Punjab Breaking News LIVE: ਸੀਐਮ ਮਾਨ ਨੇ ਡੇਢ ਸਾਲ ਵਿੱਚ ਸਭ ਕੁਝ ਬਦਲ ਦਿੱਤਾ? ਪੰਜਾਬ 'ਚ ਰੇਲ ਆਵਾਜਾਈ ਠੱਪ, ਮੰਡੀਆਂ 'ਚ ਲੱਗੇ ਝੋਨੇ ਦੇ ਅੰਬਾਰ

Punjab Breaking News LIVE, 29 September, 2023: ਸੀਐਮ ਮਾਨ ਨੇ ਡੇਢ ਸਾਲ ਵਿੱਚ ਸਭ ਕੁਝ ਬਦਲ ਦਿੱਤਾ? ਪੰਜਾਬ 'ਚ ਰੇਲ ਆਵਾਜਾਈ ਠੱਪ, ਮੰਡੀਆਂ 'ਚ ਲੱਗੇ ਝੋਨੇ ਦੇ ਅੰਬਾਰ, ਬਾਜਵਾ ਨੇ ਚੁੱਕੇ ਸਵਾਲ ਕਿੱਥੇ ਰੱਖਿਆ ਖਹਿਰਾ?

ABP Sanjha Last Updated: 29 Sep 2023 03:48 PM
FIR Against Gurpatwant Pannu: ਗੁਰਪਤਵੰਤ ਪੰਨੂ ਖ਼ਿਲਾਫ਼ ਮਾਮਲਾ ਦਰਜ, ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਦਿੱਤੀ ਧਮਕੀ

ਆਈਸੀਸੀ ਵਿਸ਼ਵ ਕੱਪ 2023 ਦੇ ਤਹਿਤ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਧਮਕੀਆਂ ਦੇਣ ਵਾਲੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਅਹਿਮਦਾਬਾਦ ਸਾਈਬਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਹੈ। ਪੰਨੂ ਨੇ ਇਹ ਧਮਕੀਆਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਫ਼ੋਨ ਕਾਲਾਂ ਰਾਹੀਂ ਦਿੱਤੀਆਂ ਸਨ।

CM Bhagwant Mann: ਸੀਐਮ ਮਾਨ ਵੱਲੋਂ ਸੰਗਰੂਰ ਦੇ 12 ਪਿੰਡਾਂ ਨੂੰ ਲਾਇਬ੍ਰੇਰੀਆਂ ਦਾ ਤੋਹਫ਼ਾ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਦੇ 12 ਪਿੰਡਾਂ ਨੂੰ ਲਾਇਬ੍ਰੇਰੀਆਂ ਦਾ ਤੋਹਫ਼ਾ ਦਿੱਤਾ ਹੈ। ਧੂਰੀ ਦੇ ਪਿੰਡ ਘਨੌਰੀ ਕਲਾਂ ਵਿੱਚ ਮੁੱਖ ਮੰਤਰੀ ਮਾਨ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਨਵੀਂ ਲਾਇਬ੍ਰੇਰੀ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਇਸ ਦੌਰਾਨ ਉਹ ਸਕੂਲੀ ਵਿਦਿਆਰਥੀਆਂ ਸਮੇਤ ਹੋਰ ਲੋਕਾਂ ਨੂੰ ਵੀ ਮਿਲੇ। ਸੰਗਰੂਰ ਵਿੱਚ ਕੁੱਲ 28 ਲਾਇਬ੍ਰੇਰੀਆਂ ਬਣਾਈਆਂ ਜਾਣੀਆਂ ਹਨ।

