ਚੰਡੀਗੜ੍ਹ: ਕੈਪਨਟ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਕੁਝ ਰਾਹਤ ਦਿੰਦਿਆਂ ਜਾਇਦਾਦ ਕਰ ਜਮ੍ਹਾਂ ਕਰਵਾਉਣ ਦੀ ਮਿਆਦ ਵਧਾ ਦਿੱਤੀ ਹੈ। ਹੁਣ ਪੰਜਾਬੀਆਂ ਨੂੰ ਆਪਣਾ ਪ੍ਰਾਪਰਟੀ ਟੈਕਸ 30 ਜੂਨ ਤਕ ਜਮ੍ਹਾਂ ਕਰਵਾਉਣਾ ਹੋਵੇਗਾ। ਸਰਕਾਰ ਇਸ ਦੌਰਾਨ ਜੇਕਰ ਬਗ਼ੈਰ ਜ਼ੁਰਮਾਨੇ ਤੋਂ ਕਰ ਵਸੂਲੇਗੀ। ਜ਼ਰੂਰ ਪੜ੍ਹੋ- ਕਰਫਿਊ ਹਟਿਆ, ਲੌਕਡਾਊਨ ਨਹੀਂ, ਇਹ ਕੰਮ ਕੀਤੇ ਤਾਂ ਕੱਟੇਗਾ ਚਲਾਨ, ਕੈਪਟਨ ਦੀਆਂ ਸਖਤ ਹਦਾਇਤਾਂ ਇਸ ਦੇ ਨਾਲ ਹੀ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ ਜਮ੍ਹਾਂ ਕਰਵਾਉਣ ਦੀ ਯਕਮੁਸ਼ਤ ਯੋਜਨਾ ਦੀ ਮਿਆਦ ਵੀ ਵਧਾ ਦਿੱਤੀ ਹੈ। ਇਸ ਸਕੀਮ ਤਹਿਤ ਉਹ ਲੋਕ 30 ਜੂਨ ਤਕ ਆਪਣੇ ਬਕਾਏ ਅਦਾ ਕਰ ਸਕਦੇ ਹਨ, ਜਿਨ੍ਹਾਂ ਨੇ ਪਿਛਲੇ ਸਮੇਂ ਤੋਂ ਕੋਈ ਬਿਲ ਅਦਾ ਨਹੀਂ ਕੀਤਾ। ਲੌਕਡਾਊਨ ਤੇ ਕਰਫਿਊ ਕਾਰਨ ਸਰਕਾਰ ਵੱਲੋਂ ਸ਼ੁਰੂ ਕੀਤੀ ਯਕਮੁਸ਼ਤ ਸਕੀਮ ਦਾ ਲਾਹਾ ਨਹੀਂ ਚੁੱਕ ਸਕੇ। ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਐਜੂਕੇਸ਼ਨ ਮਾਫ਼ੀਆ ਨੇ ਮਚਾਈ ਅੰਨ੍ਹੀ ਲੁੱਟ,'ਆਪ' ਨੇ ਪੁੱਛਿਆ ਕੈਪਟਨ ਸਰਕਾਰ ਕਿੱਥੇ ਸੁੱਤੀ ਹੁਣ ਸਰਕਾਰ ਨੇ ਕਰਫਿਊ ਖ਼ਤਮ ਕਰਕੇ ਸਿਰਫ ਲੌਕਡਾਊਨ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਸ ਕਾਰਨ ਬਾਜ਼ਾਰਾਂ ਵਿੱਚ ਚਹਿਲ ਪਹਿਲ ਦਿਖਾਈ ਦੇ ਰਹੀ ਹੈ। ਲੋਕਾਂ ਨੂੰ ਸਵੇਰੇ ਸੱਤ ਵਜੇ ਤੋਂ ਸ਼ਾਮ ਦੇ ਛੇ ਵਜੇ ਤਕ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ ਤੇ ਬੁੱਧਵਾਰ ਤੋਂ ਬੱਸ ਸੇਵਾਵਾਂ ਵੀ ਸ਼ੁਰੂ ਹੋਣ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਡਾਊਨਲੋਡ ਕਰੋ:
 
https://play.google.com/store/apps/details?id=com.winit.starnews.hin https://apps.apple.com/in/app/abp-live-news/id811114904