ਖੰਨਾ: ਖੰਨਾ ਪੁਲਿਸ ਨੇ ਦੋ ਵਿਦੇਸ਼ੀ ਨਗਰਿਕਾਂ ਕੋਲੋਂ ਇੱਕ ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਧਰੁਵ ਦਹਿਆ ਆਈਪੀਐਸ ਖੰਨਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਖੰਨਾ ਪੁਲਿਸ ਵੱਲੋਂ ਪ੍ਰਿਸਟਿਨ ਮਾਲ ਜੀਟੀ ਰੋਡ ਅਲੌੜ ਨੇੜੇ ਨਾਕਾ ਲਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਆਟੋ ਵਿੱਚੋਂ ਦੋ ਵਿਦੇਸ਼ੀ ਉੱਤਰੇ। ਦੋਵੇਂ ਕੋਲ ਕਾਲੇ ਰੰਗ ਦੇ ਬੈਗ ਸਨ।

ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਰੋਕ ਕੇ ਨਾਂ ਪਤਾ ਪੁੱਛਿਆ। ਇੱਕ ਜਣੇ ਨੇ ਆਪਣਾ ਨਾਂ ਹੈਨਰੀ ਉੱਚਕੋ ਤੇ ਦੂਜੇ ਨੇ ਕ੍ਰਿਸ ਉਬੀਰਾ ਦੱਸਿਆ। ਦੋਵੇਂ ਜਣੇ ਦਿੱਲੀ ਦੇ ਵਿਕਾਸ ਨਗਰ ਵਿੱਚ ਰਹਿੰਦੇ ਹਨ।

ਇਸ ਪਿੱਛੋਂ ਪੁਲਿਸ ਨੇ ਦੋਵਾਂ ਜੇ ਬੈਗਾਂ ਦੀ ਤਲਾਸ਼ੀ ਲਈ ਜਿਸ ਦੌਰਾਨ ਹੈਨਰੀ ਦੇ ਬੈਗ ਵਿੱਚੋਂ 800 ਗ੍ਰਾਮ ਅਤੇ ਕ੍ਰਿਸ ਦੇ ਬੈਗ ਵਿੱਚੋਂ 700 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਪਿੱਛੋਂ ਪੁਲਿਸ ਨੇ ਦੋਵਾਂ ਉਕਤ ਮੁਲਜ਼ਮਾਂ ਖਿਲਾਫ ਮੁੱਕਦਮਾ ਦਰਜ ਕਰ ਲਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ।