ਪਵਨਪ੍ਰੀਤ ਕੌਰ
ਚੰਡੀਗੜ੍ਹ: ਇਸ ਵਾਰ ਸਰਦੀ ਜਲਦੀ ਆ ਸਕਦੀ ਹੈ। ਇਸ ਦਾ ਅੰਦਾਜ਼ਾ ਮੌਸਮ ਨੂੰ ਦੇਖ ਕੇ ਲਾਇਆ ਹੀ ਜਾ ਸਕਦਾ ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਮਾਨਸੂਨ ਜਲਦੀ ਚਲਾ ਗਿਆ ਹੈ। ਮੀਂਹ ਵੀ ਜਲਦੀ ਖਤਮ ਹੋ ਗਿਆ। ਮੌਸਮ ਵਿਗਿਆਨੀਆਂ ਅਨੁਸਾਰ 15 ਅਕਤੂਬਰ ਤੋਂ ਪੰਜਾਬ ਵਿੱਚ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਕਮੀ ਆਵੇਗੀ।
ਇਸ ਬਾਰੇ ਪੀਏਯੂ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਬਾਅਦ ਗੁਲਾਬੀ ਠੰਢ ਦਾ ਪ੍ਰਭਾਵ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਮੰਗਲਵਾਰ ਤੋਂ ਹਵਾਵਾਂ ਦੀ ਦਿਸ਼ਾ ਬਦਲ ਗਈ ਹੈ। ਹੁਣ ਉੱਤਰੀ ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਜਦੋਂ ਉੱਤਰ ਤੋਂ ਹਵਾਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ, ਤਾਂ ਇਹ ਸਰਦੀਆਂ ਦੀ ਨਿਸ਼ਾਨੀ ਹੈ। ਦੂਜੇ ਦਿਨ ਅਤੇ ਰਾਤ ਦਾ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ।
ਹਾਥਰਸ ਗੈਂਗਰੇਪ ਮਗਰੋਂ ਵੀ ਨਹੀਂ ਸੁਧਰੀ ਯੂਪੀ ਪੁਲਿਸ, ਸਵੇਰੇ ਤੋਂ ਸ਼ਾਮ ਤੱਕ ਥਾਣੇ 'ਚ ਪੀੜਤਾ ਨੂੰ ਬਿਠਾ ਕੇ ਵੀ ਨਹੀਂ ਦਰਜ ਕੀਤੀ ਐਫਆਈਆਰ
ਪਿਛਲੇ ਕੁਝ ਦਿਨਾਂ ਤੋਂ ਬੱਦਲ ਨਹੀਂ ਆ ਰਹੇ, ਜਿਸ ਕਾਰਨ ਮੌਸਮ ਸਾਫ ਹੈ। ਬੱਦਲਾਂ ਕਾਰਨ ਮੌਸਮ ਗਰਮ ਰਹਿੰਦਾ ਹੈ। ਹਾਲਾਂਕਿ, ਬੱਦਲ ਨਾ ਹੋਣ ਕਰਕੇ ਮੌਸਮ ਠੰਢਾ ਹੋ ਰਿਹਾ ਹੈ। ਸੰਭਾਵਨਾ ਹੈ ਕਿ ਸਰਦੀਆਂ ਦਾ ਮੌਸਮ 15 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਲੋਕ ਗੁਲਾਬੀ ਠੰਢ ਮਹਿਸੂਸ ਕਰਨਾ ਸ਼ੁਰੂ ਕਰ ਦੇਣਗੇ, ਜਦਕਿ ਪਿਛਲੇ ਸਾਲਾਂ ਵਿੱਚ ਠੰਢ ਨਵੰਬਰ ਤੋਂ ਸ਼ੁਰੂ ਹੋ ਗਈ ਹੈ। ਠੰਢ ਦਾ ਮੌਸਮ ਹਾੜੀ ਦੀਆਂ ਫਸਲਾਂ ਲਈ ਬਹੁਤ ਮਹੱਤਵਪੂਰਨ ਹੈ। ਡਾ. ਗਿੱਲ ਅਨੁਸਾਰ ਇਸ ਵਾਰ ਠੰਢ ਜ਼ਿਆਦਾ ਸਮਾਂ ਰਹਿ ਸਕਦੀ ਹੈ।
ਕੇਂਦਰ ਨੂੰ ਇਨਕਾਰ, ਕੈਪਟਨ ਨੂੰ ਲਲਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ 'ਚ ਅਗਲੇ ਹਫਤੇ ਤੋਂ ਦੇਖਣ ਨੂੰ ਮਿਲੇਗੀ ਗੁਲਾਬੀ ਠੰਢ, ਦਿਨ-ਰਾਤ ਦੇ ਤਾਪਮਾਨ 'ਚ ਆਵੇਗੀ ਕਮੀ
ਪਵਨਪ੍ਰੀਤ ਕੌਰ
Updated at:
08 Oct 2020 01:50 PM (IST)
ਇਸ ਵਾਰ ਸਰਦੀ ਜਲਦੀ ਆ ਸਕਦੀ ਹੈ। ਇਸ ਦਾ ਅੰਦਾਜ਼ਾ ਮੌਸਮ ਨੂੰ ਦੇਖ ਕੇ ਲਾਇਆ ਹੀ ਜਾ ਸਕਦਾ ਹੈ। ਇਸ ਦੇ ਕਈ ਕਾਰਨ ਹਨ। ਇੱਕ ਤਾਂ ਮਾਨਸੂਨ ਜਲਦੀ ਚਲਾ ਗਿਆ ਹੈ।
- - - - - - - - - Advertisement - - - - - - - - -