ਖੰਨਾ: ਸ਼ਹਿਰ 'ਚ ਓਵਰ ਬਰਿੱਜ 'ਤੇ ਵਾਪਰਿਆ ਹੈ ਇੱਕ ਦਰਦਨਾਕ ਹਾਦਸਾ। ਇੱਥੇ ਸਰੀਏ ਨਾਲ ਭਰੇ ਇੱਕ ਖੜੇ ਟਰੱਕ ਦੇ ਪਿੱਛੇ ਆਈ20 ਕਾਰ ਟਕਰਾਉਣ ਦੇ ਚੱਲਦੇ 2 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 2 ਲੋਕ ਗੰਭੀਰ ਤੇ ਇੱਕ ਮਮੂਲੀ ਜਖਮੀ ਹਨ। ਜਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ 'ਤੇ ਲੱਦੇ ਸਰੀਏ ਕਾਰ ਸਵਾਰਾਂ ਦੇ ਸਰੀਰ ਤੋਂ ਪਾਰ ਹੋ ਗਏ। ਮ੍ਰਿਤਕ ਹਰਿਆਣਾ ਦੇ ਪਾਨੀਪਤ ਦੇ ਰਹਿਣ ਵਾਲੇ ਸਨ।

 

 

ਦਰਅਸਲ ਨੈਸ਼ਨਲ ਹਾਈਵੇ 'ਤੇ ਬਣੇ ਏਵਰ ਬਰਿੱਜ 'ਤੇ ਇੱਕ ਸਰੀਏ ਨਾਲ ਲੱਦਿਆ ਟਰਾਲਾ ਖੜਾ ਸੀ। ਸਰੀਏ ਇਸ ਟਰਾਲੇ ਤੋਂ ਬਾਹਰ ਤੱਕ ਲਟਕ ਰਹੇ ਸਨ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ ਰਫਤਾਰ ਆਈ20 ਕਾਰ ਆਈ। ਜਦ ਤੱਕ ਕਾਰ ਚਾਲਕ ਕੁੱਝ ਸਮਝ ਸਕਦਾ ਤਾਂ ਹਾਦਸਾ ਵਾਪਰ ਚੁੱਕਾ ਸੀ। ਹਾਦਸੇ ਦੇ ਚੱਲਦੇ ਕਾਰ ਚਾਲਕ ਜਤਿਨ (25) ਦੇ ਸਰੀਰ 'ਚੋਂ ਸਰੀਏ ਪਾਰ ਨਿੱਕਲ ਗਏ। ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਇਹ ਸਰੀਏ ਸੀਟ ਤੋਂ ਪਾਰ ਲੰਘ ਕੇ ਪਿੱਛੇ ਬੈਠੀ ਕੀਰਤੀ (15) ਦੇ ਵੀ ਜਾ ਲੱਗੇ। ਜਿਸ ਕਾਰਨ ਉਹ ਵੀ ਗੰਭੀਰ ਜਖਮੀ ਹੋ ਗਈ। ਕੀਰਤੀ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੌਰਾਨ ਕਾਰ 'ਚ ਸਵਾਰ ਕੀਰਤੀ ਦੀ ਮਾਂ ਨੀਰਜ (40) ਤੇ ਨਾਨੀ ਰਾਜ ਰਾਣੀ (70) ਵੀ ਬੁਰੀ ਤਰਾਂ ਜਖਮੀ ਹੋ ਗਈਆਂ। ਹਾਲਾਂਕਿ ਵੈਭਵ (18) ਨੂੰ ਮਮੂਲੀ ਸੱਟਾਂ ਲੱਗੀਆਂ ਹਨ। ਜਖਮੀਆਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

 

 

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਜਾਂਚ ਅਧਿਕਾਰੀ ਮੁਤਾਬਕ ਟ੍ਰਾਲੇ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਨੇ ਟ੍ਰਾਲੇ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਸੀ। ਇਹ ਜਲੰਧਰ ਦੇ ਨੂਰਮਹਿਲ ਸਥਿਤ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ 'ਤੇ ਜਾ ਰਹੇ ਸਨ।