ਚੰਡੀਗੜ੍ਹ: ਨਸ਼ਿਆਂ ਦੀ ਰੋਕਥਾਮ ਲਈ ਬਣਾਈ ਵਿਸ਼ੇਸ਼ ਟਾਸਕ ਫੋਰਸ ਨੇ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਵੱਖਰਾ ਤਰੀਕਾ ਵਰਤੇ ਜਾਣ ਦਾ ਖੁਲਾਸਾ ਕੀਤਾ ਹੈ। ਸੂਬੇ ਵਿੱਚ ਹੁਣ ਕੋਰੀਅਰ ਸਰਵਿਸ ਰਾਹੀਂ ਨਸ਼ਿਆਂ ਦੀ ਸਪਲਾਈ ਕੀਤੀ ਜਾ ਰਹੀ ਹੈ। ਐਸਟੀਐਫ ਦੇ ਲੁਧਿਆਣਾ ਵਿੰਗ ਨੇ ਇੱਕ ਨਾਮੀ ਕੋਰੀਅਰ ਕੰਪਨੀ ਕੋਲੋਂ ਨਸ਼ੀਲੇ ਪਦਾਰਥਾਂ ਦੇ 14 ਡੱਬੇ ਜ਼ਬਤ ਕੀਤੇ ਹਨ। ਇਨ੍ਹਾਂ ਵਿੱਚ 4.25 ਲੱਖ ਪਾਬੰਦੀਸ਼ੁਦਾ ਗੋਲ਼ੀਆਂ ਤੇ ਕੈਪਸੂਲ ਬੰਦ ਕੀਤੇ ਹੋਏ ਸਨ।
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕੋਰੀਅਰ ਕੰਪਨੀਆਂ ਨੇ ਪਾਰਸਲ ਵਿੱਚ ਭੇਜੀ ਜਾਣ ਵਾਲੀ ਵਸਤੂ ਦੀ ਪੜਤਾਲ ਕਰਨੀ ਹੁੰਦੀ ਹੈ। ਤਸਕਰ ਨਸ਼ੇ ਸਪਲਾਈ ਕਰਨ ਲਈ ਭੇਜਣ ਵਾਲੇ ਦਾ ਜਾਅਲੀ ਐਡਰੈੱਸ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਪੁਲਿਸ ਅਸਲ ਦੋਸ਼ੀਆਂ ਤਕ ਪੁੱਜ ਜਾਵੇਗੀ।
ਇਸ ਸਾਲ ਵਿੱਚ ਵਿਸ਼ੇਸ਼ ਟਾਸਕ ਫੋਰਸ ਦੇ ਸਾਹਮਣੇ ਆਇਆ ਇਹ ਆਪਣੇ ਆਪ ਵਿੱਚ ਪਹਿਲਾ ਕੇਸ ਹੈ। ਦੋ ਕੇਸਾਂ ਵਿੱਚ ਨਸ਼ੀਲੀ ਸਮੱਗਰੀ ਨਵੀਂ ਦਿੱਲੀ ਤੋਂ ਭੇਜੀ ਗਈ ਹੈ ਅਤੇ ਤੀਜੇ ਕੇਸ ਵਿੱਚ ਡਰੱਗ ਵਿੱਚ ਕੌਮਾਂਤਰੀ ਕੋਰੀਅਰ ਸਰਵਿਸ ਰਾਹੀਂ ਆਈ ਹੈ।
ਇਸ ਗਰੋਹ ਦਾ ਪਰਦਾਫਾਸ਼ ਕਰਨ ਵਾਲੇ ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਐੱਚਪੀਐੱਸ ਖੱਖ ਮੁਤਾਬਕ ਪੰਜਾਬ ਅਤੇ ਕੈਨੇਡਾ ਪੁਲਿਸ ਨੇ ਕਈ ਮਹੀਨਿਆਂ ਦੀ ਪੜਤਾਲ ਤੋਂ ਬਾਅਦ ਇਸ ਗਰੋਹ ਦਾ ਪਤਾ ਲਾਇਆ ਹੈ। ਲੁਧਿਆਣਾ ਐਸਟੀਐਫ ਦੇ ਇੰਸਪੈਕਟਰ ਹਰਬੰਸ ਸਿੰਘ ਅਨੁਸਾਰ ਉਨ੍ਹਾਂ ਨੇ ਬੁੱਧਵਾਰ ਰਾਤ ਨੂੰ ਨਰਿੰਦਰ ਸਿੰਘ ਨਾਂਅ ਦੇ ਕੈਮਿਸਟ ਨੂੰ ਪਾਬੰਦੀਸ਼ੁਦਾ ਡਰੱਗ ਸਮੇਤ ਫੜਿਆ ਸੀ। ਉਸ ਦਾ ਭਰਾ ਚੰਦਨ ਅਤੇ ਹੋਰ ਸਹਿਯੋਗੀ ਭਗੌੜੇ ਹਨ। ਉਨ੍ਹਾਂ ਕੋਲੋਂ ਸਾਢੇ ਚਾਰ ਲੱਖ ਨਸ਼ੀਲੀਆਂ ਗੋਲ਼ੀਆਂ ਅਤੇ ਕੈਪਸੂਲ ਫੜੇ ਗਏ ਹਨ ਅਤੇ ਖਾਸ ਗੱਲ ਇਹ ਹੈ ਕਿ ਇਨ੍ਹਾਂ ਕੋਲ ਇਹ ਮਾਲ ਕੋਰੀਅਰ ਸਰਵਿਸ ਰਾਹੀਂ ਆਇਆ ਹੈ।
ਪੰਜਾਬ 'ਚ ਨਸ਼ਾ ਤਸਕਰੀ ਦਾ ਨਵਾਂ ਜੁਗਾੜ, ਸਵਾ ਚਾਰ ਲੱਖ ਨਸ਼ੀਲੇ ਪਦਾਰਥ ਕਾਬੂ
ਏਬੀਪੀ ਸਾਂਝਾ
Updated at:
30 Aug 2019 01:48 PM (IST)
ਏਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕੋਰੀਅਰ ਕੰਪਨੀਆਂ ਨੇ ਪਾਰਸਲ ਵਿੱਚ ਭੇਜੀ ਜਾਣ ਵਾਲੀ ਵਸਤੂ ਦੀ ਪੜਤਾਲ ਕਰਨੀ ਹੁੰਦੀ ਹੈ। ਤਸਕਰ ਨਸ਼ੇ ਸਪਲਾਈ ਕਰਨ ਲਈ ਭੇਜਣ ਵਾਲੇ ਦਾ ਜਾਅਲੀ ਐਡਰੈੱਸ ਵਰਤ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਪੜਤਾਲ ਜਾਰੀ ਹੈ ਅਤੇ ਜਲਦੀ ਹੀ ਪੁਲਿਸ ਅਸਲ ਦੋਸ਼ੀਆਂ ਤਕ ਪੁੱਜ ਜਾਵੇਗੀ।
ਫਾਈਲ ਤਸਵੀਰ
- - - - - - - - - Advertisement - - - - - - - - -