Punjab Breaking News LIVE: ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜੇਲ੍ਹਾਂ 'ਚ ਲੱਗਣਗੇ ਫੁੱਲ ਬਾਡੀ ਸਕੈਨਰ, ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ

Punjab Breaking News LIVE, 28 January, 2024: ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਿੱਚ ਸਸਤਾ ਹੋਇਆ ਪੈਟਰੋਲ-ਡੀਜ਼ਲ, ਜੇਲ੍ਹਾਂ 'ਚ ਲੱਗਣਗੇ ਫੁੱਲ ਬਾਡੀ ਸਕੈਨਰ, ਬਾਈਕ ਤੋਂ ਵੀ ਸਸਤਾ ਹੋਇਆ ਪਲੇਨ ਦਾ ਸਫ਼ਰ

ABP Sanjha Last Updated: 28 Jan 2024 11:42 AM

ਪਿਛੋਕੜ

Punjab Breaking News LIVE, 28 January, 2024: ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਹੈ। ਐਤਵਾਰ ਸਵੇਰੇ ਕਰੀਬ 7 ਵਜੇ ਡਬਲਯੂਟੀਆਈ ਕਰੂਡ (WTI crude) 78.01 ਡਾਲਰ...More

Nitish Kumar Resigns: ਨਿਤੀਸ਼ ਕੁਮਾਰ ਨੇ CM ਦੇ ਅਹੁਦੇ ਤੋਂ ਦਿੱਤਾ ਅਸਤੀਫਾ, ਅੱਜ ਹੀ ਭਾਜਪਾ ਨਾਲ ਮਿਲ ਬਣਾਉਣਗੇ ਨਵੀਂ ਸਰਕਾਰ, ਕੀ ਕਰਨਗੇ ਜੀਤਨ ਰਾਮ ਮਾਂਝੀ?

Nitish Kumar News: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਤਵਾਰ (28 ਜਨਵਰੀ) ਨੂੰ ਇੱਕ ਵੱਡਾ ਕਦਮ ਚੁੱਕਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਜੇਡੀਯੂ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਰਾਜਪਾਲ ਰਾਜੇਂਦਰ ਅਰਲੇਕਰ ਨੂੰ ਮਿਲੇ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਨਾਲ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ, ਜੇਡੀਯੂ, ਕਾਂਗਰਸ ਅਤੇ ਖੱਬੇ ਪੱਖੀ ਗਠਜੋੜ ਟੁੱਟ ਗਿਆ। ਹੁਣ ਨਿਤੀਸ਼ ਕੁਮਾਰ ਭਾਜਪਾ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ।