ਚੰਡੀਗੜ੍ਹ: ਬੈਂਕਾਂ ਦੀ ਹੜਤਾਲ ਟਾਲ ਦਿੱਤੀ ਗਈ ਹੈ। ਬੈਂਕ ਕਰਮਚਾਰੀਆਂ ਨੇ ਦੇਸ਼ ਪੱਧਰੀ 2 ਦਿਨਾਂ ਹੜਤਾਲ ਦਾ ਐਲਾਨ ਕੀਤਾ ਸੀ। ਪਰ ਦਿੱਲੀ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਹੜਤਾਲ ਨੂੰ ਫਿਲਹਾਲ ਟਾਲ ਦਿੱਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਐਸਬੀਆਈ ਦੇ ਸਹਿਯੋਗੀ ਬੈਂਕਾਂ ਨਾਲ ਰਲੇਵੇਂ ਆਈਡੀਬੀਆਈ ਬੈਂਕ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਜੋਂ ਇਸ ਹੜਤਾਲ ਦਾ ਐਲਾਨ ਕੀਤਾ ਸੀ

 

 

ਜਾਣਕਾਰੀ ਮੁਤਾਬਕ ਹੁਣ 12 ਜੁਲਾਈ ਤੇ 13 ਜੁਲਾਈ ਨੂੰ ਐਸਬੀਆਈ ਦੇ 5 ਸਹਿਯੋਗੀ ਬੈਂਕਾਂ ਦੇ ਕਰਮਚਾਰੀ ਕਿਸੇ ਕਿਸਮ ਦੀ ਹੜਤਾਲ ਨਹੀਂ ਕਰਨਗੇ। ਬੈਂਕਾਂ ਦੇ ਵਿੱਚ ਆਮ ਵਾਂਗ ਹੀ ਕੰਮ ਹੁੰਦਾ ਰਹੇਗਾ। ਹਾਲਾਂਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਮੁਤਾਬਕ, “ਮੁੱਖ ਲੇਬਰ ਕਮਿਸ਼ਨਰ ਨਾਲ ਕੀਤੀ ਗਈ ਸਮਝੌਤਾ ਮੀਟਿੰਗ ਬੇਨਤੀਜਾ ਰਹੀ ਹੈ।"

 

 

ਐਸਬੀਆਈ ਦੀਆਂ ਐਸੋਸੀਏਟ ਬੈਂਕਾਂ 'ਚ ਸਟੇਟ ਬੈਂਕ ਆਫ ਪਟਿਆਲਾ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਤੇ ਸਟੇਟ ਬੈਂਕ ਆਫ ਤ੍ਰਿਵਾਨਕੋਰ ਸ਼ਾਮਲ ਹਨ। ਕੇਂਦਰ ਸਰਕਾਰ ਇਹਨਾਂ ਸਹਿਯੋਗੀ ਬੈਂਕਾ ਦਾ ਸਟੇਟ ਬੈਂਕ ਆਫ ਇੰਡੀਆ 'ਚ ਮਿਲਾਣ ਕਰਨ ਦੀ ਤਿਆਰੀ ਚ ਹੈ।