ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੱਜ ਵਿਧਾਨ ਸਭਾ ਸ਼ੈਸ਼ਨ 'ਚ ਐਸਵਾਈਐਲ ਮੁੱਦੇ 'ਤੇ ਵਿਸ਼ੇਸ਼ ਬਿੱਲ ਪਾਸ ਕੀਤਾ ਹੈ। ਇਸ ਮੁਤਾਬਕ ਪੰਜਾਬ ਦਾ ਪਾਣੀ ਵਰਤ ਰਹੇ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਪਾਣੀ ਦੀਆਂ ਕੀਮਤਾਂ ਅਦਾ ਕਰਨੀਆਂ ਪਹਿਣਗੀਆਂ। ਇਸ ਨੂੰ ਪਹਿਲਾਂ ਰੌਇਲਟੀ ਵਜੋਂ ਮੰਗਿਆ ਜਾ ਰਿਹਾ ਸੀ। ਪਰ ਹੁਣ ਰੈਜ਼ੂਲੇਸ਼ਨ 'ਚ ਸੋਧ ਕਰ ਰੌਇਲਟੀ ਦੀ ਥਾਂ 'ਤੇ ਪਾਣੀ ਦੀ ਬਣਦੀ ਕੀਮਤ ਵਸੂਲੇ ਜਾਣ ਦੀ ਗੱਲ ਕਹੀ ਗਈ ਹੈ।

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਹਾਂ ਕਿ ਉਹ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਪਾਣੀ ਦੇ ਬਣਦੇ ਬਿੱਲ ਭੇਜਣ ਅਤੇ ਇਸ ਬਦਲੇ ਬਣਦੀ ਪੂਰੀ ਕੀਮਤ ਸਬੰਧਤ ਰਾਜਾਂ ਤੋਂ ਵਸੂਲ ਕੀਤੀ ਜਾਵੇ।