ਪਟਿਆਲਾ: ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਅੱਜ ਪਟਿਆਲਾ ਸੀਆਈਏ ਸਟਾਫ 'ਚ ਪੇਸ਼ ਹੋਣਗੇ। ਪਟਿਆਲਾ ਪੁਲਿਸ ਨੇ ਯਾਦਵ ਨੂੰ 5 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। 'ਆਪ' ਵਿਧਾਇਕ ਨਰੇਸ਼ ਖਿਲਾਫ ਮਲੇਰਕੋਟਲਾ ‘ਚ ਕੁਰਾਨ ਸ਼ਰੀਫ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ 'ਚ ਗ੍ਰਿਫਤਾਰ ਮੁਲਜ਼ਮ ਵਿਜੇ ਨੇ ਨਰੇਸ਼ 'ਤੇ ਸਾਜਿਸ਼ ਰਚਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ।