ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਮਿਲਖਾ ਸਿੰਘ ਦਾ ਅੰਤਿਮ ਸਸਕਾਰ ਪੰਜਾਬ ਸਰਕਾਰ ਵੱਲੋਂ ਸਾਰੇ ਸਨਮਾਨਾਂ ਸਹਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਇਕ ਦਿਨ ਦੇ ਰਾਜ ਸੋਗ ਦਾ ਆਦੇਸ਼ ਵੀ ਦਿੱਤਾ।
ਉਨ੍ਹਾਂ ਕਿਹਾ ਕਿ "ਸਵਰਗਵਾਸੀ ਮਿਲਖਾ ਸਿੰਘ ਜੀ ਦਾ ਅੰਤਿਮ ਸਸਕਾਰ ਸਾਡੀ ਸਰਕਾਰ ਵੱਲੋਂ ਸਾਰੇ ਸਨਮਾਨਾਂ ਸਹਿਤ ਕੀਤਾ ਜਾਵੇਗਾ ਤੇ ਪੰਜਾਬ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਦਿਨ ਦਾ ਸੂਬਾ ਪੱਧਰੀ ਸੋਗ ਮਨਾਇਆ ਜਾਵੇਗਾ।"
ਫਲਾਇੰਗ ਸਿੱਖ ਮਿਲਖਾ ਸਿੰਘ ਪੋਸਟ ਕੋਰੋਨਾ ਕੋਮਪਲੀਕੇਸ਼ਨਸ ਨਾਲ ਜੂਝਦਿਆਂ ਕੱਲ ਦੇਰ ਰਾਤ ਇੱਥੇ ਪੀਜੀਆਈਐਮਆਰ ਵਿਖੇ ਅਕਾਲ ਚਲਾਣਾ ਕਰ ਗਏ।
ਕੈਪਟਨ ਨੇ ਕਿਹਾ ਮਿਲਖਾ ਸਿੰਘ ਮਿੱਟੀ ਦਾ ਪੁੱਤਰ ਸੀ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ ਨਾਮ ਖੱਟਿਆ ਅਤੇ ਉਨ੍ਹਾਂ ਹਰ ਦੇਸ਼ ਵਾਸੀ ਖ਼ਾਸਕਰ ਪੰਜਾਬੀ ਨੂੰ ਮਾਣ ਮਹਿਸੂਸ ਕਰਵਾਇਆ।