ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਨੀਵਾਰ ਰਾਤ ਤੋਂ ਚੰਡੀਗੜ੍ਹ ਵਿੱਚ ਵੀਕੈਂਡ ਲੌਕਡਾਊਨ ਲੱਗਾ ਹੋਇਆ ਹੈ।ਸੋਮਵਾਰ ਸਵੇਰ 5 ਵਜੇ ਤੱਕ ਇਹ ਲੌਕਡਾਊਨ ਜਾਰੀ ਰਹੇਗਾ।ਉੱਧਰ ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 625 ਨਵੇਂ ਕੇਸ ਸਾਹਮਣੇ ਆਏ ਹਨ। 

 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਚੰਡੀਗੜ੍ਹ  ਵਿੱਚ ਐਕਟਿਵ ਕੇਸਾਂ ਦੀ ਗਿਣਤੀ 3625 ਹੋ ਗਈ ਹੈ।ਪਿੱਛਲੇ 24 ਘੰਟਿਆਂ ਵਿੱਚ 3541 ਸੈਂਪਲ ਕੋਵਿਡ19 ਲਈ ਟੈਸਟ ਕੀਤੇ ਗਏ ਸੀ।ਸ਼ਹਿਰ ਵਿੱਚ ਹੁਣ ਤੱਕ 33934 ਮਰੀਜ਼ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।ਇਸ ਦੌਰਾਨ ਚੰਗੀ ਗੱਲ ਇਹ ਵੀ ਹੈ ਕਿ 29896 ਮਰੀਜ਼ ਹੁਣ ਤੱਕ ਸਿਹਤਯਾਬ ਹੋ ਚੁੱਕੇ ਹਨ। 

 

ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ

ਕੋਰੋਨਾ ਕਾਰਨ ਚੰਡੀਗੜ੍ਹ 'ਚ 413 ਮੌਤਾਂ ਹੋ ਚੁੱਕੀਆਂ ਹਨ।ਪਿੱਛਲੇ 24 ਘੰਟਿਆਂ ਵਿੱਚ ਵੀ ਤਿੰਨ ਮਰੀਜ਼ਾਂ ਦੀ ਮੌਤ ਹੋਈ।ਜਿਸ ਵਿੱਚ ਦੋ ਔਰਤਾਂ ਅਤੇ ਇਹ ਪੁਰਸ਼ ਮਰੀਜ਼ ਸ਼ਾਮਲ ਹੈ।

 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