Gold- Silver Price Today:  ਸੋਨੇ ਦੇ ਭਾਅ 'ਚ ਗਿਰਾਵਟ, ਚਾਂਦੀ ਹੋਈ ਸਸਤੀ, ਚੈੱਕ ਕਰੋ ਰੇਟ

ਦੇਸ਼ ਵਿੱਚ 29 ਸਤੰਬਰ ਨੂੰ ਸੋਨਾ ਸਸਤਾ ਹੋਇਆ, ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਹਾਸਲ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚ 1 ਗ੍ਰਾਮ 22 ਕੈਰੇਟ ਸੋਨੇ ਦੀ ਔਸਤ ਕੀਮਤ 5,365 ਰੁਪਏ ਹੈ ਜਦੋਂਕਿ 1 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 5,853 ਰੁਪਏ ਹੈ। ਇਸ ਦੇ ਨਾਲ ਹੀ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 58,530 ਰੁਪਏ ਹੈ।  ਨਵੀਂ ਦਿੱਲੀ ਵਿੱਚ 22 ਕੈਰੇਟ ਸੋਨੇ ਦੀ ਕੀਮਤ 53,800 ਰੁਪਏ ਤੇ 24 ਕੈਰੇਟ ਸੋਨੇ ਦੀ ਕੀਮਤ 58,680 ਰੁਪਏ ਹੈ। ਚੇਨਈ 'ਚ 22 ਕੈਰੇਟ ਸੋਨੇ ਦੀ ਕੀਮਤ 53,900 ਰੁਪਏ ਤੇ 24 ਕੈਰੇਟ ਸੋਨੇ ਦੀ ਕੀਮਤ 58,800 ਰੁਪਏ ਹੈ।

Health Department: ਸਿਹਤ ਵਿਭਾਗ ਦੇ ਡਾਕਟਰਾਂ ਨਾਲ ਪੰਜਾਬ ਵੈਟਰਨਰੀ ਡਾਕਟਰਾਂ ਦੀ ਸਮਾਨਤਾ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ-ਖੁੱਡੀਆਂ

ਸਿਹਤ ਵਿਭਾਗ ਵਿੱਚ ਪੰਜਾਬ ਵੈਟਰਨਰੀ ਡਾਕਟਰਾਂ ਦੀ ਤਨਖਾਹ ਵਿੱਚ ਅਸਮਾਨਤਾ ਦਾ ਮੁੱਦਾ ਜਲਦੀ ਹੀ ਸਕਾਰਾਤਮਕ ਢੰਗ ਨਾਲ ਹੱਲ ਕੀਤਾ ਜਾਵੇਗਾ। ਇਸ ਗੱਲ ਦਾ ਐਲਾਨ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਪੰਜਾਬ ਰਾਜ ਵੈਟਰਨਰੀ ਕੌਂਸਲ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਗਏ ‘ਵੈਟਰਨਰੀ ਪੇਸ਼ੇ ਵਿੱਚ ਵਿਭਿੰਨਤਾ, ਸਮਾਨਤਾ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ’ ਵਿਸ਼ੇ ’ਤੇ ਰਾਜ ਪੱਧਰੀ ਸੈਮੀਨਾਰ ਦਾ ਉਦਘਾਟਨ ਕਰਨ ਉਪਰੰਤ ਕੀਤਾ। 

CRPF Recruitment 2023: CRPF 'ਚ ਨਿਕਲੀ 1 ਲੱਖ 29 ਹਜ਼ਾਰ ਕਾਂਸਟੇਬਲ ਅਹੁਦਿਆਂ ਲਈ ਭਰਤੀ

ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵਿੱਚ ਜਨਰਲ ਡਿਊਟੀ ਕਾਡਰ ਵਿੱਚ 129929 ਕਾਂਸਟੇਬਲ (ਜਨਰਲ ਡਿਊਟੀ) ਦੀ ਭਰਤੀ ਲਈ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਅਨੁਸਾਰ ਲੈਵਲ 3 ਕਾਂਸਟੇਬਲ ਦੀਆਂ ਕੁੱਲ 129929 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਵਿਚੋਂ 125262 ਅਸਾਮੀਆਂ ਪੁਰਸ਼ ਉਮੀਦਵਾਰਾਂ ਲਈ ਹਨ ਅਤੇ 4467 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ। ਕੁੱਲ ਖਾਲੀ ਅਸਾਮੀਆਂ ਵਿੱਚੋਂ 10% ਸਾਬਕਾ ਫਾਇਰ ਵੈਟਰਨਜ਼ ਲਈ ਰਾਖਵੀਆਂ ਕੀਤੀਆਂ ਜਾਣਗੀਆਂ। 

