Punjab Breaking News LIVE: ਸੁਖਪਾਲ ਖਹਿਰਾ ਗ੍ਰਿਫਤਾਰ, ਨਿੱਝਰ ਦੀ ਹੱਤਿਆ 'ਤੇ ਐਨਡੀਪੀ ਦਾ ਸਖਤ ਸਟੈਂਡ, ਸਰਹੱਦੀ ਖੇਤਰਾਂ ਦਾ ਮੁੜ ਦੌਰਾ ਕਰਨਗੇ ਰਾਜਪਾਲ

Punjab Breaking News LIVE, 28 September, 2023: ਸੁਖਪਾਲ ਖਹਿਰਾ ਗ੍ਰਿਫਤਾਰ, ਨਿੱਝਰ ਦੀ ਹੱਤਿਆ 'ਤੇ ਐਨਡੀਪੀ ਦਾ ਸਖਤ ਸਟੈਂਡ, ਸਰਹੱਦੀ ਖੇਤਰਾਂ ਦਾ ਮੁੜ ਦੌਰਾ ਕਰਨਗੇ ਰਾਜਪਾਲ,ਪੰਜਾਬ-ਹਰਿਆਣਾ 'ਚ ਕਮਜ਼ੋਰ ਪਿਆ ਮਾਨਸੂਨ

ABP Sanjha Last Updated: 28 Sep 2023 03:34 PM
Goldy Brar: ਗੈਂਗਸਟਰ ਗੋਲਡੀ ਬਰਾੜ ਆਪਣੀ ਜਾਨ ਬਚਾਉਣ ਲਈ ਭੱਜ-ਨੱਠ ਕਰ ਰਿਹਾ

ਗੈਂਗਸਟਰ ਗੋਲਡੀ ਬਰਾੜ ਆਪਣੀ ਜਾਨ ਬਚਾਉਣ ਲਈ ਭੱਜ-ਨੱਠ ਕਰ ਰਿਹਾ ਹੈ। ਇਹ ਖੁਲਾਸਾ ਭਾਰਤੀ ਖੁਫੀਆ ਏਜੰਸੀਆਂ ਦੇ ਨਵੇਂ ਡੋਜ਼ੀਅਰ ਨੇ ਕੀਤਾ ਹੈ। ਗੋਲਡੀ ਬਰਾੜ 15 ਅਗਸਤ 2017 ਨੂੰ ਭਾਰਤ ਤੋਂ ਕੈਨੇਡਾ ਪਹੁੰਚਿਆ ਤੇ ਬਾਅਦ ਵਿੱਚ ਅਮਰੀਕਾ ਭੱਜਣ ਵਿੱਚ ਕਾਮਯਾਬ ਹੋ ਗਿਆ। ਉਦੋਂ ਤੋਂ ਉਹ ਕੈਲੀਫੋਰਨੀਆ ਵਿਚ ਰਹਿ ਰਿਹਾ ਹੈ ਤੇ ਅਮਰੀਕਾ ਤੋਂ ਕਾਨੂੰਨੀ ਢੰਗ ਨਾਲ ਸ਼ਰਨ ਮੰਗ ਰਿਹਾ ਹੈ। ਪਤਾ ਲੱਗਾ ਹੈ ਕਿ ਉਹ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਹੈ। ਏਜੰਸੀਆਂ ਤੋਂ ਬਚਣ ਲਈ ਬਰਾੜ ਐਨਕ੍ਰਿਪਟਡ ਕਮਿਊਨੀਕੇਸ਼ਨ ਐਪਸ ਦੀ ਵਰਤੋਂ ਕਰ ਰਹੇ ਹਨ।

Punjab Police: ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਪ ਦੀ ਪ੍ਰਤੀਕਿਰਿਆ

ਨਸ਼ਿਆਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਮਾਲਵਿੰਦਰ ਸਿੰਘ ਕੰਗ ਨੇ ਖਹਿਰਾ ਦੀ ਗ੍ਰਿਫ਼ਤਾਰੀ 'ਤੇ ਕਿਹਾ ਕਿ ਪੰਜਾਬ ਦੇ ਲੋਕ ਲੰਬੇ ਸਮੇਂ ਤੋਂ ਨਸ਼ੇ ਦਾ ਸ਼ਿਕਾਰ ਹਨ। ਅੱਜ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਸਆਈਟੀ ਦੀ ਜਾਂਚ ਦੌਰਾਨ ਖਹਿਰਾ ਨਸ਼ਾ ਤਸਕਰੀ ਵਿੱਚ ਸ਼ਾਮਲ ਪਾਇਆ ਗਿਆ ਹੈ। ਇਸ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਅਤੇ ਜਾਂਚ ਏਜੰਸੀਆਂ ਕਾਨੂੰਨ ਅਨੁਸਾਰ ਆਪਣਾ ਕੰਮ ਕਰਨਗੀਆਂ।

