ਬਠਿੰਡਾ: ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਸਿੰਧੂ ਨਦੀ ਦਾ ਪਾਣੀ ਪਾਕਿਸਤਾਨ ਨਹੀਂ ਜਾਏਗਾ। ਇਸ ਪਾਣੀ ਦੇ ਸਾਡਾ ਹੱਕ ਹੈ। ਪਾਣੀ ਦੀ ਇੱਕ ਵੀ ਬੂੰਦ ਪਾਕਿਸਤਾਨ ਨੂੰ ਨਾ ਦੇ ਕੇ ਇਹ ਪਾਣੀ ਪੰਜਾਬ ਦੇ ਕਿਸਾਨਾਂ ਨੂੰ ਦਿੱਤਾ ਜਾਏਗਾ। ਪਾਣੀ ਨੂੰ ਲੈ ਕੇ ਪਾਕਿਸਤਾਨ ਦੀ ਜਨਤਾ ਆਪਣੀ ਸਰਕਾਰ ਤੋਂ ਜਵਾਬ ਮੰਗੇ। ਮੋਦੀ ਨੇ ਕਿਹਾ ਕਿ ਭਾਰਤੀ ਫੌਜ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਰਹੀ ਹੈ। ਪਾਕਿ ਨੂੰ ਉਸ ਦੀਆਂ ਹਰਕਤਾਂ ਦਾ ਕਰਾਰ ਜਵਾਬ ਮਿਲੇਗਾ।