Punjab Breaking News LIVE: 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਗ੍ਰਿਫਤਾਰ, ਮਨਪ੍ਰੀਤ ਬਾਦਲ ਦੀ ਭਾਲ ਲਗਾਤਾਰ ਜਾਰੀ, 2 ਅਕਤੂਬਰ ਨੂੰ ਕੇਜਰੀਵਾਲ ਅਤੇ CM ਮਾਨ ਪਟਿਆਲਾ 'ਚ

Punjab Breaking News LIVE, 30 September, 2023:35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਗ੍ਰਿਫਤਾਰ, ਮਨਪ੍ਰੀਤ ਬਾਦਲ ਦੀ ਭਾਲ ਲਗਾਤਾਰ ਜਾਰੀ, 2 ਅਕਤੂਬਰ ਨੂੰ ਕੇਜਰੀਵਾਲ ਅਤੇ CM ਮਾਨ ਪਟਿਆਲਾ 'ਚ

ABP Sanjha Last Updated: 30 Sep 2023 01:26 PM

ਪਿਛੋਕੜ

Punjab Breaking News LIVE, 30 September, 2023: ਪੰਜਾਬ ਪੁਲਿਸ ਨੇ ਮੋਹਾਲੀ ਤੋਂ ਵੱਡੀ ਸਫਲਤਾ ਹਾਸਿਲ ਕੀਤਾ ਹੈ। ਮੋਹਾਲੀ ਪੁਲਿਸ ਵੱਲੋਂ ਮੋਹਾਲੀ ਦੇ ਸੈਕਟਰ-82 ਵਿੱਚ ਫਰਜ਼ੀ ਇਮੀਗ੍ਰੇਸ਼ਨ ਚਲਾਉਣ ਵਾਲੇ ਦਾ ਪਰਦਾਫਾਸ਼...More

Manasa Jail: ਕੈਦੀਆਂ ਨੂੰ ਨਸ਼ੀਲੇ ਪਦਾਰਥ ਮੁਹੱਈਆ ਕਰਵਾ ਰਹੇ ਮਾਮਲੇ ਵਿੱਚ ਵੱਡੀ ਕਾਰਵਾਈ!

Manasa Jail: ਮਾਨਸਾ ਜੇਲ੍ਹ ਮਾਮਲੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਹਾਲ ਵਿੱਚ ਜੇਲ਼੍ਹ ਤੋਂ ਰਿਹਾਅ ਹੋ ਕੇ ਆਏ ਇੱਕ ਸਖਸ਼ ਵੱਲੋਂ ਕੀਤੇ ਗਏ ਖੁਲਾਸਿਆਂ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਜੇਲ੍ਹ ਦੇ ਅੰਦਰ ਨਸ਼ਾ ਅਤੇ ਮੋਬਾਇਲ ਫੋਨਾਂ ਵਰਗੀਆਂ ਚੀਜ਼ਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ। ਜੇਲ੍ਹ ਦੇ ਅੰਦਰ ਕੈਦੀਆਂ ਨੂੰ ਨਸ਼ੀਲੇ ਪਦਾਰਥ ਮੁਹੱਈਆ ਕਰਵਾ ਰਹੇ  2 ਸਹਾਇਕ ਸੁਪਰਡੈਂਟ, 1 ਫਾਰਮਾਸਿਸਟ ਅਤੇ 2 ਹਵਾਲਾਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।