Punjab News : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦਾਖਲਿਆਂ ਵਿੱਚ 16.3 ਫੀਸਦੀ ਵਾਧਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆਂਦੀ ਸਿੱਖਿਆ ਕ੍ਰਾਂਤੀ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਸਰਕਾਰੀ ਸਕੂਲਾਂ (Government schools) ਵਿੱਚ ਪ੍ਰੀ-ਪ੍ਰਾਇਮਰੀ ਦਾਖਲਿਆਂ ਵਿੱਚ 16.3% ਦਾ ਸ਼ਾਨਦਾਰ ਵਾਧਾ ਇੱਕ ਇਤਿਹਾਸਕ ਪ੍ਰਾਪਤੀ ਹੈ ਕਿਉਂਕਿ ਇਹ ਦੇਸ਼ ਦੇ ਸਾਰੇ ਸੂਬਿਆਂ ਵਿੱਚੋਂ ਪਹਿਲੀ ਵਾਰ ਇਸ ਸ਼੍ਰੇਣੀ ਵਿੱਚ ਦਰਜ ਕੀਤਾ ਸਭ ਤੋਂ ਵੱਧ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਅਕਾਦਮਿਕ ਸਾਲ 2022-2023 ਵਿੱਚ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਵਿੱਚ ਕੁੱਲ 1.70 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਾਲ ਇਹ ਗੱਲ ਸਾਂਝਾ ਕਰਦਿਆਂ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ 1.98 ਲੱਖ ਦਾਖਲਿਆਂ ਦੇ ਅੰਕੜੇ ਨੂੰ ਪਾਰ ਕਰਕੇ ਇਸ ਮੀਲ ਪੱਥਰ ਨੂੰ ਪਾਰ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕਦਮ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਪ੍ਰਣਾਲੀ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਜ਼ਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ ਪ੍ਰੀ-ਪ੍ਰਾਇਮਰੀ ਦਾਖਲਿਆਂ ਵਿੱਚ 25 ਫੀਸਦੀ ਦਾ ਬੇਮਿਸਾਲ ਵਾਧਾ ਹੋਇਆ ਹੈ। ਇਸ ਪ੍ਰਾਪਤੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜੋ ਇਸ ਖੇਤਰ ਵਿੱਚ ਵਿੱਦਿਅਕ ਪਹਿਲਕਦਮੀਆਂ ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦਾ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਪ੍ਰਾਇਮਰੀ ਜਮਾਤਾਂ ਵਿੱਚ 75,500 ਤੋਂ ਵੱਧ ਨਵੇਂ ਵਿਦਿਆਰਥੀ ਦਾਖਲ ਹੋਏ ਹਨ, ਜੋ ਕਿ ਸਰਕਾਰੀ ਸਕੂਲਾਂ ਵਿੱਚ ਵੱਧ ਰਹੀ ਰੁਚੀ ਨੂੰ ਦਰਸਾਉਂਦਾ ਹੈ ਅਤੇ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਪ੍ਰਸ਼ਾਸਨ ਦੇ ਸਮਰਪਣ ਨੂੰ ਦਰਸਾਉਂਦਾ ਹੈ।
