ਫਰੀਦਕੋਟ: ਸਰਬੱਤ ਖਾਲਸਾ ਵੱਲੋਂ ਐਲਾਨ ਕੀਤੇ ਜਥੇਦਾਰਾਂ ਨੇ 17 ਜੁਲਾਈ ਨੂੰ ਵੱਡਾ ਇਕੱਠ ਬੁਲਾਇਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਭਗਤਾ ਭਾਈਕਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਰੋਸ ਮਾਰਚ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਨੂੰ ਕਾਲੀਆਂ ਪੱਗਾਂ ਬੰਨ ਕੇ ਆਉਣ ਦੀ ਅਪੀਲ ਕੀਤੀ ਗਈ ਹੈ।
ਜਥੇਦਾਰ ਭਾਈ ਧਿਆਨ ਸਿੰਘ ਮੰਡ ਸਮੇਤ ਪਹੁੰਚੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੱਖ ਲੀਡਰਾਂ ਮੁਤਾਬਕ ਸਿੱਖ ਵੱਡੀ ਗਿਣਤੀ 'ਚ ਕਾਲੀਆਂ ਪੱਗਾਂ ਬੰਨ੍ਹ ਕੇ ਬਠਿੰਡਾ ਜਿਲੇ ਦੇ ਭਗਤਾ ਭਾਈਕਾ 'ਚ ਇਕੱਠੇ ਹੋਣ। ਇੱਥੋਂ ਕਾਰਾਂ ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਫਰੀਦਕੋਟ ਦੇ ਬਰਗਾੜੀ ਤੱਕ ਰੋਸ ਮਾਰਚ ਕੀਤਾ ਜਾਏਗਾ। ਸਿੱਖ ਲੀਡਰਾਂ ਨੇ ਮੰਗ ਕੀਤੀ ਹੈ ਕਿ ਮਲੇਰਕੋਟਲਾ ਬੇਅਦਬੀ ਕਾਂਡ 'ਚ ਗ੍ਰਿਫਤਾਰ ਮੁਲਜ਼ਮਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ 'ਚ ਵੀ ਪੁੱਛਗਿੱਛ ਕੀਤੀ ਜਾਵੇ।