ਸੂਤਰਾਂ ਅਨੁਸਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਜੱਥੇ ਵਿੱਚ ਦੋਵੇਂ ਸ਼ਰਧਾਲੂ ਅੱਜ ਵਾਪਸ ਪਰਤੇ ਹਨ। ਇਨ੍ਹਾਂ ਦੇ ਸਾਮਾਨ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ 600 ਗ੍ਰਾਮ ਅਫੀਮ ਬਰਾਮਦ ਹੋਈ।
ਇਹ ਦੋਵੇਂ ਸ਼ਰਧਾਲੂ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ। ਸੂਤਰਾਂ ਮੁਤਾਬਕ ਮੁਲਜ਼ਮ ਬਲਦੇਵ ਸਿੰਘ ਤੇ ਜਰਨੈਲ ਸਿੰਘ ਦਾ ਵੀਜ਼ਾ ਭਾਈ ਮਰਦਾਨਾ ਯਾਦਗਰੀ ਕੀਰਤਨ ਦਰਬਾਰ ਸੁਸਾਇਟੀ ਫਿਰੋਜ਼ਪੁਰ ਵੱਲੋਂ ਲਵਾਏ ਗਏ ਸੀ।