Wheat Crop Punjab: ਪੰਜਾਬ ਵਿੱਚ ਇੱਕ ਦਿਨ  ਅੰਦਰ ਕਣਕ ਦੇ ਨਾੜ ਨੂੰ ਅੱਗ ਲਾਉਣ ਦੀਆਂ 133 ਘਟਨਾਵਾਂ ਵਾਪਰੀਆਂ। ਹਾਲਾਂਕਿ ਇਨ੍ਹਾਂ ਘਟਨਾਵਾਂ ਦੀ ਗਿਣਤੀ ਪਿਛਲੇ ਸਾਲ 1 ਅਪ੍ਰੈਲ ਤੋਂ 6 ਮਈ ਤੱਕ ਦੀਆਂ ਘਟਨਾਵਾਂ ਨਾਲੋਂ ਅੱਧੀ ਹੈ। 2023 ਵਿਚ ਹੁਣ ਤੱਕ 1546 ਥਾਵਾਂ 'ਤੇ ਕਣਕ ਦੇ ਨਾੜ ਨੂੰ ਅੱਗ ਲਗਾਈ ਗਈ ਸੀ। ਇਸ ਸਮੇਂ ਦੌਰਾਨ 2024 ਵਿੱਚ 873 ਥਾਵਾਂ 'ਤੇ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਾਪਰੀਆਂ ਹਨ।


ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਇਸ ਵਾਰ ਪੰਜਾਬ ਵਿੱਚ ਦੋ ਵੱਡੇ ਹਾਦਸੇ ਵਾਪਰ ਚੁੱਕੇ ਹਨ। 4 ਮਈ ਨੂੰ ਗੁਰਦਾਸਪੁਰ ਦੇ ਪਿੰਡ ਖੱਬੇ ਰਾਜਪੂਤਾਂ ਨੇੜੇ ਖੇਤਾਂ 'ਚ ਕਣਕ ਦੇ ਨਾੜ ਨੂੰ ਲੱਗੀ ਅੱਗ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਇਕ ਤਿੰਨ ਸਾਲਾ ਬੱਚੇ ਸਮੇਤ ਤਿੰਨ ਲੋਕਾਂ ਦੀ ਟਰੱਕ ਨੇ ਕੁਚਲ ਦਿੱਤੀ ਸੀ। ਤਿੰਨੋਂ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਸੂਬਾ ਸਿੰਘ ਪਿੰਡ ਕੋਟਲਾ ਦਾ ਵਸਨੀਕ ਸੀ।


ਬੀਤੀ 4 ਮਈ ਨੂੰ ਸੰਗਰੂਰ ਦੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਅੱਗ ਲੱਗਣ ਕਾਰਨ ਜਿੱਥੇ ਦੋ ਦਰਜਨ ਕਿਸਾਨਾਂ ਵੱਲੋਂ ਸਟੋਰ ਕੀਤੀ ਕਣਕ ਦੀ ਭਾਰੀ ਮਾਤਰਾ ਸੜ ਗਈ, ਉੱਥੇ ਹੀ ਨੇੜਲੇ ਖੇਤਾਂ ਵਿੱਚ ਇੱਕ ਸ਼ੈੱਡ ਵਿੱਚ ਬੰਨ੍ਹੀਆਂ 45-50 ਬੱਕਰੀਆਂ ਅਤੇ ਭੇਡਾਂ ਵੀ ਜ਼ਿੰਦਾ ਸੜ ਗਈਆਂ। 


ਸਾਲ 2023 (1 ਅਪ੍ਰੈਲ ਤੋਂ 30 ਮਈ ਤੱਕ) ਕਣਕ ਦੇ ਸੀਜ਼ਨ ਦੌਰਾਨ 11,353 ਥਾਵਾਂ 'ਤੇ ਕੁੱਲ 11,353 ਕਣਕ ਦੇ ਨਾੜ ਨੂੰ ਅੱਗ ਲੱਗੀ ਸੀ। 2022 ਵਿੱਚ 14511 ਘਟਨਾਵਾਂ ਹੋਈਆਂ। ਇਸ ਵਾਰ ਵੀ ਕਣਕ ਦਾ ਸੀਜ਼ਨ ਚੱਲ ਰਿਹਾ ਹੈ। ਇਸ ਵੇਲੇ 92 ਫੀਸਦੀ ਕਣਕ ਦੀ ਕਟਾਈ ਹੋ ਚੁੱਕੀ ਹੈ। 


ਪਰ 90% ਦੇ ਕਰੀਬ ਰਕਬੇ ਵਿੱਚ ਨਾੜ ਤੋਂ 'ਤੂਰੀ' ਬਣਾਉਣ ਦਾ ਕੰਮ ਹਾਲੇ ਬਾਕੀ ਹੈ। ਇਸ ਵਾਰ ਲੋਕ ਸਭਾ ਚੋਣਾਂ ਵੀ ਸਖ਼ਤੀ ਨਾਲ ਕਾਰਵਾਈ ਕਰਨ ਵਿੱਚ ਅੜਿੱਕਾ ਬਣ ਰਹੀਆਂ ਹਨ। ਕਿਉਂਕਿ ਜ਼ਿਆਦਾਤਰ ਅਧਿਕਾਰੀ ਚੋਣ ਡਿਊਟੀ 'ਤੇ ਹਨ।


ਖਾਸ ਗੱਲ ਇਹ ਹੈ ਕਿ 5 ਮਈ 2023 ਤੱਕ 1546 ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਦਰਜ ਹੋਈਆਂ ਸਨ। ਪਰ 30 ਮਈ ਤੱਕ ਇਹ ਅੰਕੜਾ 9807 ਤੋਂ ਵਧ ਕੇ 11353 ਹੋ ਗਿਆ ਸੀ।


ਪੰਜਾਬ ਵਿੱਚ ਹੁਣ ਤੱਕ ਸਿਰਫ 92% ਕਣਕ ਦੀ ਵਾਢੀ ਹੋਈ ਹੈ। ਦਾਣਾ ਮੰਡੀਆਂ ਵਿੱਚ ਹੁਣ ਤੱਕ 123.81 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ 123.26 ਲੱਖ ਮੀਟ੍ਰਿਕ ਟਨ ਕਣਕ ਦੀ ਵੀ ਖਰੀਦ ਕੀਤੀ ਜਾ ਚੁੱਕੀ ਹੈ।  ਇਸ ਵਾਰ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਵਾਢੀ ਦਾ ਸੀਜ਼ਨ ਪਛੜ ਗਿਆ ਹੈ। ਕਣਕ ਦਾ ਸੀਜ਼ਨ ਹੋਰ ਡੇਢ ਹਫ਼ਤਾ ਜਾਰੀ ਰਹਿ ਸਕਦਾ ਹੈ। ਨਾੜ ਸਾੜਨ ਦੀਆਂ ਘਟਨਾਵਾਂ ਵੀ ਵਧਣਗੀਆਂ।