Punjab Breaking News LIVE: ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ, 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੂਆਤ, ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਾਮਰਸ ਕੰਪਨੀ ਬਣੀ ਮੀਸ਼ੋ

Punjab Breaking News LIVE, 27 January, 2024: ਸੀਤ ਲਹਿਰ ਦੇ ਨਾਲ ਕੋਹਰੇ ਦਾ ਕਹਿਰ, 16 ਫਰਵਰੀ ਨੂੰ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੀ ਜ਼ੋਰਦਾਰ ਸ਼ੁਰੂਆਤ, ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਈ-ਕਾਮਰਸ ਕੰਪਨੀ ਬਣੀ ਮੀਸ਼ੋ

ABP Sanjha Last Updated: 27 Jan 2024 12:19 PM

ਪਿਛੋਕੜ

Punjab Breaking News LIVE, 27 January, 2024: ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਤਿੰਨ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਉਮੀਦ ਜਤਾਈ...More

Illegal Mining: ਸਿੱਧੂ ਨੇ ਚੁੱਕਿਆ ਫਿਰ ਮੁੱਦਾ, ਹੁਣ ਗ਼ੈਰ ਕਾਨੂੰਨੀ ਮਾਈਨਿੰਗ ਦੇ ਸਬੂਤ ਕੀਤੇ ਪੇਸ਼, ਸਵਾਲ ਮਾਨ ਸਰਕਾਰ ਨੂੰ

Illegal Mining In Punjab: ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ (ਆਪ) 'ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਸ਼ਿਆਰਪੁਰ ਦੇ ਪਿੰਡ ਮਹਿਰਾ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨਾਲ ਸਬੰਧਤ 4 ਵੀਡੀਓਜ਼ ਸ਼ੇਅਰ ਕੀਤੀਆਂ ਹਨ।  ਸਿੱਧੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 'ਚ ਉਨ੍ਹਾਂ ਥਾਵਾਂ ਦੀ ਲੋਕੇਸ਼ਨ ਅਤੇ ਸਮਾਂ ਲਿਖਿਆ ਗਿਆ ਹੈ। ਨਾਲ ਹੀ, ਜਿਸ ਵਿਅਕਤੀ ਨੇ ਵੀਡੀਓ ਬਣਾਈ ਹੈ, ਉਸ ਨੇ ਉੱਥੇ ਦੀ ਸਾਰੀ ਸਥਿਤੀ ਦਾ ਜ਼ਿਕਰ ਕੀਤਾ ਹੈ। ਅਜਿਹੇ 'ਚ ਉਨ੍ਹਾਂ ਨੇ ਸਰਕਾਰ ਤੋਂ ਲੈ ਕੇ ਪੁਲਸ ਤੱਕ ਸਾਰਿਆਂ ਨੂੰ ਘੇਰ ਲਿਆ ਹੈ।