CRPF Recruitment 2023: CRPF 'ਚ ਨਿਕਲੀ 1 ਲੱਖ 29 ਹਜ਼ਾਰ ਕਾਂਸਟੇਬਲ ਅਹੁਦਿਆਂ ਲਈ ਭਰਤੀ

ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਵਿੱਚ ਜਨਰਲ ਡਿਊਟੀ ਕਾਡਰ ਵਿੱਚ 129929 ਕਾਂਸਟੇਬਲ (ਜਨਰਲ ਡਿਊਟੀ) ਦੀ ਭਰਤੀ ਲਈ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਅਨੁਸਾਰ ਲੈਵਲ 3 ਕਾਂਸਟੇਬਲ ਦੀਆਂ ਕੁੱਲ 129929 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ, ਜਿਨ੍ਹਾਂ ਵਿਚੋਂ 125262 ਅਸਾਮੀਆਂ ਪੁਰਸ਼ ਉਮੀਦਵਾਰਾਂ ਲਈ ਹਨ ਅਤੇ 4467 ਅਸਾਮੀਆਂ ਮਹਿਲਾ ਉਮੀਦਵਾਰਾਂ ਲਈ ਹਨ। ਕੁੱਲ ਖਾਲੀ ਅਸਾਮੀਆਂ ਵਿੱਚੋਂ 10% ਸਾਬਕਾ ਫਾਇਰ ਵੈਟਰਨਜ਼ ਲਈ ਰਾਖਵੀਆਂ ਕੀਤੀਆਂ ਜਾਣਗੀਆਂ। 

Paddy in Punjab Mandis: ਮੰਡੀਆਂ 'ਚ ਲੱਗੇ ਝੋਨੇ ਦੇ ਅੰਬਾਰ, ਕਿੱਥੇ ਰਹਿ ਗਈ ਭਗਵੰਤ ਮਾਨ ਸਰਕਾਰ!

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਅਗੇਤਾ ਝੋਨਾ ਮੰਡੀਆਂ ਵਿੱਚ ਪੁੱਜ ਗਿਆ ਹੈ ਪਰ ਅਜੇ ਤੱਕ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੇ ਕਹਿਣ ’ਤੇ ਪੀਆਰ-126 ਸਣੇ ਝੋਨੇ ਦੀਆਂ ਕਿਸਮਾਂ ਲਾਈਆਂ ਹਨ ਤੇ ਇਸ ਲਈ ਖ਼ਰੀਦ ਪਹਿਲੀ ਅਕਤੂਬਰ ਦੀ ਥਾਂ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ। 

CM Bhagwant Mann: ਪਿਛਲੇ ਡੇਢ ਸਾਲ 'ਚ ਅਸੀਂ ਸਭ ਕੁੱਝ ਬਦਲ ਦਿੱਤਾ...ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ

 ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਪਿਛਲੇ ਡੇਢ ਸਾਲ ਵਿੱਚ ਸਭ ਕੁਝ ਬਦਲ ਦਿੱਤਾ ਹੈ। ਅਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਜ਼ੀਰੋ ਬਿਜਲੀ ਬਿੱਲ, ਆਧੁਨਿਕ ਸਹੂਲਤਾਂ ਨਾਲ ਲੈਸ ਬਿਹਤਰੀਨ ਸਕੂਲ ਤੇ ਹਸਪਤਾਲ ਬਣਾ ਰਹੇ ਹਾਂ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਉੱਪਰ ਹਮਲਾ ਬੋਲਦਿਆਂ ਕਿਹਾ ਕਿ ਤੁਹਾਨੂੰ ਸਭ ਪਤਾ ਹੈ ਕਿ ਪਹਿਲਾਂ ਵਾਲਿਆਂ ਨੇ ਕੀ ਕੀਤਾ ਹੈ। 