ਹਰਜੋਤ ਸਿੰਘ ਬੈਂਸ ਇਸ ਸ਼ਾਨਦਾਰ ਤਰੱਕੀ ਦਾ ਸਿਹਰਾ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਨੂੰ ਜਾਂਦਾ ਹੈ, ਜਿਨ੍ਹਾਂ ਨੇ ਸੂਬੇ ਸਕੂਲੀ ਸਿੱਖਿਆ ਵਿੱਚ ਇਸ ਕ੍ਰਾਂਤੀ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਹੇਠ, ਸੂਬਾ ਆਪਣੇ ਸਿੱਖਿਆ ਖੇਤਰ ਵਿੱਚ ਬੇਮਿਸਾਲ ਤਬਦੀਲੀ ਦਾ ਗਵਾਹ ਹੈ ਅਤੇ ਇਹ ਅੰਕੜੇ ਉਨ੍ਹਾਂ ਦੀ ਗਤੀਸ਼ੀਲ ਅਗਵਾਈ ਦਾ ਨਤੀਜਾ ਹੈ।
ਉਨ੍ਹਾਂ ਦੱਸਿਆ ਕਿ ਨਾਮਾਂਕਣ ਮੁਹਿੰਮ ਵਿੱਚ ਤਰਨਤਾਰਨ ਸਭ ਤੋਂ ਮੋਹਰੀ ਹੈ, ਅੰਤਿਮ ਸੂਚੀ ਅਨੁਸਾਰ ਤਰਨਤਾਰਨ ਵਿੱਚ 25.8 ਫੀਸਦ, ਮਾਨਸਾ ਵਿੱਚ 24.7 ਫੀਸਦ, ਪਠਾਨਕੋਟ ਵਿੱਚ 23 ਫੀਸਦ, ਹੁਸ਼ਿਆਰਪੁਰ ਵਿੱਚ 21.9 ਫੀਸਦ, ਕਪੂਰਥਲਾ ਵਿੱਚ 20.5 ਫੀਸਦ, ਫ਼ਿਰੋਜ਼ਪੁਰ ਵਿੱਚ 20.3 ਫੀਸਦ, ਲੁਧਿਆਣਾ ਤੇ ਫ਼ਾਜ਼ਿਲਕਾ ਵਿੱਚ 19.7 ਫੀਸਦ, ਮੋਗਾ ਵਿੱਚ 19.5 ਫੀਸਦ, ਸ੍ਰੀ ਮੁਕਤਸਰ ਸਾਹਿਬ ਵਿੱਚ 19.1 ਫੀਸਦ, ਜਲੰਧਰ ਵਿੱਚ 17.6 ਫੀਸਦ, ਗੁਰਦਾਸਪੁਰ ਵਿੱਚ 14.9 ਫੀਸਦ, ਸੰਗਰੂਰ ਵਿੱਚ 13.9 ਫੀਸਦ, ਐਸ.ਬੀ.ਐਸ. ਨਗਰ ਵਿੱਚ 12.9 ਫੀਸਦ, ਪਟਿਆਲਾ ਵਿੱਚ 12.4 ਫੀਸਦ, ਐਸ.ਏ.ਐਸ ਨਗਰ ਵਿੱਚ 12.3 ਫੀਸਦ, ਮਲੇਰਕੋਟਲਾ ਵਿੱਚ 12.1 ਫੀਸਦ, ਅੰਮ੍ਰਿਤਸਰ ਵਿੱਚ 11.4 ਫੀਸਦ, ਰੂਪਨਗਰ ਵਿੱਚ 11.1ਫੀਸਦ, ਫਤਹਿਗੜ੍ਹ ਸਾਹਿਬ ਵਿੱਚ 10.4 ਫੀਸਦ , ਬਠਿੰਡਾ ਵਿੱਚ 8.5 ਫੀਸਦ, ਬਰਨਾਲਾ ਵਿੱਚ 8.3 ਫੀਸਦ ਅਤੇ ਫਰੀਦਕੋਟ ਵਿੱਚ 6.4 ਫੀਸਦ ਹੈ।
