 'ਚ ਚੱਲ ਰਿਹਾ ਇਹ ਵੱਡਾ ਸਕੈਮ

Punjab Breaking News LIVE, 26 December, 2023: ਸ਼ਹੀਦੀ ਦਿਹਾੜੇ ਅੱਜ ਤੋਂ ਹੋਏ ਸ਼ੁਰੂ, ਚੰਡੀਗੜ੍ਹ 'ਚ ਕੋਰੋਨਾ ਦਾ ਦੂਸਰਾ ਕੇਸ ਆਇਆ ਸਾਹਮਣੇ PGI 'ਚ ਦਾਖਲ, ਨਸ਼ਾ ਛੁਡਾਊ ਕੇਂਦਰਾਂ 'ਚ ਚੱਲ ਰਿਹਾ ਇਹ ਵੱਡਾ ਸਕੈਮ

ABP Sanjha Last Updated: 26 Dec 2023 12:39 PM

ਪਿਛੋਕੜ

Punjab Breaking News LIVE, 26 December, 2023: ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾ...More

AAP Congress: ਪੰਜਾਬ 'ਚ AAP ਤੇ ਕਾਂਗਰਸ ਨਾਲ ਗਠਜੋੜ 'ਤੇ ਅੱਜ ਲਿਆ ਜਾ ਸਕਦਾ ਫੈਸਲਾ, ਸਾਰੇ ਕਾਂਗਰਸੀ ਦਿੱਲੀ ਤਲਬ

Punjab News: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਸਥਿਤੀ ਕੀਤ ਰਹਿਣ ਵਾਲੀ ਹੈ, ਇਸ ਦੇ ਲਈ ਅੱਜ ਪੰਜਾਬ ਕਾਂਗਰਸ ਦੇ ਲੀਡਰਾਂ ਦੀ ਪਾਰਟੀ ਹਾਈਕਮਾਂਡ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਪੰਜਾਬ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹਨ। ਨੈਸ਼ਨਲ ਲੇਵਲ 'ਤੇ ਬਣੇ  I.N.D.I.A  ਗਠਜੋੜ ਵਿੱਚ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ, ਪਰ ਹਾਲੇ ਪੰਜਾਬ ਵਿੱਚ ਸਥਿਤੀ ਸਾਫ਼ ਨਹੀਂ ਹੋਈ ਸੀ। ਜਿਸ ਨੂੰ ਹਲ ਕਰਨ ਦੇ ਲਈ ਹਾਈਕਮਾਂਡ ਨੇ ਪੰਜਾਬ ਕਾਂਗਰਸੀ ਲੀਡਰਾਂ ਨੂੰ ਮੀਟਿੰਗ ਲਈ ਅੱਜ ਦਿੱਲੀ ਬੁਲਾਇਆ ਹੈ। ਮੀਟਿੰਗ ਵਿੱਚ ਹਾਈਕਮਾਂਡ ਦੋਵਾਂ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਦੇ ਮੁੱਦੇ ’ਤੇ ਲੀਡਰਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰੇਗੀ।  ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਦਾ ਮਾਮਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ।