Punjab Breaking News Live:ਪੰਜਾਬੀ ਕਿਸਾਨ ਸ਼ੁਭਕਰਨ ਮੌਤ 'ਤੇ ਕਾਂਗਰਸ ਨੇ ਘੇਰੀ ਕੇਂਦਰ ਸਰਕਾਰ, ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਯੂਟਿਊਬ ਤੋਂ ਬਾਅਦ LinkedIn ਨੂੰ ਮਿਲੇਗੀ X ਤੋਂ ਚੁਣੌਤੀ

Punjab Breaking News LIVE, 28 February 2024:ਪੰਜਾਬੀ ਕਿਸਾਨ ਸ਼ੁਭਕਰਨ ਮੌਤ 'ਤੇ ਕਾਂਗਰਸ ਨੇ ਘੇਰੀ ਕੇਂਦਰ ਸਰਕਾਰ, ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਯੂਟਿਊਬ ਤੋਂ ਬਾਅਦ LinkedIn ਨੂੰ ਮਿਲੇਗੀ X ਤੋਂ ਚੁਣੌਤੀ

ABP Sanjha Last Updated: 28 Feb 2024 10:56 AM
Farmers Protest: ਕਿਸਾਨ ਕਰਨਗੇ ਦਿੱਲੀ ਕੂਚ? ਅੱਜ ਹੋਏਗਾ ਅਗਲੀ ਰਣਨੀਤੀ ਦਾ ਐਲਾਨ

Farmers Protest: ਅੱਜ ਕਿਸਾਨ ਅੰਦੋਲਨ ਦਾ 16ਵਾਂ ਦਿਨ ਹੈ। ਖਨੌਰੀ ਤੇ ਸ਼ੰਭੂ ਬਾਰਡਰਾਂ ਉਪਰ ਕਿਸਾਨ ਡਟੇ ਹੋਏ ਹਨ। ਅੱਜ ਕਿਸਾਨ ਲੀਡਰ ਦਿੱਲੀ ਕੂਚ ਬਾਰੇ ਫੈਸਲਾ ਲੈਣਗੇ। ਇਸ ਸਬੰਧੀ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸ਼ੰਭੂ ਬਾਰਡਰ 'ਤੇ ਹੋਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਕਿਸਾਨ ਆਗੂਆਂ ਨੇ ਆਪੋ-ਆਪਣੀਆਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ। ਹੁਣ ਕਿਸਾਨ ਲੀਡਰ ਸਾਂਝੀ ਮੀਟਿੰਗ ਕਰਨਗੇ। ਇਸ ਮਗਰੋਂ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਏਗਾ।

Himachal Government Crisis: ਹਿਮਾਚਲ 'ਚ ਵੀ ਡਿੱਗੇਗੀ ਕਾਂਗਰਸ ਸਰਕਾਰ! ਰਾਜਪਾਲ ਨੂੰ ਮਿਲੇ ਬੀਜੇਪੀ ਵਿਧਾਇਕ, ਫਲੋਰ ਟੈਸਟ ਦੀ ਮੰਗ

Himachal Government Crisis: ਹਿਮਾਚਲ ਪ੍ਰਦੇਸ਼ ਵਿੱਚ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਰਾਜ ਸਭਾ ਚੋਣਾਂ ਦੌਰਾਨ ਨੌਂ ਵਿਧਾਇਕਾਂ ਦੀ ਕਰਾਸ ਵੋਟਿੰਗ ਕਾਰਨ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਖ਼ਤਰੇ ਵਿੱਚ ਹੈ। ਰਾਜ ਸਭਾ ਚੋਣਾਂ ਦੌਰਾਨ ਛੇ ਕਾਂਗਰਸ ਤੇ 3 ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟ ਪਾਈ ਹੈ। ਇਸ ਬਾਰੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਦੀ ਅਗਵਾਈ 'ਚ ਭਾਜਪਾ ਵਿਧਾਇਕਾਂ ਨੇ ਬੁੱਧਵਾਰ ਨੂੰ ਰਾਜ ਭਵਨ 'ਚ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਮੰਗ ਪੱਤਰ ਵੀ ਸੌਂਪਿਆ। ਭਾਜਪਾ ਵਿਧਾਇਕਾਂ ਨੇ ਸਦਨ 'ਚ ਫਲੋਰ ਟੈਸਟ, ਕੱਟ ਮੋਸ਼ਨ ਤੇ ਵਿੱਤੀ ਬਿੱਲ ਉਪਰ ਵੋਟ ਡਿਵੀਜ਼ ਦੀ ਮੰਗ ਕੀਤੀ।

X Job Platform: ਯੂਟਿਊਬ ਤੋਂ ਬਾਅਦ LinkedIn ਨੂੰ ਮਿਲੇਗੀ X ਤੋਂ ਚੁਣੌਤੀ, ਐਲੋਨ ਮਸਕ ਨੇ ਕੀਤੀ ਇਹ ਤਿਆਰੀ

Social Media Platform X: ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ X ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਹੁਣ ਜਲਦੀ ਹੀ ਇਹ ਸੋਸ਼ਲ ਮੀਡੀਆ ਪਲੇਟਫਾਰਮ (social media platform) ਵੀ ਜੌਬ ਪਲੇਟਫਾਰਮ (job platform) ਦਾ ਰੂਪ ਲੈ ਸਕਦਾ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਕੰਪਨੀ ਨੇ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। X ਬਿਜ਼ਨਸ ਨੇ ਇੱਕ ਪੋਸਟ ਵਿੱਚ ਕਿਹਾ, ਉਸਦੇ X ਪਲੇਟਫਾਰਮ 'ਤੇ 10 ਲੱਖ ਤੋਂ ਵੱਧ ਨੌਕਰੀਆਂ ਦੀ ਸੂਚੀ ਲਾਈਵ ਹੋ ਗਈ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਲੈ ਕੇ ਵਿੱਤੀ ਸੇਵਾਵਾਂ ਤੱਕ, ਸੇਵਾ ਦੇ ਤੌਰ 'ਤੇ ਸਾਫਟਵੇਅਰ (SaaS) ਅਤੇ ਹੋਰ ਖੇਤਰਾਂ ਵਿੱਚ ਕੰਪਨੀਆਂ ਹਰ ਰੋਜ਼ ਯੋਗ ਉਮੀਦਵਾਰਾਂ ਨੂੰ ਨਿਯੁਕਤ ਕਰਨ ਲਈ X ਦੀ ਵਰਤੋਂ ਕਰ ਰਹੀਆਂ ਹਨ।

School Time : ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਪ੍ਰਾਈਮਰੀ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਨਵੀਂ ਸਮਾਂ-ਸਾਰਣੀ

Punjab School time: ਪੰਜਾਬ ਵਿੱਚ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲਣ ਜਾ ਰਿਹਾ ਹੈ । ਸਿੱਖਿਆ ਵਿਭਾਗ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਜਾ ਗਿਆ ਹੈ । ਵਿਭਾਗ ਦੇ ਮੁਤਾਬਿਕ ਅਪਰ ਪ੍ਰਾਈਮਰੀ ਸਕੂਲਾਂ ਦਾ ਸਮਾਂ 1 ਮਾਰਚ ਤੋਂ ਸਵੇਰ 8.30 ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਰਹੇਗਾ । ਜਦਕਿ ਮਿਡਲ,ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਸਮਾਂ 8.30 ਤੋਂ ਦੁਪਹਿਰ 2 ਵਜਕੇ 50 ਮਿੰਟ ਤੱਕ ਰਹੇਗਾ। ਸੂਬੇ ਦੇ ਸਾਰੇ ਸਰਕਾਰੀ,ਪ੍ਰਾਈਵੇਟ,ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਨਵਾਂ ਸਮਾਂ ਲਾਗੂ ਹੋਵੇਗਾ । ਸੂਬੇ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ। ਇੰਨਾਂ ਵਿੱਚ 30 ਲੱਖ ਤੋਂ ਵੱਧ ਵਿਦਿਆਰਥੀ ਪੜਾਈ ਕਰ ਰਹੇ ਹਨ । ਉਧਰ 10 ਹਜ਼ਾਰ ਦੇ ਕਰੀਬ ਨਿੱਜੀ ਸਕੂਲ ਵੀ ਹਨ।  ਇਸ ਤੋਂ ਇਲਾਵਾ PSEB ਅਤੇ ਪੰਜਾਬ ਸਰਕਾਰ ਨੇ ਵੀ ਵਿਦਿਆਰਥੀਆਂ ਅਤੇ ਅਧਿਆਫਕਾਂ  ਨੂੰ ਲੈਕੇ 2 ਅਹਿਮ ਜਾਣਕਾਰੀਆਂ ਸਾਂਝੀ ਕੀਤੀਆਂ ਹਨ ।