India Canada Crisis:ਖਾਲਿਸਤਾਨੀ ਲੀਡਰ ਨਿੱਝਰ ਦੀ ਹੱਤਿਆ 'ਤੇ ਐਨਡੀਪੀ ਦਾ ਸਖਤ ਸਟੈਂਡ

ਟਰੂਡੋ ਸਰਕਾਰ ’ਚ ਭਾਈਵਾਲ ਐਨਡੀਪੀ ਦੇ ਆਗੂ ਨੇ ਓਟਵਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਜਿਵੇਂ ਪ੍ਰਧਾਨ ਮੰਤਰੀ ਨੇ ਜਨਤਕ ਤੌਰ ’ਤੇ ਆਖਿਆ ਹੈ, ਕੈਨੇਡੀਅਨ ਖ਼ੁਫ਼ੀਆ ਰਿਪੋਰਟਾਂ ਮੁਤਾਬਕ ਸਾਡੇ ਮੁਲਕ ਦੇ ਨਾਗਰਿਕ ਨੂੰ ਕੈਨੇਡੀਅਨ ਧਰਤੀ ’ਤੇ ਮਾਰਿਆ ਗਿਆ ਹੈ ਤੇ ਇਕ ਵਿਦੇਸ਼ੀ ਸਰਕਾਰ ਇਸ ਲਈ ਜ਼ਿੰਮੇਵਾਰ ਹੈ।’’ 

Punjab News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰੇਗੀ

ਮਹਿਲਾਵਾਂ ਅਤੇ ਬੱਚਿਆਂ ਦੀ ਤੰਦਰੁਸਤ ਸਿਹਤ ਨੂੰ ਯਕੀਨੀ ਬਣਾਉਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਦੱਸਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮਾਵਾਂ ਦੀ ਮੌਤ ਦਰ (ਐਮ.ਐਮ.ਆਰ.) ਨੂੰ ਘਟਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਹਰ ਤਰ੍ਹਾਂ ਦੀ ਤਕਨੀਕੀ ਸਹੂਲतਤ ਪ੍ਰਦਾਨ ਕਰਨ ਦਾ ਐਲਾਨ ਕੀਤਾ। 

Shaheed Bhagat Singh Jayanti: ਮੈਂ ਜਜ਼ਬਿਆਂ ਦੀ ਕਿਤਾਬ ਹਾਂ..ਮੇਰੇ ਸ਼ਬਦ ਫ਼ੌਲਾਦੀ ਨੇ....ਦੇਸ਼ ਭਗਤੀ ਮੇਰਾ ਸਰੀਰ ਹੈ..ਤੇ ਇਰਾਦੇ ਇਨਕਲਾਬੀ ਨੇ..!

 ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇਨਕਲਾਬੀ ਰੂਹ ਨੂੰ ਦਿਲੋਂ ਸਲਾਮ ਕਰਦਾ ਹਾਂ। ਭਗਤ ਸਿੰਘ ਸਾਡੇ ਖ਼ਿਆਲਾਂ ‘ਚ ਹਮੇਸ਼ਾ ਅਮਰ ਰਹਿਣਗੇ। 

Manpreet Singh Badal: ਗ੍ਰਿਫਤਾਰੀ ਦੇ ਡਰੋਂ ਮਨਪ੍ਰੀਤ ਬਾਦਲ ਹੋਏ ਅੰਡਰਗਰਾਊਂਡ

ਵਿਜੀਲੈਂਸ ਵੱਲੋਂ ਪਲਾਟ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਗ੍ਰਿਫ਼ਤਾਰੀ ਦਾ ਡਰ ਸਤਾ ਰਿਹਾ ਹੈ। ਉਹ ਲਗਾਤਾਰ ਸਥਾਨ ਬਦਲ ਰਹੇ ਹਨ। ਸੂਤਰਾਂ ਮੁਤਾਬਕ ਮਨਪ੍ਰੀਤ ਬਾਦਲ ਉਕਤ ਮਾਮਲੇ 'ਚ ਅਦਾਲਤ ਤੋਂ ਰਾਹਤ ਮਿਲਣ ਤੱਕ ਰੂਪੋਸ਼ ਰਹਿਣਾ ਚਾਹੁੰਦੇ ਹਨ।

Punjab Rail Roko Protest: ਅੱਜ ਪੰਜਾਬ ਭਰ 'ਚ 'ਰੇਲ ਰੋਕੋ' ਪ੍ਰਦਰਸ਼ਨ ਕਰਨਗੇ ਕਿਸਾਨ

ਅੰਮ੍ਰਿਤਸਰ, ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਕਿਸਾਨ ਮੁਆਵਜ਼ੇ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਬਾਅਦ ਦੁਪਹਿਰ ‘ਰੇਲ ਰੋਕੋ’ ਧਰਨਾ ਦੇਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰਨ ਲਈ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਹੈ।