Farmers Protest: ਪੰਜਾਬ 'ਚ ਰੇਲ ਆਵਾਜਾਈ ਠੱਪ, ਕਿਸਾਨਾਂ ਦਾ ਪੱਟੜੀਆਂ 'ਤੇ ਕਬਜ਼ਾ

ਕਿਸਾਨ ਜਥੇਬੰਦੀਆਂ ਨੇ ਮੁੜ ਸੰਘਰਸ਼ ਵਿੱਢ ਦਿੱਤਾ ਹੈ। ਪੰਜਾਬ ਭਰ ’ਚ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਤੋਂ 17 ਥਾਵਾਂ ’ਤੇ ਰੇਲਾਂ ਦਾ ਚੱਕਾ ਜਾਮ ਕਰ ਕੇ ਸਰਕਾਰ ਵਿਰੁੱਧ ਤਿੰਨ-ਰੋਜ਼ਾ ਅੰਦੋਲਨ ਸ਼ੁਰੂ ਕੀਤਾ ਹੈ। ਕਿਸਾਨਾਂ ਦੇ ਤਾਜ਼ਾ ਸੰਘਰਸ਼ ਕਾਰਨ ਸੂਬੇ ਦੇ ਪ੍ਰਮੁੱਖ ਰੇਲ ਮਾਰਗਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਆਏ ਉੱਤਰੀ ਭਾਰਤ ਦੇ ਰਾਜਾਂ ਦੀ ਢੁੱਕਵੀਂ ਮਦਦ ਨਾ ਕਰਨ ਕਾਰਨ ਸਥਿਤੀ ਚਿੰਤਾਜਨਕ ਬਣੀ ਹੈ। ਇਸ ਲਈ 50 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਤੁਰੰਤ ਦਿੱਤਾ ਜਾਵੇ।

Sukhpal Khaira ਨੂੰ ਮਿਲਣ ਜਲਾਲਾਬਾਦ ਪਹੁੰਚੇ ਕਾਂਗਰਸੀ, ਅੱਗੋਂ ਥਾਣਾ ਨਿਕਲਿਆ ਖਾਲੀ !

ਬੀਤੇ ਦਿਨ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ NDPS ਦੇ 8 ਸਾਲ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਲਾਲਾਬਾਦ ਪੁਲਿਸ ਚੰਡੀਗੜ੍ਹ ਵਿੱਚ ਸੁਖਪਾਲ ਖਹਿਰਾ ਦੀ ਕੋਠੀ ਪਹੁੰਚੀ ਸੀ। ਜਿਸ ਤੋਂ ਬਾਅਦ ਆਪਣੇ ਨਾਲ ਜਲਾਲਾਬਾਦ ਲੈ ਗਈ। ਅੱਜ ਕਾਂਗਰਸੀਆਂ ਦਾ ਵਫ਼ਦ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਦੇ ਲਈ ਜਲਾਲਾਬਾਦ ਪਹੁੰਚਿਆ ਤਾਂ ਅੱਗੋਂ ਥਾਣਾ ਖਾਲੀ ਨਿਕਲਿਆ।

