ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ’ਚ ਮੀਂਹ ਤੋਂ ਬਾਅਦ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ੍ਹ ਵੀ ਮੀਂਹ ਪੈਣ ਦੇ ਚੱਲਦੇ ਮੌਸਮ ਠੰਡਾ ਰਹਿਣ ਦੀ ਉਮੀਦ ਹੈ। ਸਿਟੀ ਬਿਊਟੀਫੁਲ ’ਚ ਕੱਲ੍ਹ 53.3 ਮਿਲੀ ਮੀਟਰ ਬਾਰਸ਼ ਹੋਈ ਹੈ। ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਵੀ ਭਾਰੀ ਮੀਂਹ ਪਿਆ ਹੈ।
ਪੰਜਾਬ ਦੇ ਅੰਮ੍ਰਿਤਸਰ ’ਚ 48.3 ਮਿਲੀਮੀਟਰ ਤੇ ਲੁਧਿਆਣਾ ’ਚ 31 ਮਿਲੀਮੀਟਰ ਮੀਂਹ ਪਿਆ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਜਗਾਧਰੀ ’ਚ 175 ਮਿਲੀਮੀਟਰ, ਪੰਚਕੂਲਾ ’ਚ 47 ਤੇ ਅੰਬਾਲਾ ’ਚ 36.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਵੀ ਕਈ ਇਲਾਕਿਆਂ ’ਚ ਦਰਮਿਆਨੀ ਤੋਂ ਭਾਰੀ ਮੀਂਹ ਪਿਆ ਹੈ। ਨਾਹਨ ’ਚ 87 ਐਮਐਮ, ਕਸੌਲੀ ’ਚ 40, ਸ਼ਿਮਲਾ ’ਚ 12 ਤੇ ਸੋਲਨ ’ਚ 11 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ ਹੈ।