ਸਮਾਣਾ : ਸਮਾਣਾ ਉਪਮੰਡਲ ਦੇ ਪਿੰਡ ਕਕਰਾਲਾ ਭਾਈਕਾ ਅਤੇ ਸਮਾਣਾ ਦੇ ਬਮਨਪੱਟੀ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰਾਂ ਵੱਲੋਂ ਪੁਲੀਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਉਰਫ਼ ਅਸ਼ਵਨੀ ਸ਼ਰਮਾ ਪੁੱਤਰ ਜਸਬੀਰ ਸਿੰਘ ਉਰਫ਼ ਅਸ਼ਵਨੀ ਸ਼ਰਮਾ ਪੁੱਤਰ ਜਸਪਾਲ ਰਾਮ ਵਾਸੀ ਪਿੰਡ ਦਾਣਾ ਮੰਡੀ ਵਿੱਚ ਐਤਵਾਰ ਰਾਤ ਕਰੀਬ 9 ਵਜੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ।
ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜਸਵੀਰ ਦੀ ਮੌਤ ਹੋ ਚੁੱਕੀ ਸੀ। ਇੱਕ ਹੋਰ ਘਟਨਾ ਵਿੱਚ 17 ਸਾਲਾ ਸੰਦੀਪ ਪੁੱਤਰ ਦਰਸ਼ਨ ਕੁਮਾਰ ਵਾਸੀ ਬੰਮਨਪੱਟੀ ਦੀ ਲਾਸ਼ ਤੇਜ ਕਲੋਨੀ ਵਿੱਚੋਂ ਮਿਲੀ ਹੈ। ਮ੍ਰਿਤਕ ਸੰਦੀਪ ਦੇ ਪਿਤਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਛੋਟੀ ਉਮਰ ਵਿੱਚ ਹੀ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ।
ਉਸ ਨੇ ਕਈ ਘਰੇਲੂ ਸਮਾਨ ਵੀ ਵੇਚਿਆ ਸੀ। ਉਸ ਨੂੰ ਨਸ਼ਾ ਛੁਡਾਉਣ ਲਈ ਨਸ਼ਾ ਛੁਡਾਊ ਕੇਂਦਰ ਵਿੱਚ ਰੱਖਿਆ ਹੋਇਆ ਸੀ। ਸੰਦੀਪ ਨੇ ਨਸ਼ਾ ਕਰਨਾ ਬੰਦ ਨਹੀਂ ਕੀਤਾ। ਮ੍ਰਿਤਕ ਜਸਵੀਰ ਦੇ ਪਿਤਾ ਸੁਖਵਿੰਦਰ ਪਾਲ ਵਾਸੀ ਪਿੰਡ ਕਕਰਾਲਾ ਭਾਈਕਾ ਨੇ ਦੱਸਿਆ ਕਿ ਪਿੰਡ ਕਕਰਾਲਾ ਭਾਈਕਾ ਦੀ ਅਨਾਜ ਮੰਡੀ ਵਿੱਚ ਰਾਤ ਸਮੇਂ ਕਈ ਨੌਜਵਾਨ ਇਕੱਠੇ ਹੋ ਕੇ ਹਰ ਤਰ੍ਹਾਂ ਦਾ ਨਸ਼ਾ ਕਰਦੇ ਹਨ।ਉਨ੍ਹਾਂ ਨੌਜਵਾਨਾਂ ਵਿੱਚ ਮੇਰਾ ਲੜਕਾ ਵੀ ਸ਼ਾਮਲ ਸੀ।
ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਹੋਈ ਮੌਤ
abp sanjha
Updated at:
25 Jul 2022 09:14 PM (IST)
Edited By: ravneetk
ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜਸਵੀਰ ਦੀ ਮੌਤ ਹੋ ਚੁੱਕੀ ਸੀ। ਇੱਕ ਹੋਰ ਘਟਨਾ ਵਿੱਚ 17 ਸਾਲਾ ਸੰਦੀਪ ਪੁੱਤਰ ਦਰਸ਼ਨ ਕੁਮਾਰ ਵਾਸੀ ਬੰਮਨਪੱਟੀ ਦੀ ਲਾਸ਼ ਤੇਜ ਕਲੋਨੀ ਵਿੱਚੋਂ ਮਿਲੀ ਹੈ।
Punjab News
NEXT
PREV
Published at:
25 Jul 2022 09:14 PM (IST)
- - - - - - - - - Advertisement - - - - - - - - -