ਇਸੇ ਤਰ੍ਹਾਂ ਪ੍ਰਾਇਮਰੀ ਦਾਖਲਾ ਮੁਹਿੰਮ ਵਿੱਚ ਲੁਧਿਆਣਾ ਰੈਂਕਿੰਗ ਵਿੱਚ ਸਭ ਤੋਂ ਉੱਪਰ ਹੈ। ਪ੍ਰਤੀਸ਼ਤਤਾ ਦੇ ਅਨੁਸਾਰ, ਲੁਧਿਆਣਾ ਵਿੱਚ 12.1 ਫੀਸਦ ਵਾਧਾ, ਐਸ.ਏ.ਐਸ. ਨਗਰ ਵਿੱਚ 8.2 ਫੀਸਦ, ਹੁਸ਼ਿਆਰਪੁਰ ਵਿੱਚ 8.1 ਫੀਸਦ, ਜਲੰਧਰ ਵਿੱਚ 7.0 ਫੀਸਦ, ਫਤਹਿਗੜ੍ਹ ਸਾਹਿਬ ਵਿੱਚ 6.9 ਫੀਸਦ, ਮਲੇਰਕੋਟਲਾ ਵਿੱਚ 5.5 ਫੀਸਦ, ਕਪੂਰਥਲਾ ਵਿੱਚ 4.5 ਫੀਸਦ, ਐਸ.ਏ.ਐਸ.ਨਗਰ ਵਿੱਚ 3.9 ਫੀਸਦ , ਪਟਿਆਲਾ ਵਿੱਚ 3.8 ਪਠਾਨਕੋਟ ਅਤੇ ਮੋਗਾ ਵਿੱਚ 2.8%, ਬਰਨਾਲਾ ਅਤੇ ਫ਼ਿਰੋਜ਼ਪੁਰ ਵਿੱਚ 1.9%, ਮਾਨਸਾ ਵਿੱਚ 1.8%, ਸ੍ਰੀ ਮੁਕਤਸਰ ਸਾਹਿਬ ਵਿੱਚ 1.5%, ਅੰਮ੍ਰਿਤਸਰ ਵਿੱਚ 0.7%, ਗੁਰਦਾਸਪੁਰ ਅਤੇ ਫਾਜ਼ਿਲਕਾ ਵਿੱਚ 0.6%, ਤਰਨਤਾਰਨ ਵਿੱਚ 0.3%, ਬਠਿੰਡਾ ਵਿੱਚ 0.2%, ਸੰਗਰੂਰ ਵਿੱਚ 0.1% ਵਾਧਾ ਦਰਜ ਕੀਤਾ ਗਿਆ ਹੈ।
ਹਰਜੋਤ ਬੈਂਸ ਨੇ ਇਸ ਮੁਹਿੰਮ ਵਿੱਚ ਸ਼ਾਮਲ ਸਾਰੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਇੱਛਾ ਜਾਹਰ ਕੀਤੀ ਕਿ ਅਗਲੇ ਸਾਲ ਇਸ ਮੁਹਿੰਮ ਨੂੰ ਹੋਰ ਹੁੰਗਾਰਾ ਮਿਲੇਗਾ।
ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਨੇ ਦਾਖਲਾ ਮੁਹਿੰਮ ਵਿੱਚ ਘੱਟ ਕਾਰਗੁਜ਼ਾਰੀ ਦਿਖਾਉਣ ਵਾਲੇ ਛੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ।ਇਸ ਵਾਰ ਦਾਖਲਾ ਮੁਹਿੰਮ ਦੀ ਦੀ ਨਿਗਰਾਨੀ ਸਕੂਲ ਸਿੱਖਿਆ ਮੰਤਰੀ ਵਲੋਂ ਸਕੂਲ ਪੱਧਰ ਤੇ ਕੀਤੀ ਗਈ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦਾਖਲਿਆਂ ਵਿੱਚ ਵਾਧਾ ਸੀਐਮ ਮਾਨ ਵੱਲੋਂ ਲਿਆਂਦੀ ਸਿੱਖਿਆ ਕ੍ਰਾਂਤੀ ਦਾ ਨਤੀਜਾ :ਬੈਂਸ
ABP Sanjha
Updated at:
24 Jul 2023 09:57 PM (IST)
Edited By: shankerd
Punjab News : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦਾਖਲਿਆਂ ਵਿੱਚ 16.3 ਫੀਸਦੀ ਵਾਧਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆਂਦੀ
Harjot Singh Bains
NEXT
PREV
Published at:
24 Jul 2023 09:57 PM (IST)
- - - - - - - - - Advertisement - - - - - - - - -