ਪਿਛੋਕੜ

Punjab Breaking News LIVE, 29 September, 2023: ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਪਿਛਲੇ ਡੇਢ ਸਾਲ ਵਿੱਚ ਸਭ ਕੁਝ ਬਦਲ ਦਿੱਤਾ ਹੈ। ਅਸੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, ਜ਼ੀਰੋ ਬਿਜਲੀ ਬਿੱਲ, ਆਧੁਨਿਕ ਸਹੂਲਤਾਂ ਨਾਲ ਲੈਸ ਬਿਹਤਰੀਨ ਸਕੂਲ ਤੇ ਹਸਪਤਾਲ ਬਣਾ ਰਹੇ ਹਾਂ। ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਉੱਪਰ ਹਮਲਾ ਬੋਲਦਿਆਂ ਕਿਹਾ ਕਿ ਤੁਹਾਨੂੰ ਸਭ ਪਤਾ ਹੈ ਕਿ ਪਹਿਲਾਂ ਵਾਲਿਆਂ ਨੇ ਕੀ ਕੀਤਾ ਹੈ। ਪਿਛਲੇ ਡੇਢ ਸਾਲ 'ਚ ਅਸੀਂ ਸਭ ਕੁੱਝ ਬਦਲ ਦਿੱਤਾ...ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ


 


ਪੰਜਾਬ 'ਚ ਰੇਲ ਆਵਾਜਾਈ ਠੱਪ, ਕਿਸਾਨਾਂ ਦਾ ਪੱਟੜੀਆਂ 'ਤੇ ਕਬਜ਼ਾ


Farmers Protest: ਕਿਸਾਨ ਜਥੇਬੰਦੀਆਂ ਨੇ ਮੁੜ ਸੰਘਰਸ਼ ਵਿੱਢ ਦਿੱਤਾ ਹੈ। ਪੰਜਾਬ ਭਰ ’ਚ ਕਿਸਾਨ ਜਥੇਬੰਦੀਆਂ ਨੇ ਵੀਰਵਾਰ ਤੋਂ 17 ਥਾਵਾਂ ’ਤੇ ਰੇਲਾਂ ਦਾ ਚੱਕਾ ਜਾਮ ਕਰ ਕੇ ਸਰਕਾਰ ਵਿਰੁੱਧ ਤਿੰਨ-ਰੋਜ਼ਾ ਅੰਦੋਲਨ ਸ਼ੁਰੂ ਕੀਤਾ ਹੈ। ਕਿਸਾਨਾਂ ਦੇ ਤਾਜ਼ਾ ਸੰਘਰਸ਼ ਕਾਰਨ ਸੂਬੇ ਦੇ ਪ੍ਰਮੁੱਖ ਰੇਲ ਮਾਰਗਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਆਏ ਉੱਤਰੀ ਭਾਰਤ ਦੇ ਰਾਜਾਂ ਦੀ ਢੁੱਕਵੀਂ ਮਦਦ ਨਾ ਕਰਨ ਕਾਰਨ ਸਥਿਤੀ ਚਿੰਤਾਜਨਕ ਬਣੀ ਹੈ। ਇਸ ਲਈ 50 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਤੁਰੰਤ ਦਿੱਤਾ ਜਾਵੇ। ਪੰਜਾਬ 'ਚ ਰੇਲ ਆਵਾਜਾਈ ਠੱਪ, ਕਿਸਾਨਾਂ ਦਾ ਪੱਟੜੀਆਂ 'ਤੇ ਕਬਜ਼ਾ


 


ਮੰਡੀਆਂ 'ਚ ਲੱਗੇ ਝੋਨੇ ਦੇ ਅੰਬਾਰ, ਕਿੱਥੇ ਰਹਿ ਗਈ ਭਗਵੰਤ ਮਾਨ ਸਰਕਾਰ! 


Paddy in Punjab Mandis: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਸੂਬਾ ਸਰਕਾਰ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਅਗੇਤਾ ਝੋਨਾ ਮੰਡੀਆਂ ਵਿੱਚ ਪੁੱਜ ਗਿਆ ਹੈ ਪਰ ਅਜੇ ਤੱਕ ਮੰਡੀਆਂ ’ਚ ਝੋਨੇ ਦੀ ਖ਼ਰੀਦ ਸ਼ੁਰੂ ਨਹੀਂ ਹੋਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਦੇ ਕਹਿਣ ’ਤੇ ਪੀਆਰ-126 ਸਣੇ ਝੋਨੇ ਦੀਆਂ ਕਿਸਮਾਂ ਲਾਈਆਂ ਹਨ ਤੇ ਇਸ ਲਈ ਖ਼ਰੀਦ ਪਹਿਲੀ ਅਕਤੂਬਰ ਦੀ ਥਾਂ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ। ਮੰਡੀਆਂ 'ਚ ਲੱਗੇ ਝੋਨੇ ਦੇ ਅੰਬਾਰ, ਕਿੱਥੇ ਰਹਿ ਗਈ ਭਗਵੰਤ ਮਾਨ ਸਰਕਾਰ


