ਸੰਗਰੂਰ: ਦਾਰ ਰਾਤ ਚੱਲੇ ਰਾਹਤ ਕਾਰਜ ਦੇ ਬਾਅਦ ਵੀ 2 ਸਾਲਾਂ ਦੇ ਬੱਚੇ ਨੂੰ ਬੋਰਵੈਲ ਵਿੱਚੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਪ੍ਰਸ਼ਾਸਨ ਤੋਂ ਲੈ ਕੇ NDRF ਦੀ ਟੀਮ ਬੱਚੇ ਨੂੰ ਬੋਰਵੈਲ ਵਿੱਚੋਂ ਬਾਹਰ ਕੱਢਣ ਲਈ ਰਾਹਤ ਕਾਰਜਾਂ ਵਿੱਚ ਜੁੜੀ ਹੋਈ ਹੈ। ਦਰਅਸਲ ਕੱਲ੍ਹ ਪਿੰਡ ਭਗਵਾਨਪੁਰਾ ਵਿੱਚ ਦੋ ਸਾਲਾ ਬੱਚਾ ਫ਼ਤਿਹਵੀਰ ਸਿੰਘ 150 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ ਜਿਸ ਨੂੰ ਬਾਹਰ ਕੱਢਣ ਲਈ ਕੱਲ੍ਹ ਦੇ ਰਾਹਤ ਕਾਰਜ ਚਾਲੂ ਹਨ।

ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਫ਼ਤਿਹਵੀਰ ਸਿੰਘ ਨੂੰ ਬਾਹਰ ਕੱਢਣ ਵਿੱਚ 5 ਤੋਂ 8 ਘੰਟਿਆਂ ਦਾ ਸਮਾਂ ਲੱਗ ਸਕਦਾ ਹੈ। ਅੱਜ ਪ੍ਰਸ਼ਾਸਨ ਨੇ ਹੋਰ ਤਰੀਕਿਆਂ ਨਾਲ ਬੱਚੇ ਨੂੰ ਬਾਹਰ ਕੱਢਣ ਦੇ ਯਤਨ ਆਰੰਭ ਦਿੱਤੇ ਹਨ। ਬੋਰਵੈਲ 150 ਫੁੱਟ ਡੂੰਘਾ ਹੈ। ਬੱਚੇ ਦੀ ਜਾਨ ਨੂੰ ਵੀ ਖ਼ਤਰਾ ਹੈ। ਹੁਣ ਇਸ ਬੋਰ ਦੇ ਬਰਾਬਰ ਇੱਕ ਹੋਰ ਬੋਰ ਕੀਤਾ ਜਾ ਰਿਹਾ ਹੈ।

ਨਵੇਂ ਬੋਰ ਵਿੱਚ ਐਨਡੀਆਰਐਫ ਦੇ ਜਵਾਨ ਉਤਰਨਗੇ ਤੇ ਬੱਚੇ ਨੂੰ ਬਾਹਰ ਕੱਢ ਲੈਣਗੇ ਪਰ ਇਸ ਵਿੱਚ ਤਕਰੀਬਨ 8 ਘੰਟਿਆਂ ਦਾ ਸਮਾਂ ਲੱਗ ਸਕਦਾ ਹੈ ਕਿਉਂਕਿ ਇੱਕ ਘੰਟੇ ਵਿੱਚ 15 ਫੁੱਟ ਤਕ ਬੋਰ ਖੋਦਿਆ ਜਾ ਸਕਦਾ ਹੈ।