Gurpatwant Singh Pannun: ਹੁਣ ਦਿੱਲੀ ਤੱਕ ਪਹੁੰਚ ਗਏ ਖਾਲਿਸਤਾਨੀ, ਪੰਨੂੰ ਨੇ ਰਾਤੋ-ਰਾਤ ਕਰਵਾਇਆ ਇਹ ਕਾਰਾ

ਅਮਰੀਕਾ ਵਿੱਚ ਮੌਜੂਦ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖ ਫਾਰ ਜਸਟਿਸ’ (ਐਸਐਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਲੀ ਵਿੱਚ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਚੁਣੌਤੀ ਦਿੱਤੀ ਹੈ। ਖਾਲਿਸਤਾਨੀ ਪੰਨੂ ਨੇ ਦਿੱਲੀ ਦੇ ISBT ਇਲਾਕੇ 'ਚ ਫਲਾਈਓਵਰ ਦੀਆਂ ਕੰਧਾਂ 'ਤੇ ਤੇ ਕੁਝ ਹੋਰ ਥਾਵਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਵਾਏ ਹਨ। ਦਿੱਲੀ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Punjab-Haryana Weather Update:  3 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ

ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿੱਚ ਇਨ੍ਹੀਂ ਦਿਨੀਂ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਮੌਸਮ ਪੂਰੀ ਤਰ੍ਹਾਂ ਸਾਫ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਵਧ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 3 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ। ਨਾਲ ਹੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਹੀਂ ਪਿਆ। ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਇਸ ਹਫਤੇ ਦੀ ਸ਼ੁਰੂਆਤ ਤੋਂ ਬਾਅਦ ਕੋਈ ਬਾਰਿਸ਼ ਦਰਜ ਨਹੀਂ ਕੀਤੀ ਗਈ।

ਪਿਛੋਕੜ

Punjab Breaking News LIVE, 28 September, 2023: ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਾਨ ਸਰਕਾਰ ਵੱਲੋਂ ਇੱਕ ਖਾਸ ਤੋਹਫਾ ਮਿਲਣ ਜਾ ਰਿਹਾ ਹੈ। ਜਿਸ ਰਾਹੀਂ ਗਰੀਬ ਅਨੁਸੂਚਿਤ ਜਾਤੀ ਦੇ ਲੋਕ ਆਸਾਨੀ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਦੇ ਹਨ। ਪੰਜਾਬ ਸਰਕਾਰ ਨੇ ਆਟੋ ਚਾਲਕਾਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਰਾਜ ਸਰਕਾਰ ਦੀ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਯੁਦਿਆ ਯੋਜਨਾ ਤਹਿਤ ਗਰੀਬ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਬੈਟਰੀਆਂ ਵਾਲੇ ਈ-ਰਿਕਸ਼ਾ ਮੁਹੱਈਆ ਕਰਵਾਏ ਜਾਣਗੇ। ਮਾਨ ਸਰਕਾਰ ਦਾ ਵੱਡਾ ਤੋਹਫਾ, ਪੰਜਾਬ ਦੇ ਗਰੀਬਾਂ ਨੂੰ ਇਸ ਤਰ੍ਹਾਂ ਬਣਾਏਗਾ ਆਤਮ ਨਿਰਭਰ


 


ਸੁਖਪਾਲ ਖਹਿਰਾ ਗ੍ਰਿਫਤਾਰ, ਤੜਕੇ 5 ਵਜੇ ਚੰਡੀਗੜ੍ਹ ਰਿਹਾਇਸ਼ 'ਤੇ ਰੇਡ


Sukhpal Khaira: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਤੜਕੇ 5 ਵਜੇ ਸੁਖਪਾਲ ਖਹਿਰਾ ਦੇ ਚੰਡੀਗੜ੍ਹ ਰਿਹਾਇਸ਼ 'ਤੇ ਰੇਡ ਕੀਤੀ। ਜਿਸ ਤੋਂ ਬਾਅਦ ਜਲਾਲਾਬਾਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਗ੍ਰਿਫਤਾਰੀ ਦੌਰਾਨ ਕਾਫੀ ਦੇਰ ਤਕ ਪੁਲਿਸ ਅਤੇ ਸੁਖਪਾਲ ਖਹਿਰਾ ਦੀ ਆਪਸ ਵਿਚ ਬਹਿਸ ਵੀ ਚਲਦੀ ਰਹੀ ਹੈ। ਸੁਖਪਾਲ ਖਹਿਰਾ ਗ੍ਰਿਫਤਾਰ, ਤੜਕੇ 5 ਵਜੇ ਚੰਡੀਗੜ੍ਹ ਰਿਹਾਇਸ਼ 'ਤੇ ਰੇਡ