Farmer Protest : ਪੰਜਾਬੀ ਕਿਸਾਨ ਸ਼ੁਭਕਰਨ ਮੌਤ 'ਤੇ ਕਾਂਗਰਸ ਨੇ ਘੇਰੀ ਕੇਂਦਰ ਸਰਕਾਰ, ਕਿਹਾ ਪੀਐਮ ਮੋਦੀ ਨੇ ਇੱਕ ਸ਼ਬਦ ਵੀ ਸਾਂਝਾ ਨਹੀਂ ਕੀਤਾ

Congress vs BJP: ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ 'ਤੇ ਸੋਗ ਪ੍ਰਗਟ ਕਰਨ 'ਚ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਖੇਤੀ ਖੇਤਰ ਦੀ ਗਲਤ ਤਸਵੀਰ ਕੁਝ ਮੀਡੀਆ ਵਿਚ ਪੇਸ਼ ਕੀਤੀ ਜਾ ਰਹੀ ਹੈ। ਸ਼ੁਭਕਰਨ ਕੋਲ ਸਿਰਫ 2 ਏਕੜ ਜ਼ਮੀਨ ਸੀ ਅਤੇ ਉਸ 'ਤੇ 20 ਲੱਖ ਦਾ ਕਰਜ਼ਾ ਸੀ। ਉਹ ਆਪਣਾ ਕਰਜ਼ਾ ਮੁਆਫ ਕਰਵਾਉਣ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਹਰਿਆਣਾ ਨੇ ਕਿਸਾਨ ਭਾਈਚਾਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਹ ਸਿਰਫ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ 'ਚ ਹੀ ਦੇਖਿਆ ਜਾ ਸਕਦਾ ਹੈ।

ਪਿਛੋਕੜ

Punjab Breaking News LIVE, 28 February 2024: ਪੰਜਾਬ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ 'ਤੇ ਸੋਗ ਪ੍ਰਗਟ ਕਰਨ 'ਚ ਅਸਫਲ ਰਹਿਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਹੈ। ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਸੰਕਟ ਨਾਲ ਜੂਝ ਰਹੇ ਪੰਜਾਬ ਦੇ ਖੇਤੀ ਖੇਤਰ ਦੀ ਗਲਤ ਤਸਵੀਰ ਕੁਝ ਮੀਡੀਆ ਵਿਚ ਪੇਸ਼ ਕੀਤੀ ਜਾ ਰਹੀ ਹੈ। ਸ਼ੁਭਕਰਨ ਕੋਲ ਸਿਰਫ 2 ਏਕੜ ਜ਼ਮੀਨ ਸੀ ਅਤੇ ਉਸ 'ਤੇ 20 ਲੱਖ ਦਾ ਕਰਜ਼ਾ ਸੀ। ਉਹ ਆਪਣਾ ਕਰਜ਼ਾ ਮੁਆਫ ਕਰਵਾਉਣ ਲਈ ਪ੍ਰਦਰਸ਼ਨ ਵਾਲੀ ਥਾਂ 'ਤੇ ਗਿਆ ਸੀ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਹਰਿਆਣਾ ਨੇ ਕਿਸਾਨ ਭਾਈਚਾਰੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ, ਉਹ ਸਿਰਫ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ 'ਚ ਹੀ ਦੇਖਿਆ ਜਾ ਸਕਦਾ ਹੈ। ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਅਤੇ ਡਬਲ ਬੈਰਲ ਦੀ ਵਰਤੋਂ ਕੀਤੀ ਗਈ। ਪੰਜਾਬੀ ਕਿਸਾਨ ਸ਼ੁਭਕਰਨ ਮੌਤ 'ਤੇ ਕਾਂਗਰਸ ਨੇ ਘੇਰੀ ਕੇਂਦਰ ਸਰਕਾਰ, ਕਿਹਾ ਪੀਐਮ ਮੋਦੀ ਨੇ ਇੱਕ ਸ਼ਬਦ ਵੀ ਸਾਂਝਾ ਨਹੀਂ ਕੀਤਾ


 


School Time : ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਪ੍ਰਾਈਮਰੀ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਨਵੀਂ ਸਮਾਂ-ਸਾਰਣੀ


ਪੰਜਾਬ ਵਿੱਚ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲਣ ਜਾ ਰਿਹਾ ਹੈ । ਸਿੱਖਿਆ ਵਿਭਾਗ ਦੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤਾ ਜਾ ਗਿਆ ਹੈ । ਵਿਭਾਗ ਦੇ ਮੁਤਾਬਿਕ ਅਪਰ ਪ੍ਰਾਈਮਰੀ ਸਕੂਲਾਂ ਦਾ ਸਮਾਂ 1 ਮਾਰਚ ਤੋਂ ਸਵੇਰ 8.30 ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਰਹੇਗਾ । ਜਦਕਿ ਮਿਡਲ,ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦਾ ਸਮਾਂ 8.30 ਤੋਂ ਦੁਪਹਿਰ 2 ਵਜਕੇ 50 ਮਿੰਟ ਤੱਕ ਰਹੇਗਾ। ਸੂਬੇ ਦੇ ਸਾਰੇ ਸਰਕਾਰੀ,ਪ੍ਰਾਈਵੇਟ,ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਨਵਾਂ ਸਮਾਂ ਲਾਗੂ ਹੋਵੇਗਾ । ਸੂਬੇ ਵਿੱਚ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲ ਹਨ। ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ, ਪ੍ਰਾਈਮਰੀ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀਆਂ ਲਈ ਨਵੀਂ ਸਮਾਂ-ਸਾਰਣੀ


 


X Job Platform: ਯੂਟਿਊਬ ਤੋਂ ਬਾਅਦ LinkedIn ਨੂੰ ਮਿਲੇਗੀ X ਤੋਂ ਚੁਣੌਤੀ, ਐਲੋਨ ਮਸਕ ਨੇ ਕੀਤੀ ਇਹ ਤਿਆਰੀ


ਐਲੋਨ ਮਸਕ (Elon Musk) ਦੇ ਸੋਸ਼ਲ ਮੀਡੀਆ ਪਲੇਟਫਾਰਮ X (Social Media Platform X) ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਹੁਣ ਜਲਦੀ ਹੀ ਇਹ ਸੋਸ਼ਲ ਮੀਡੀਆ ਪਲੇਟਫਾਰਮ (social media platform) ਵੀ ਜੌਬ ਪਲੇਟਫਾਰਮ (job platform) ਦਾ ਰੂਪ ਲੈ ਸਕਦਾ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਕੰਪਨੀ ਨੇ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਯੂਟਿਊਬ ਤੋਂ ਬਾਅਦ LinkedIn ਨੂੰ ਮਿਲੇਗੀ X ਤੋਂ ਚੁਣੌਤੀ, ਐਲੋਨ ਮਸਕ ਨੇ ਕੀਤੀ ਇਹ ਤਿਆਰੀ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.