 


UAE 'ਚ ਕੰਮ ਕਰਨ ਵਾਲੇ ਭਾਰਤੀ ਹੋਣਗੇ ਮਾਲੋ ਮਾਲ ! ਸਰਕਾਰ ਨੇ ਚੁੱਕਿਆ ਆਹ ਵੱਡਾ ਫੈਸਲਾ


UAE New end-of-Service Investment Scheme: UAE 'ਚ ਕੰਮ ਕਰਨ ਵਾਲੇ ਭਾਰਤੀ ਲੋਕਾਂ ਲਈ ਖੁਸ਼ਖਬਰੀ ਹੈ। ਦਰਅਸਲ ਸਤੰਬਰ ਦੇ ਸ਼ੁਰੂ ਵਿੱਚ, ਯੂਏਈ ਕੈਬਨਿਟ ਨੇ ਮੌਜੂਦਾ end-of-Service ਸਿਸਟਮ ਨੂੰ ਬਦਲਦੇ ਹੋਏ, ਦੇਸ਼ ਵਿੱਚ ਕਰਮਚਾਰੀਆਂ ਲਈ end-of-Service ਗ੍ਰੈਚੁਟੀ ਨੂੰ ਪ੍ਰਵਾਨਗੀ ਦਿੱਤੀ ਸੀ। ਹਾਲਾਂਕਿ ਇਹ ਕਾਨੂੰਨ ਕਦੋਂ ਤੋਂ ਲਾਗੂ ਹੋਵੇਗਾ, ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ। UAE 'ਚ ਕੰਮ ਕਰਨ ਵਾਲੇ ਭਾਰਤੀ ਹੋਣਗੇ ਮਾਲੋ ਮਾਲ ! ਸਰਕਾਰ ਨੇ ਚੁੱਕਿਆ ਆਹ ਵੱਡਾ ਫੈਸਲਾ


 


ਬੈਕ-ਟੂ-ਬੈਕ ਆ ਰਹੇ ਨਿਸ਼ਾਨੇਬਾਜ਼ੀ ਵਿੱਚ ਤਗਮੇ, ਪੁਰਸ਼ ਟੀਮ ਨੇ ਜਿੱਤਿਆ ਗੋਲਡ ਤੇ ਮਹਿਲਾ ਟੀਮ ਨੇ ਚਾਂਦੀ


Asian Games 2023 6th Day India:  ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ ਮਿਲਿਆ ਹੈ। 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ, ਜੋ ਛੇਵੇਂ ਦਿਨ ਭਾਰਤ ਦਾ ਪਹਿਲਾ ਤਗਮਾ ਸੀ। ਇਸ ਤੋਂ ਬਾਅਦ ਪੁਰਸ਼ ਟੀਮ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ 50 ਮੀਟਰ 3ਪੀ 'ਚ ਸੋਨ ਤਮਗਾ ਜਿੱਤਿਆ। ਬੈਕ-ਟੂ-ਬੈਕ ਆ ਰਹੇ ਨਿਸ਼ਾਨੇਬਾਜ਼ੀ ਵਿੱਚ ਤਗਮੇ, ਪੁਰਸ਼ ਟੀਮ ਨੇ ਜਿੱਤਿਆ ਗੋਲਡ ਤੇ ਮਹਿਲਾ ਟੀਮ ਨੇ ਚਾਂਦੀ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.