ਜਲੰਧਰ: ਜਲੰਧਰ ਦੇ ਕਸਬੇ ਲੋਹੀਆਂ ਲਾਗਲੇ ਪਿੰਡ ਸਾਬੂਵਾਲ ਦੇ ਬਸੰਤ ਕੌਰ, ਜਿਨ੍ਹਾਂ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ 132 ਸਾਲਾਂ ਦੇ ਹਨ, ਹੁਣ ਇਹ ਸਿੱਧ ਕਰ ਰਹੇ ਹਨ ਕਿ ਟੀਚੇ ਹਾਸਲ ਕਰਨ ਦੇ ਰਾਹ ਵਿੱਚ ਕਦੇ ਉਮਰਾਂ ਨਹੀਂ ਆਉਂਦੀਆਂ।

Continues below advertisement


ਬਸੰਤ ਕੌਰ ਦੇ ਪੜਪੋਤਰੇ ਵਰਿੰਦਰ ਸਿੰਘ (27), ਵਾਸੀ ਕਪੂਰਥਲਾ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਪੜਦਾਦੀ ਦਾ ਦਾ ਨਾਮ ਧਰਤੀ ਦੀ ਸਭ ਤੋਂ ਬਜ਼ੁਰਗ ਔਰਤ ਵਜੋਂ ਇੱਕ ਵਿਸ਼ਵ ਰਿਕਾਰਡ ਵਜੋਂ ਦਰਜ ਕੀਤਾ ਜਾਵੇ। ਇਸ ਤੋਂ ਇਲਾਵਾ, ਬੇਬੇ ਬਸੰਤ ਕੌਰ ਸੱਚਮੁੱਚ ਇਸ ਟਾਈਟਲ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਤਿੰਨ ਸਦੀਆਂ ਵੇਖੀਆਂ ਹਨ ਅਤੇ ਚਾਈਂ-ਚਾਈਂ ਆਪਣੀ ਪੰਜਵੀਂ ਪੀੜ੍ਹੀ ਦੇ ਬੱਚਿਆਂ ਨੂੰ ਵੇਖ ਰਹੇ ਹਨ।




ਬਜ਼ੁਰਗ ਔਰਤ ਦੇ ਦਸਤਾਵੇਜ਼ਾਂ ਅਨੁਸਾਰ, ਉਨ੍ਹਾਂ ਦੀ ਉਮਰ 124 ਸਾਲ ਹੈ, ਪਰ ਉਨ੍ਹਾਂ ਦਾ ਵੋਟਰ ਆਈਡੀ ਕਾਰਡ ਕਹਿੰਦਾ ਹੈ ਕਿ ਉਨ੍ਹਾਂ ਦੀ ਉਮਰ 1 ਜਨਵਰੀ 1995 ਨੂੰ 98 ਸਾਲ ਹੈ। ਬਸੰਤ ਕੌਰ ਦੀਆਂ ਅੱਖਾਂ ਦੀ ਜੋਤ ਹੁਣ ਕੰਮ ਨਹੀਂ ਕਰਦੀ। ਉਹ ਆਖਦੇ ਹਨ,“ਮੈਂ ਆਪਣੇ ਪਤੀ ਅਤੇ ਨੌਂ ਬੱਚਿਆਂ ਵਿੱਚੋਂ ਪੰਜ ਨੂੰ ਗੁਆ ਚੁੱਕੀ ਹਾਂ। ਮੈਂ ਤਾਂ ਆਪਣੀ ਨਿਗਾਹ ਵੀ ਗਵਾ ਲਈ ਹੈ ਪਰ ਸ਼ਾਇਦ ਰੱਬ ਮੈਨੂੰ ਇਸ ਦੁਨੀਆਂ ਤੋਂ ਵਾਪਸ ਲਿਜਾਣਾ ਭੁੱਲ ਗਿਆ ਹੈ।”




ਉਹ ਮਾਣ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਬੀਮਾਰੀ ਨਹੀਂ ਹੈ। “ਮੇਰੀ ਇਕੋ ਇਕ ਮੁਸ਼ਕਲ ਇਹ ਹੈ ਕਿ ਮੈਂ ਵੇਖ ਨਹੀਂ ਸਕਦੀ ਅਤੇ ਮੈਨੂੰ ਸੁਣਨ ਵਿੱਚ ਵੀ ਥੋੜੀ ਮੁਸ਼ਕਲ ਹੁੰਦੀ ਹੈ। ਮੈਂ ਆਪਣੇ ਖਾਣੇ ਵਿਚ ਮਿਠਾਈਆਂ ਦਾ ਵੀ ਅਨੰਦ ਲੈਂਦੀ ਹਾਂ। ਮੈਂ ਸਬਜ਼ੀ ਅਤੇ ਦਹੀ ਦੇ ਨਾਲ ਦੋ ਰੋਟੀਆਂ ਖਾਂਦੀ ਹਾਂ। ਮੈਂ ਇਸ ਉਮਰ ਵਿਚ ਵੀ ਕੋਈ ਦਵਾਈ ਨਹੀਂ ਲੈ ਰਹੀ।” ਜਦੋਂ ਉਹ ਹੱਸਦੇ ਹਨ, ਤਾਂ ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਹੋਰ ਡੂੰਘੀਆਂ ਹੋ ਜਾਂਦੀਆਂ ਹਨ।


ਸੁਣਨ ਵਿੱਚ ਮੁਸ਼ਕਲ ਹੋਣ ਕਾਰਨ ਬਸੰਤ ਕੌਰ ਨੇ ਆਪਣੀ ਨੂੰਹ ਕੁਲਵੰਤ ਕੌਰ ਰਾਹੀਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਉਨ੍ਹਾਂ ਦੱਸਿਆ ਕਿ ਉਹ 132 ਸਾਲ ਦੀ ਹੀ ਹਨ ਅਤੇ ਵੋਟਰ ਆਈਡੀ ਕਾਰਡ ਵਿੱਚ ਉਹ ਉਚਿਤ ਉਮਰ ਦਾਖਲ ਨਹੀਂ ਕਰਵਾ ਸਕੇ। ਉਹ ਇਸ ਵੇਲੇ ਚੱਲ ਰਹੀ ਕੋਵਿਡ-19 ਦੀ ਛੂਤ ਅਤੇ ਮਹਾਂਮਾਰੀ ਜਾਣੂ ਹਨ। ਉਹ ਕੁਝ ਸਹਾਇਤਾ ਨਾਲ ਹੀ ਤੁਰ ਸਕਦੇ ਹਨ। ਨਾਲ ਹੀ, ਉਨ੍ਹਾਂ ਦੇ ਗੁਆਂਢੀ ਉਨ੍ਹਾਂ ਵੱਲੋਂ ਸੁਣਾਈਆਂ ਜਾਂਦੀਆਂ ਆਜ਼ਾਦੀ ਤੋਂ ਪਹਿਲਾਂ ਦੀਆਂ ਕਹਾਣੀਆਂ ਸੁਣਨ ਦਾ ਅਨੰਦ ਲੈਂਦੇ ਹਨ।


ਇਹ ਵੀ ਪੜ੍ਹੋ: ਹੁਣ ਸ਼ਾਂਤਮਈ ਧਰਨਿਆਂ ਲਈ ਲੈਣੀ ਪਏਗੀ ਸਰਕਾਰ ਤੋਂ ਮਨਜ਼ੂਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904