ਫ਼ਤਹਿਗੜ੍ਹ ਸਾਹਿਬ: ਚੋਣ ਜ਼ਾਬਤੇ ਦੌਰਾਨ ਸਰਹਿੰਦ ਥਾਣੇ ਦੇ ਉੱਡਣ ਦਸਤੇ ਵੱਲੋਂ ਬਾਹਰੀ ਸੂਬੇ ਤੋਂ ਆ ਰਹੀ ਕੈਸ਼ ਵੈਨ ਵਿੱਚੋਂ 25 ਕਿੱਲੋ ਸੋਨਾ ਫੜਿਆ ਗਿਆ ਹੈ। ਬਰਾਮਦ ਹੋਏ ਸੋਨੇ ਦੀ ਖੇਪ ਦੀ ਕੀਮਤ ਅੱਠ ਕਰੋੜ ਰੁਪਏ ਤੋਂ ਵੀ ਵੱਧ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੁਵਿਸ ਨੇ ਜਦ ਉਕਤ ਵੈਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਸ ਵਿੱਚੋਂ ਵੱਡੀ ਮਾਤਰਾ ਵਿੱਚ ਸੋਨਾ ਮਿਲਿਆ। ਵੈਨ ਸਵਾਰ ਦੋ ਵਿਅਕਤੀ ਇਸ ਸੋਨੇ ਬਾਰੇ ਕੋਈ ਵੀ ਠੋਸ ਦਸਤਾਵੇਜ਼ ਨਹੀਂ ਦਿਖਾ ਸਕੇ। ਪੁਲਿਸ ਨੇ ਜਦ ਸੋਨੇ ਨੂੰ ਜੋਖਿਆ ਤਾਂ ਇਸ ਦਾ ਵਜ਼ਨ 25 ਕਿੱਲੋ ਨਿੱਕਲਿਆ।
ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ, ਪਟਿਆਲਾ ਦੇ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਹੈ। ਫ਼ਤਿਹਗੜ੍ਹ ਸਾਹਿਬ ਦੀ ਸੀਨੀਅਰ ਪੁਲਿਸ ਕਪਤਾਨ ਅਮਨੀਤ ਕੌਂਡਲ ਅਤੇ ਡਿਪਟੀ ਕਮਿਸ਼ਨ ਪ੍ਰਸ਼ਾਂਤ ਕੁਮਾਰ ਗੋਇਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਵਿੱਚੋਂ ਸਾਢੇ ਨੌਂ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਸੀ। 2019 ਲੋਕ ਸਭਾ ਚੋਣਾਂ ਕਰਕੇ ਲੱਗੇ ਆਦਰਸ਼ ਜ਼ਾਬਤੇ ਦੌਰਾਨ ਪੰਜਾਬ ਵਿੱਚ ਨਾਜਾਇਜ਼ ਸੋਨੇ ਦੀ ਸਭ ਤੋਂ ਵੱਡੀ ਬਰਾਮਦਗੀ ਹੈ।