Punjab Breaking News Live 19 June 2024:ਅਰਮੇਨੀਆ ਦੀ ਜੇਲ੍ਹ 'ਚ ਬੰਦ 12 ਪੰਜਾਬੀ ਨੌਜਵਾਨ, ਦਲ ਬਦਲੂਆਂ ਨੂੰ ਸੁਖਜਿੰਦਰ ਰੰਧਾਵਾ ਦੀ ਲਲਕਾਰ, ਗੁਜਰਾਤ 'ਚ ਕਿਵੇਂ ਸੇਫ ਰੱਖਿਆ ਲਾਰੈਂਸ?

Punjab Breaking News Live 19 June 2024:ਅਰਮੇਨੀਆ ਦੀ ਜੇਲ੍ਹ 'ਚ ਬੰਦ 12 ਪੰਜਾਬੀ ਨੌਜਵਾਨ, ਦਲ ਬਦਲੂਆਂ ਨੂੰ ਸੁਖਜਿੰਦਰ ਰੰਧਾਵਾ ਦੀ ਲਲਕਾਰ, ਗੁਜਰਾਤ 'ਚ ਕਿਵੇਂ ਸੇਫ ਰੱਖਿਆ ਲਾਰੈਂਸ?

ABP Sanjha Last Updated: 19 Jun 2024 12:37 PM

ਪਿਛੋਕੜ

Punjab Breaking News Live 19 June 2024: ਗੈਂਗਸਟਰ ਲਾਰੈਂਸ ਦੀ 17 ਸੈਕਿੰਡ ਦੀ ਵੀਡੀਓ ਕਾਲ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ...More

Punjab News: ਤਨਖਾਹ ਨਾ ਮਿਲਣ ਤੋਂ ਭੜਕੇ ਮੁਲਾਜ਼ਮ, ਪਨਬਸ ਦੇ 18 ਡਿਪੂਆਂ 'ਚ ਚੱਕਾ ਜਾਮ

Punjab News: ਤਨਖਾਹ ਨਾ ਮਿਲਣ ਤੋਂ ਭੜਕੇ ਪਨਬਸ ਮੁਲਾਜ਼ਮਾਂ ਨੇ ਅੱਜ 18 ਡਿਪੂਆਂ 'ਚ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਲੀਡਰਾਂ ਨੇ ਇਲਜਾਮ ਲਾਇਆ ਹੈ ਮਈ ਮਹੀਨੇ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ। ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਵਿੱਚ ਵਿਭਾਗ ਦੇ ਅਧਿਕਾਰੀ ਕੋਈ ਵੀ ਦਿਲਚਸਪੀ ਨਹੀਂ ਲੈ ਰਹੇ। ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨਾਲ ਵਿਤਕਰੇ ਕੀਤੇ ਜਾਂਦੇ ਹਨ। ਮੁਲਜ਼ਾਮ ਲੀਡਰਾਂ ਨੇ ਕਿਹਾ ਕਿ ਯੂਨੀਅਨ ਵੱਲੋਂ 14 ਜੂਨ ਮੀਟਿੰਗ ਕਰਕੇ ਚਿਤਾਵਨੀ ਦਿੱਤੀ ਗਈ ਸੀ ਕਿ 19 ਜੂਨ ਨੂੰ ਪਹਿਲੇ ਟਾਇਮ ਤੋਂ ਡਿੱਪੂ ਬੰਦ ਕਰਕੇ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਮੇਨੈਜਮੇਟ ਤਨਖਾਹ ਪਾਉਣ ਵਿੱਚ ਅਸਫਲ ਰਹੀ ਹੈ ਜਿਸ ਦੇ ਰੋਸ ਵਜੋਂ ਪੂਰੇ ਪਨਬਸ ਦਾ 18 ਡਿੱਪੂਆਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਜੇਕਰ ਯੂਨੀਅਨ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।