ਚੰਡੀਗੜ੍ਹ: ਪੇਂਡੂ ਘਰਾਂ ਦੀ ਪਾਈਪ ਕੁਨੈਕਸ਼ਨ ਰਾਹੀਂ ਪਾਣੀ ਦੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ ਨੇ 15 ਵੇਂ ਵਿੱਤ ਕਮਿਸ਼ਨ ਅਧੀਨ ਬਾਕੀ 17.59 ਲੱਖ ਘਰਾਂ ਵਿਚ ਫੰਕਸ਼ਨਲ ਹਾਊਸ ਟੈਪ ਕੁਨੈਕਸ਼ਨ (ਐਫ.ਐੱਚ.ਟੀ.ਸੀ.) ਬੰਨ੍ਹੀਆਂ ਗਰਾਂਟਾਂ ਵਿਚੋਂ ਮੁਹੱਈਆ ਕਰਵਾਉਣ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ।



ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਕੈਬਨਿਟ ਮੀਟਿੰਗ ਵਿੱਚ ਵੀਰਵਾਰ ਨੂੰ ਲਏ ਗਏ ਇਸ ਫੈਸਲੇ ਅਨੁਸਾਰ, 17.59 ਲੱਖ ਪਰਿਵਾਰ ਜੋ ਅਜੇ ਵੀ ਜੁੜੇ ਨਹੀਂ ਹਨ, ਵਿੱਚੋਂ 7.60 ਲੱਖ ਨੂੰ ਸਾਲ 2020-21 ਅਤੇ 9.99 ਲੱਖ ਨੂੰ 2021-22 'ਚ ਸ਼ਾਮਲ ਕੀਤਾ ਜਾਵੇਗਾ।



ਮੰਤਰੀ ਮੰਡਲ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਐਸਬੀਐਮ (ਜੀ) ਫੇਜ਼ -2 ਨੂੰ ਅਗਲੇ ਪੰਜ ਸਾਲਾਂ ਵਿੱਚ ਰਾਜ ਦੇ ਸਾਰੇ ਪਿੰਡਾਂ ਨੂੰ ਓਡੀਐਫ-ਪਲੱਸ ਬਣਾਉਣ ਲਈ 15 ਵੀਂ ਵਿੱਤ ਤਹਿਤ ਸਵੱਛਤਾ ਲਈ ਬੰਨ੍ਹੀਆਂ ਗਰਾਂਟਾਂ ਤਹਿਤ ਉਪਲੱਬਧ ਅਲਾਟਮੈਂਟਾਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ।