ਵੈਨਕੂਵਰ: ਕੈਨੇਡਾ ਪੁਲਿਸ ਗੜਬੜੀ ਕਰਨ ਵਾਲੇ ਪਰਵਾਸੀਆਂ ਨੂੰ ਸਬਕ ਸਿਖਾਉਣ ਲਈ ਜੁੱਟ ਗਈ ਹੈ। ਇਸ ਦਾ ਸੇਕ ਪੰਜਾਬੀਆਂ ਨੂੰ ਵੀ ਲੱਗਣ ਲੱਗਾ ਹੈ। ਸਰੀ ਦੇ ਸਟਰਾਬੈਰੀ ਹਿੱਲ ਖੇਤਰ ’ਚ ਅਗਸਤ ਮਹੀਨੇ ਦੌਰਾਨ ਪਲਾਜ਼ੇ ’ਚ ਪੰਜਾਬੀ ਮੁੰਡਿਆਂ ਵੱਲੋਂ ਇੱਕ-ਦੂਜੇ ਦੀ ਕੁੱਟਮਾਰ ਕੀਤੀ ਗਈ ਸੀ। ਇਨ੍ਹਾਂ ’ਚੋਂ ਤਿੰਨ ਜਣਿਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਤਿੰਨ ਹੋਰਾਂ ਨੂੰ ਵੀ ਵਾਪਸ ਭੇਜਣ ਦੀ ਤਿਆਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਬੀਤੇ ਹਫ਼ਤੇ ਸਰੀ ’ਚ ਅੱਧੀ ਰਾਤ ਹੋਈ ਹੁੱਲੜਬਾਜ਼ੀ ਵਾਲੇ ਮਾਮਲੇ ਦੀ ਜਾਂਚ ਵੀ ਬਰੀਕੀ ਨਾਲ ਕੀਤੀ ਜਾ ਰਹੀ ਹੈ। ਉਸ ’ਚ ਦੋਸ਼ੀ ਪਾਏ ਜਾਣ ਵਾਲਿਆਂ ਨਾਲ ਵੀ ਅਜਿਹਾ ਹੀ ਸਲੂਕ ਕੀਤਾ ਜਾਵੇਗਾ। ਪੁਲਿਸ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਕਾਨੂੰਨ ਤੋੜਨ ਵਾਲਿਆਂ ਲਈ ਦੇਸ਼ ਵਿੱਚ ਕੋਈ ਥਾਂ ਨਹੀਂ। ਹੁਣ ਜਿਹੜਾ ਵੀ ਹੁੱਲੜਬਾਜ਼ੀ ਕਰੇਗਾ, ਉਸ ਨੂੰ ਡਿਪੋਰਟ ਕਰ ਦਿੱਤਾ ਜਾਏਗਾ।
ਪੁਲਿਸ ਨੇ ਇਹ ਨਹੀਂ ਦੱਸਿਆ ਕਿ ਡਿਪੋਰਟ ਕੀਤੇ ਤਿੰਨ ਵਿਅਕਤੀ ਵਿਦਿਆਰਥੀ ਸਨ ਜਾਂ ਹੋਰ ਪਰ ਇਹ ਜ਼ਰੂਰ ਆਖਿਆ ਕਿ ਅਸਥਾਈ ਤੌਰ ’ਤੇ ਕੈਨੇਡਾ ਆ ਕੇ ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਪੁਲਿਸ ਨੇ ਖੌਰੂ ਪਾਉਣ ਵਾਲਿਆਂ ਦੀ ਪਛਾਣ ਬਾਰੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਪੁਲਿਸ ਦੇ ਬੁਲਾਰੇ ਅਲੈਨਰ ਸਟਰਕੋ ਨੇ ਉਕਤ ਕਿਹਾ ਕਿ ਬੇਸ਼ੱਕ ਕਿਸੇ ਨਾਲ ਧੱਕਾ ਨਹੀਂ ਹੋਏਗਾ, ਪਰ ਖਰੂਦ ਕਰਨ ਵਾਲੇ ਪੁਲਿਸ ਤੋਂ ਲਿਹਾਜ਼ ਦੀ ਉਮੀਦ ਨਾ ਕਰਨ।
ਕੈਨੇਡਾ 'ਚ ਗੜਬੜੀ ਕਰਕਨ ਵਾਲੇ ਪੰਜਾਬੀਆਂ ਨੂੰ ਵਾਪਸ ਮੋੜਿਆ
ਏਬੀਪੀ ਸਾਂਝਾ
Updated at:
21 Nov 2019 02:01 PM (IST)
ਕੈਨੇਡਾ ਪੁਲਿਸ ਗੜਬੜੀ ਕਰਨ ਵਾਲੇ ਪਰਵਾਸੀਆਂ ਨੂੰ ਸਬਕ ਸਿਖਾਉਣ ਲਈ ਜੁੱਟ ਗਈ ਹੈ। ਇਸ ਦਾ ਸੇਕ ਪੰਜਾਬੀਆਂ ਨੂੰ ਵੀ ਲੱਗਣ ਲੱਗਾ ਹੈ। ਸਰੀ ਦੇ ਸਟਰਾਬੈਰੀ ਹਿੱਲ ਖੇਤਰ ’ਚ ਅਗਸਤ ਮਹੀਨੇ ਦੌਰਾਨ ਪਲਾਜ਼ੇ ’ਚ ਪੰਜਾਬੀ ਮੁੰਡਿਆਂ ਵੱਲੋਂ ਇੱਕ-ਦੂਜੇ ਦੀ ਕੁੱਟਮਾਰ ਕੀਤੀ ਗਈ ਸੀ। ਇਨ੍ਹਾਂ ’ਚੋਂ ਤਿੰਨ ਜਣਿਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਤਿੰਨ ਹੋਰਾਂ ਨੂੰ ਵੀ ਵਾਪਸ ਭੇਜਣ ਦੀ ਤਿਆਰੀ ਹੈ।
- - - - - - - - - Advertisement - - - - - - - - -