ਚੰਡੀਗੜ੍ਹ: ਪੰਜਾਬ ਦੇ ਹਰ ਪਿੰਡ, ਸ਼ਹਿਰ ਤੇ ਕਸਬਿਆਂ 'ਚ ਕਬਰਿਸਤਾਨ ਬਣਾਉਣ ਦੀ ਤਿਆਰੀ ਹੈ। ਪੰਜਾਬ ਸਰਕਾਰ ਸੂਬੇ 'ਚ ਸਮਾਰਟ ਕਬਰਸਤਾਨ ਬਣਾਉਣ 'ਤੇ 100 ਕਰੋੜ ਰੁਪਏ ਖਰਚ ਕਰਨ ਦਾ ਦਾਅਵਾ ਕਰ ਰਹੀ ਹੈ। ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਤਾਬਕ ਸਰਕਾਰ ਨੇ ਉਨ੍ਹਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਨੂੰ ਪ੍ਰਵਾਨ ਕੀਤਾ ਹੈ। ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਮੁਨੱਵਰ ਮਸੀਹ ਮੁਤਾਬਕ ਸੂਬਾ ਸਰਕਾਰ ਨੇ ਇਸਾਈ ਭਾਈਚਾਰੇ ਦੇ ਲੋਕਾਂ ਦੀ ਸਭ ਤੋਂ ਵੱਡੀ ਮੁਸ਼ਕਲ ਦਾ ਹੱਲ ਹੋਣ ਜਾ ਰਿਹਾ ਹੈ। ਜੇਕਰ ਕਿਸੇ ਪਿੰਡ ਸ਼ਹਿਰ 'ਚ ਕਬਰਿਸਤਾਨ ਨਹੀਂ ਹੈ ਤਾਂ ਸਰਕਾਰ ਜਮੀਨ ਖਰੀਦ ਕੇ ਇਸ ਦਾ ਪ੍ਰਬੰਧ ਕਰੇਗੀ। ਕਬਰਿਸਤਾਨ 'ਚ ਮੁੱਢਲੀਆਂ ਸਹੂਲਤਾਂ ਦੇ ਨਾਲ ਸ਼ੈੱਡ, ਚਾਰਦੀਵਾਰੀ ਦੇ ਨਾਲ ਹਰ ਪੱਖੋਂ ਬਿਊਟੀਫਿਕੇਸ਼ਨ ਕੀਤੀ ਜਾਵੇਗੀ ਜਿਸ ਦੇ ਲਈ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ।