Punjab News: ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਲਗਭਗ 21 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ 9 ਜ਼ਿਲ੍ਹਿਆਂ ਦੇ ਐਸਐਸਪੀ ਸ਼ਾਮਲ ਹਨ। ਇਹ ਸਾਰੇ ਅਧਿਕਾਰੀ ਆਈਪੀਐਸ ਹਨ। ਹੁਣ ਗੁਰਮੀਤ ਸਿੰਘ ਚੌਹਾਨ ਨੂੰ ਐਸਐਸਪੀ ਫਿਰੋਜ਼ਪੁਰ, ਅਖਿਲ ਚੌਧਰੀ ਨੂੰ ਐਸਐਸਪੀ ਮੁਕਤਸਰ ਸਾਹਿਬ, ਸੰਦੀਪ ਕੁਮਾਰ ਮਲਿਕ ਨੂੰ ਐਸਐਸਪੀ ਹੁਸ਼ਿਆਰਪੁਰ, ਅੰਕੁਰ ਗੁਪਤਾ ਨੂੰ ਐਸਐਸਪੀ ਲੁਧਿਆਣਾ, ਸ਼ੁਭਮ ਅਗਰਵਾਲ ਨੂੰ ਐਸਐਸਪੀ ਫਤਿਹਗੜ੍ਹ ਸਾਹਿਬ, ਮਨਿੰਦਰ ਸਿੰਘ ਨੂੰ ਐਸਐਸਪੀ ਦਿਹਾਤੀ ਅੰਮ੍ਰਿਤਸਰ, ਮੁਹੰਮਦ ਸਰਫਾਜ਼ ਨੂੰ ਐਸਐਸਪੀ ਬਰਨਾਲਾ, ਜੋਤੀ ਯਾਦਵ ਨੂੰ ਐਸਐਸਪੀ ਖੰਨਾ ਨਿਯੁਕਤ ਕੀਤਾ ਗਿਆ ਹੈ।
ਪੰਜਾਬ 'ਚ 21 ਪੁਲਿਸ ਅਧਿਕਾਰੀ ਕੀਤੇ ਇਧਰੋਂ-ਉਧਰ, 9 ਜ਼ਿਲ੍ਹਿਆਂ ਦੇ SSP ਬਦਲੇ, ਦੇਖੋ ਪੂਰੀ ਸੂਚੀ
ABP Sanjha | 21 Feb 2025 05:49 PM (IST)
transfer