ਵੀਕੇ ਸਿਆਲ ਨੇ ਸਰਕਾਰ ਨੂੰ ਭੇਜੇ ਆਪਣੇ ਨੋਟਿਸ 'ਚ ਸਾਫ ਕਿਹਾ ਹੈ ਕਿ ਉਨ੍ਹਾਂ ਦੇ ਕੰਮ 'ਚ ਸਿਆਸੀ ਦਖਲਅੰਦਾਜ਼ੀ ਬਹੁਤ ਜਿਆਦਾ ਹੋ ਰਹੀ ਹੈ। ਇਸ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣੀ ਔਖੀ ਹੋ ਰਹੀ ਹੈ ਤੇ ਉਹ ਪ੍ਰੇਸ਼ਾਨ ਹਨ। ਦਰਅਸਲ ਸਿਆਲ ਜਿਲੇ ਦੇ ਸ਼ਹਿਰ ਕੋਟਕਪੂਰਾ 'ਚ ਸ਼ਹਿਰੀ ਵਿਕਾਸ ਯੋਜਨਾ ਤਹਿਤ ਬਣਾਈਆਂ ਸੜਕਾਂ 'ਚ ਘਪਲੇਬਾਜੀ ਹੋਣ ਦੇ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਨ। ਇਲਜ਼ਾਮ ਹਨ ਕਿ ਸਿਆਲ ਦੀ ਰਿਪੋਰਟ ਨੂੰ ਪ੍ਰਭਾਵਤ ਕਰਨ ਲਈ 2 ਲੀਡਰਾਂ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ।
ਅਕਾਲੀ ਸਰਕਾਰ 'ਚ ਦਖਲਅੰਦਾਜੀ ਤੋਂ ਪ੍ਰੇਸ਼ਾਨ ਅਫਸਰ ਦਾ ਅਸਤੀਫਾ
ਏਬੀਪੀ ਸਾਂਝਾ
Updated at:
14 Sep 2016 10:57 AM (IST)
NEXT
PREV
ਫਰੀਦਕੋਟ: ਪੰਜਾਬ ਦੀ ਸੱਤਾਧਿਰ ਲੀਡਰਾਂ ਵੱਲੋਂ ਪ੍ਰਸ਼ਾਸਨਕ ਕੰਮਾਂ 'ਚ ਗੈਰਜਰੂਰੀ ਦਖਲਅੰਦਾਜ਼ੀ ਨੇ ਅਫਸਰਾਂ ਦਾ ਕੰਮਕਾਰ ਕਰਨਾ ਮੁਸ਼ਕਲ ਕਰ ਦਿੱਤਾ ਹੈ। ਅਜਿਹੇ ਹਲਾਤਾਂ 'ਚ ਸੂਬੇ ਦੇ ਉੱਚ ਅਫਸਰ ਤੱਕ ਪ੍ਰੇਸ਼ਾਨ ਹਨ। ਇਹ ਦਾਅਵਾ ਸੂਬੇ ਦੇ ਇੱਕ ਪਹਿਲਾ ਦਰਜਾ ਅਫਸਰ ਨੇ ਆਪਣੇ ਅਸਤੀਫੇ 'ਚ ਕੀਤਾ ਹੈ। ਖਬਰ ਫਰੀਦਕੋਟ ਤੋਂ ਹੈ। ਫਰੀਦਕੋਟ ਦੇ ਕਾਰਜਕਾਰੀ ਮਜਿਸਟ੍ਰੇਟ ਤੇ ਸਾਬਕਾ ਐਸਡੀਐਮ ਵੀਕੇ ਸਿਆਲ ਨੇ ਪੰਜਾਬ ਦੀ ਅਕਾਲੀ ਸਰਕਾਰ 'ਤੇ ਬਿਨਾਂ ਵਜਾ ਕੰਮਕਾਜ 'ਚ ਦਖਲਅੰਦਾਜ਼ੀ ਕਰਨ ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਉਂਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਵੀਕੇ ਸਿਆਲ ਨੇ ਸਰਕਾਰ ਨੂੰ ਭੇਜੇ ਆਪਣੇ ਨੋਟਿਸ 'ਚ ਸਾਫ ਕਿਹਾ ਹੈ ਕਿ ਉਨ੍ਹਾਂ ਦੇ ਕੰਮ 'ਚ ਸਿਆਸੀ ਦਖਲਅੰਦਾਜ਼ੀ ਬਹੁਤ ਜਿਆਦਾ ਹੋ ਰਹੀ ਹੈ। ਇਸ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣੀ ਔਖੀ ਹੋ ਰਹੀ ਹੈ ਤੇ ਉਹ ਪ੍ਰੇਸ਼ਾਨ ਹਨ। ਦਰਅਸਲ ਸਿਆਲ ਜਿਲੇ ਦੇ ਸ਼ਹਿਰ ਕੋਟਕਪੂਰਾ 'ਚ ਸ਼ਹਿਰੀ ਵਿਕਾਸ ਯੋਜਨਾ ਤਹਿਤ ਬਣਾਈਆਂ ਸੜਕਾਂ 'ਚ ਘਪਲੇਬਾਜੀ ਹੋਣ ਦੇ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਨ। ਇਲਜ਼ਾਮ ਹਨ ਕਿ ਸਿਆਲ ਦੀ ਰਿਪੋਰਟ ਨੂੰ ਪ੍ਰਭਾਵਤ ਕਰਨ ਲਈ 2 ਲੀਡਰਾਂ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ।
ਵੀਕੇ ਸਿਆਲ ਨੇ ਸਰਕਾਰ ਨੂੰ ਭੇਜੇ ਆਪਣੇ ਨੋਟਿਸ 'ਚ ਸਾਫ ਕਿਹਾ ਹੈ ਕਿ ਉਨ੍ਹਾਂ ਦੇ ਕੰਮ 'ਚ ਸਿਆਸੀ ਦਖਲਅੰਦਾਜ਼ੀ ਬਹੁਤ ਜਿਆਦਾ ਹੋ ਰਹੀ ਹੈ। ਇਸ ਦੇ ਚੱਲਦੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣੀ ਔਖੀ ਹੋ ਰਹੀ ਹੈ ਤੇ ਉਹ ਪ੍ਰੇਸ਼ਾਨ ਹਨ। ਦਰਅਸਲ ਸਿਆਲ ਜਿਲੇ ਦੇ ਸ਼ਹਿਰ ਕੋਟਕਪੂਰਾ 'ਚ ਸ਼ਹਿਰੀ ਵਿਕਾਸ ਯੋਜਨਾ ਤਹਿਤ ਬਣਾਈਆਂ ਸੜਕਾਂ 'ਚ ਘਪਲੇਬਾਜੀ ਹੋਣ ਦੇ ਲੱਗੇ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਨ। ਇਲਜ਼ਾਮ ਹਨ ਕਿ ਸਿਆਲ ਦੀ ਰਿਪੋਰਟ ਨੂੰ ਪ੍ਰਭਾਵਤ ਕਰਨ ਲਈ 2 ਲੀਡਰਾਂ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ।
- - - - - - - - - Advertisement - - - - - - - - -