ਚੰਡੀਗੜ੍ਹ: ਅਕਾਲੀ ਦਲ ਤੋਂ ਮੁਅੱਤਲ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਪੱਤਰ ਲਿਖਿਆ ਹੈ। ਇਸ 'ਚ ਉਨ੍ਹਾਂ ਸਾਫ ਲਿਖਿਆ ਕਿ ਮੈਨੂੰ ਅੱਜ ਤੱਕ ਮੇਰੀ ਮੁਅੱਤਲੀ ਬਾਰੇ ਕੋਈ ਪੱਤਰ ਨਹੀਂ ਮਿਲਿਆ ਹੈ। ਸਿਰਫ ਮੀਡੀਆ ਤੋਂ ਹੀ ਜਾਣਕਾਰੀ ਮਿਲੀ ਕੇ ਪਾਰਟੀ ਨੇ ਮੈਨੂੰ ਮੁਅੱਤਲ ਕਰ ਦਿੱਤਾ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਜਿੰਨਾਂ ਲੋਕਾਂ ਨੇ ਮੈਨੂੰ ਚੁਣ ਕੇ ਭੇਜਿਆ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਤੇ ਹੱਕ ਦੀ ਅਵਾਜ ਚੁੱਕਣਾ ਗਲਤ ਹੈ ਤਾਂ ਮੈਂ ਇਹ ਗਲਤੀ ਕੀਤੀ ਹੈ। ਇਸ 'ਤੇ ਮੇਰੇ ਖਿਲਾਫ ਬਿਮਾਰ ਮਾਨਸਿਕਤਾ ਵਾਲੇ ਲਏ ਗਏ ਪੱਖਪਾਤੀ ਫੈਸਲੇ ਨੂੰ ਮੈਂ ਮੰਨਜ਼ੂਰ ਕਰਦਾ ਹਾਂ। ਇਸ ਪੱਤਰ 'ਚ ਉਨ੍ਹਾਂ ਅਕਾਲੀ ਦਲ ਦੀ ਮਰਿਆਦਾ ਤੇ ਅਸੂਲਾਂ ਦੇ ਨਾਲ ਨਾਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਲਾਹ ਦਿੱਤੀ ਹੈ। ਹੋਰ ਕੀ ਕੁੱਝ ਲਿਖਿਆ ਹੈ ਇਸ ਪੱਤਰ 'ਚ ਦੇਖੋ ਪੱਤਰ ਦੀ ਇਹ ਕਾਪੀ।