Encounters Between Police And Miscreants: ਪੰਜਾਬ ਪੁਲਿਸ ਗੈਂਗਸਟਰਾਂ ਖਿਲਾਫ਼ ਲਗਾਤਾਰ ਕਾਰਵਾਈਆਂ ਕਰ ਰਹੀ ਹੈ। ਗੈਂਗਸਟਰਾਂ ਦੇ ਗਿੱਟੇ ਹੋਣ ਗੋਡੇ ਹੋਣ ਜਾਂ ਫਿਰ ਕੋਈ ਸੀ ਹਿੱਸਾ, ਪੰਜਾਬ ਪੁਲਿਸ ਦੀ ਸੀਆਈਏ ਨੂੰ ਜਿੱਥੇ ਏਮ ਮਿਲਦਾ ਉੱਥੇ ਹੀ ਨਿਸ਼ਾਨਾਂ ਲਗਾਇਆ ਜਾਂਦਾ ਹੈ। ਰਿਪੋਰਟ ਦੇ ਮੁਤਾਬਕ ਪੁਲਿਸ ਨੇ ਕਰੀਬ 20 ਦਿਨਾਂ ਦੇ ਅੰਦਰ 14 ਐਨਕਾਊਂਟਰ ਕਰ ਦਿੱਤੇ ਹਨ। ਜਿਸ ਦੌਰਾਨ 3 ਗੈਂਗਸਟਰਾਂ ਨੂੰ ਮਾਰ ਦਿੱਤਾ ਗਿਆ ਅਤੇ ਬਾਕੀ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ ਹਨ। 


 



ਪਿਛਲੇ ਤਿੰਨ ਹਫ਼ਤਿਆਂ ਵਿੱਚ ਪੰਜਾਬ ਪੁਲਿਸ ਲੁਧਿਆਣਾ, ਮਾਨਸਾ, ਪਟਿਆਲਾ ਅਤੇ ਮੁਹਾਲੀ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਅਤੇ ਬਦਮਾਸ਼ਾਂ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।  ਪੁਲਿਸ ਦੀ ਗੋਲੀਬਾਰੀ ਨਾਲ ਗੈਂਗਸਟਰਾਂ ਵਿੱਚ ਡਰ ਪੈਦਾ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ 'ਚ ਖਤਰਨਾਕ ਗੈਂਗਸਟਰਾਂ ਦਾ ਨੈੱਟਵਰਕ ਟੁੱਟਣਾ ਸ਼ੁਰੂ ਹੋ ਗਿਆ ਹੈ। 



ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਫਿਰੌਤੀ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਇਸ ਸਮੇਂ ਦੌਰਾਨ ਪੁਲਿਸ ਨੇ 130 ਐਫਆਈਆਰ ਦਰਜ ਕੀਤੀਆਂ ਅਤੇ 117 ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ। ਫਿਰੌਤੀ ਕਾਰਨ ਵਪਾਰੀ ਵਰਗ ਡਰ ਵਿੱਚ ਸੀ ਅਤੇ ਪੁਲੀਸ ’ਤੇ ਅਮਨ-ਕਾਨੂੰਨ ਸਬੰਧੀ ਦਬਾਅ ਵਧਦਾ ਜਾ ਰਿਹਾ ਸੀ।


 


ਦੂਜੇ ਪਾਸੇ ਪੰਜਾਬ ਪੁਲਿਸ ਦਾ ਇਹ ਆਪਰੇਸ਼ਨ ਸਵਾਲਾਂ ਦੇ ਘੇਰੇ ਵਿੱਚ ਵੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਐਨਕਾਊਂਟਰਾਂ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ  ਹੁਣ  ਵੋਟਾਂ ਆ ਗਈਆਂ ਹਨ ਤਾਂ ਸਰਕਾਰ ਨੇ ਨਵਾਂ ਕੰਮ ਐਨਕਾਉਂਟਰ ਦਾ ਚਲਾਇਆ ਹੈ । ਬੀਤੇ ਦਿਨ ਹੱਥਕੜੀ ਵਿੱਚ ਬੰਨ੍ਹਿਆ ਮੁੰਡਾ ਵੀ ਮਾਰ ਦਿੱਤਾ ਹੈ । ਉਨ੍ਹਾਂ ਕਿਹਾ ਵੋਟਾਂ ਵਾਸਤੇ ਭਗਵੰਤ ਮਾਨ ਸਰਕਾਰ ਹਰ ਕੰਮ ਕਰਨ ਨੂੰ ਤਿਆਰ ਹੈ।



ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਐਨਕਾਉਂਟਰ ਤੇ ਸਵਾਲ ਚੁੱਕੇ ਹਨ ।  ਉਨ੍ਹਾਂ ਨੇ ਕਿਹਾ ਨਸ਼ੇ ਨੂੰ ਰੋਕਿਆ ਨਹੀਂ ਪਰ  ਮਾਨ ਸਰਕਾਰ ਫੇਕ ਐਨਕਾਉਂਟਰ ਕਰ ਰਹੀ ਹੈ,ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਪੰਜਾਬ ਸਰਹੱਦੀ ਸੂਬਾ ਹੈ ਇਸ ਦਾ ਨਤੀਜਾ ਗੰਭੀਰ ਹੋ ਸਕਦਾ ਹੈ । ਸਰਨਾ ਨੇ ਮੰਗ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਇਹ ਫੇਕ ਐਨਕਾਉਂਟਰ ਬੰਦ ਹੋਣੇ ਚਾਹੀਦੇ ਹਨ।