 


ਸਰਹੱਦੀ ਖੇਤਰਾਂ ਦਾ ਮੁੜ ਦੌਰਾ ਕਰਨਗੇ ਰਾਜਪਾਲ, ਅਗਲੇ ਮਹੀਨ ਜਾਣਗੇ


ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇੱਕ ਵਾਰ ਮੁੜ ਸਰਹੱਦੀ ਖੇਤਰਾਂ ਦੇ ਦੌਰੇ 'ਤੇ ਜਾ ਰਹੇ ਹਨ। ਰਾਜਪਾਲ ਦਾ ਇਹ ਦੌਰਾ 4 ਤੋਂ 6 ਅਕਤੂਬਰ ਤੱਕ ਹੋਵੇਗਾ। ਇਸ ਤੋਂ ਪਹਿਲਾਂ ਗਵਰਨਰ 4 ਮਹੀਨੇ ਪਹਿਲਾਂ ਬੌਰਡਰ ਏਰੀਆ 'ਚ ਗਏ ਸਨ। ਅਕਤੂਬਰ ਮਹੀਨੇ ਦੇ ਵਿਜ਼ਟ ਸਬੰਧੀ ਸੂਬੇ ਦੇ ਚੀਫ਼ ਸੈਕਟਰੀ ਅਤੇ ਡੀਜੀਪੀ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ ਅਤੇ ਰਾਜਪਾਲ ਦੇ ਦੌਰਾ ਸਬੰਧੀ ਸਰਹੱਦੀ ਜਿਲ੍ਹਿਆਂ ਦੇ ਡੀਸੀ, ਐਸਐਸਪੀ ਤੇ ਪੁਲਿਸ ਕਮਿਸ਼ਨਰਾਂ ਨੂੰ ਅਲਰਟ ਕਰਨ ਦੇ ਹੁਕਮ ਜਾਰੀ ਕਰਨ ਲਈ ਕਿਹਾ ਗਿਆ ਹੈ।  ਸਰਹੱਦੀ ਖੇਤਰਾਂ ਦਾ ਮੁੜ ਦੌਰਾ ਕਰਨਗੇ ਰਾਜਪਾਲ, ਅਗਲੇ ਮਹੀਨ ਜਾਣਗੇ


 


ਖਾਲਿਸਤਾਨੀ ਲੀਡਰ ਨਿੱਝਰ ਦੀ ਹੱਤਿਆ 'ਤੇ ਐਨਡੀਪੀ ਦਾ ਸਖਤ ਸਟੈਂਡ


India Canada Crisis: ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਉਪਰ ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨੇ ਵੀ ਸਖਤ ਸਟੈਂਡ ਲਿਆ ਹੈ। ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਹੈ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਇੱਕ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਦੇ ਪੁਖ਼ਤਾ ਸਬੂਤ ਹਨ। ਖਾਲਿਸਤਾਨੀ ਲੀਡਰ ਨਿੱਝਰ ਦੀ ਹੱਤਿਆ 'ਤੇ ਐਨਡੀਪੀ ਦਾ ਸਖਤ ਸਟੈਂਡ


 


ਪੰਜਾਬ-ਹਰਿਆਣਾ 'ਚ ਕਮਜ਼ੋਰ ਪਿਆ ਮਾਨਸੂਨ, ਜਾਣੋ 3 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ


Punjab-Haryana Weather Update: ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿੱਚ ਇਨ੍ਹੀਂ ਦਿਨੀਂ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ 'ਚ ਮੌਸਮ ਪੂਰੀ ਤਰ੍ਹਾਂ ਸਾਫ ਹੈ, ਜਿਸ ਕਾਰਨ ਦਿਨ ਦਾ ਤਾਪਮਾਨ ਵਧ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਵਿੱਚ 3 ਅਕਤੂਬਰ ਤੱਕ ਮੌਸਮ ਸਾਫ਼ ਰਹੇਗਾ। ਨਾਲ ਹੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਹੀਂ ਪਿਆ। ਇਸ ਦੇ ਨਾਲ ਹੀ ਹਰਿਆਣਾ ਵਿੱਚ ਵੀ ਇਸ ਹਫਤੇ ਦੀ ਸ਼ੁਰੂਆਤ ਤੋਂ ਬਾਅਦ ਕੋਈ ਬਾਰਿਸ਼ ਦਰਜ ਨਹੀਂ ਕੀਤੀ ਗਈ। ਪੰਜਾਬ-ਹਰਿਆਣਾ 'ਚ ਕਮਜ਼ੋਰ ਪਿਆ ਮਾਨਸੂਨ, ਜਾਣੋ 3 ਅਕਤੂਬਰ ਤੱਕ ਕਿਹੋ ਜਿਹਾ ਰਹੇਗਾ ਮੌਸਮ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.