ਟੱਲੀ ਪੁਲਿਸ ਵਾਲੇ ਵੱਲੋਂ ਬਜਾਰ 'ਚ ਫਾਇਰਿੰਗ
ਏਬੀਪੀ ਸਾਂਝਾ | 11 Aug 2016 01:23 PM (IST)
ਚੰਡੀਗੜ੍ਹ: ਕਾਨੂੰਨ ਦੀ ਰਾਖੀ ਕਰਨ ਵਾਲੇ ਨੇ ਹੀ ਫੈਲਾ ਦਿੱਤੀ ਦਹਿਸ਼ਤ। ਖਬਰ ਚੰਡੀਗੜ ਦੇ ਸੈਕਟਰ 46 ਤੋਂ ਹੈ। ਇੱਥੇ ਇੱਕ ਸ਼ਰਾਬੀ ਪੁਲਿਸ ਵਾਲੇ ਨੇ ਨਸ਼ੇ ਦੀ ਹਾਲਤ ਆਪਣੇ ਸਰਕਾਰੀ ਅਸਲੇ ਨਾਲ ਫਾਇਰਿੰਗ ਕਰ ਦਿੱਤੀ। ਚਸ਼ਮਦੀਦਾਂ ਮੁਤਾਬਕ ਇਸ ਨੇ 3 ਰਾਊਂਡ ਹਵਾਈ ਫਾਇਰ ਕੀਤੇ। ਪੁਲਿਸ ਵਾਲੇ ਦੀ ਇਸ ਕਾਰਵਾਈ ਨੂੰ ਦੇਖ ਮਾਰਕਿਟ 'ਚ ਦਹਿਸ਼ਤ ਦਾ ਮਹੌਲ ਬਣ ਗਿਆ। ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਆਪਣੇ ਮਹਿਕਮੇ ਦੇ ਇਸ ਸਿਪਾਹੀ ਨੂੰ ਕਾਬੂ ਕਰ ਲਿਆ। ਪੁਲਿਸ ਦੇ ਉੱਚ ਅਧਿਕਾਰੀਆਂ ਮੁਤਾਬਕ ਸਿਪਾਹੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਡਿਊਟੀ ਦੌਰਾਨ ਕਾਨੂੰਨ ਤੋੜਨ ਦੇ ਚੱਲਦੇ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ। ਪਰ ਇਸ ਪੁਲਿਸ ਵਾਲੇ ਦੀ ਹਰਕਤ ਦੇ ਕਾਰਨ ਮਹਿਕਮੇ ਨੂੰ ਸ਼ਰਮਿੰਦਗੀ ਜਰੂਰ ਝੱਲਣੀ ਪਈ ਹੈ।