Jalandhar News: ਜਲੰਧਰ ਦੇ ਨਾਲ ਲੱਗਦੇ ਫਗਵਾੜਾ 'ਚ ਇਕ ਬੱਚਾ ਕਟਰ ਮਸ਼ੀਨ ਦੀ ਲਪੇਟ 'ਚ ਆ ਗਿਆ। ਬੱਚੇ ਦਾ ਪਿਤਾ ਲੇਬਰ ਦਾ ਕੰਮ ਕਰਦਾ ਹੈ। ਅਚਾਨਕ ਬੱਚੇ ਨੇ ਮਸ਼ੀਨ ਦਾ ਸਵਿੱਚ ਆਨ ਕੀਤਾ ਅਤੇ ਫਿਰ ਉਸ ਦੀ ਲਪੇਟ 'ਚ ਆ ਗਿਆ। ਬੱਚੇ ਦੇ ਪੇਟ 'ਤੇ ਵੱਡਾ ਚੀਰਾ ਲੱਗ ਗਿਆ ਸੀ ਜਿਸ ਕਰਕੇ ਉਸ ਦੀਆਂ ਅੰਤੜੀਆਂ ਬਾਹਰ ਆ ਗਈਆਂ ਸਨ। 



ਇਹ ਘਟਨਾ ਸ਼ਨੀਵਾਰ ਦੀ ਹੈ। ਬੱਚੇ ਨੂੰ First Aid ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜ਼ਖਮੀ ਬੱਚੇ ਦੀ ਪਛਾਣ ਵਿਨੈ ਯਾਦਵ ਵਾਸੀ ਫਗਵਾੜਾ ਵਜੋਂ ਹੋਈ ਹੈ। ਜਿਸ ਦੀ ਉਮਰ ਸਿਰਫ਼ ਡੇਢ ਸਾਲ ਹੈ। ਬੱਚੇ ਦਾ ਪਿਤਾ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ। ਵਿਨੈ ਆਪਣੇ ਘਰ ਵਿੱਚ ਹੀ ਖੇਡ ਰਿਹਾ ਸੀ। ਇਸ ਦੌਰਾਨ ਉਸ ਦੇ ਹੱਥ ਉਹ ਕਟਰ ਲੱਗ ਗਿਆ, ਜਿਹੜਾ ਉਹ ਕੰਮ 'ਤੇ ਲਿਜਾਂਦਾ ਸੀ।



ਕਟਰ ਆਨ ਸੀ। ਵਿਨੈ ਨੇ ਗਲਤੀ ਨਾਲ ਕਟਰ ਦਾ ਸਟਾਰਟ ਬਟਨ ਦਬਾ ਦਿੱਤਾ। ਜਿਸ ਕਾਰਨ ਕਟਰ ਬੱਚੇ ਦੇ ਪੇਟ ਅਤੇ ਹੱਥ 'ਤੇ ਲੱਗ ਗਿਆ। ਇਸ ਕਰਕੇ ਬੱਚੇ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਉਹ ਚੀਕਾਂ ਮਾਰਨ ਲੱਗ ਪਿਆ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰਾਂ ਨੇ ਜਦੋਂ ਬੱਚੇ ਦਾ ਇਲਾਜ ਸ਼ੁਰੂ ਕੀਤਾ ਤਾਂ ਉਸ ਦੀਆਂ ਅੰਤੜੀਆਂ ਬਾਹਰ ਆ ਚੁੱਕੀਆਂ ਸਨ। ਡਾਕਟਰਾਂ ਨੇ ਤੁਰੰਤ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ। ਬੱਚੇ ਦਾ ਖੂਨ ਰੋਕਿਆ ਗਿਆ ਅਤੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਪੱਟੀ ਕੀਤੀ ਜਿਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। 


ਕਿਉਂਕਿ ਕਟਰ ਲੱਗਣ ਕਰਕੇ ਉਸ ਦੇ ਪੇਟ ਵਿੱਚ ਕਾਫੀ ਇਨਫੈਕਸ਼ਨ ਹੋ ਗਈ ਸੀ। ਉਸ ਦਾ ਇਲਾਜ ਪੀਜੀਆਈ ਵਿੱਚ ਹੀ ਹੋਣਾ ਸੀ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ।