ਚੰਡੀਗੜ੍ਹ: ਸ਼ਨੀਵਾਰ ਨੂੰ ਨਸ਼ੇ ਦੀ ਬਹੁਤਾਤ ਕਾਰਨ ਪੰਜਾਬ ਵਿੱਚ ਵੱਖ-ਵੱਖ ਥਾਈਂ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਪਹਿਲਾ ਮਾਮਲਾ ਮਲੋਟ, ਦੂਜਾ ਗਿੱਦੜਬਾਹਾ ਤੇ ਤੀਜਾ ਫ਼ਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ 22 ਤੋਂ 35 ਸਾਲ ਦੇ ਨੌਜਵਾਨਾਂ ਦੀ ਜਾਨ ਨਸ਼ੇ ਦੇ ਜ਼ਿਆਦਾ ਸੇਵਨ ਕਰਕੇ ਹੋਈ। ਅਜਿਹੇ 'ਚ ਕੈਪਟਨ ਸਰਕਾਰ ਦੀ ਨਸ਼ਿਆਂ 'ਤੇ ਸਖ਼ਤੀ ਦੇ ਦਾਅਵੇ ਵੀ ਫੋਕੇ ਸਾਬਤ ਹੋ ਰਹੇ ਹਨ।
ਬਲਾਕ ਮਲੋਟ ਦੇ ਪਿੰਡ ਲਖਮੀਰੇਆਣਾ ਵਿੱਚ ਪਰਿਵਾਰ ਦੇ ਇਕਲੌਤੇ ਕਮਾਊ ਮੈਂਬਰ ਗਮਦੂਰ ਸਿੰਘ (35) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਮਾਤਾ-ਪਿਤਾ, ਪਤਨੀ ਰਾਜਵੀਰ ਕੌਰ, 18 ਸਾਲਾਂ ਦੀਆਂ ਦੋ ਬੇਟੀਆਂ ਖੁਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਅਤੇ 12 ਸਾਲਾਂ ਦਾ ਬੇਟਾ ਕਰਨਵੀਰ ਸਿੰਘ ਸਦਮੇ ਵਿੱਚ ਹਨ। ਗਮਦੂਰ ਸਿੰਘ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਅਪਾਹਜ ਭਰਾ ਦੇ ਪਰਿਵਾਰ ਦਾ ਵੀ ਪਾਲਣ ਪੋਸ਼ਣ ਕਰ ਰਿਹਾ ਸੀ ਅਤੇ ਉਸ ਦੇ ਪਰਿਵਾਰ 'ਤੇ ਕਾਫੀ ਕਰਜ਼ਾ ਵੀ ਹੈ।
ਹਲਕਾ ਗਿੱਦੜਬਾਹਾ ਦੇ ਪਿੰਡ ਕਰਾਈਵਾਲਾ ਵਿੱਚ 22 ਸਾਲਾ ਨੌਜਵਾਨ ਵੀਜਾ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਕਰਕੇ ਮੌਤ ਹੋ ਗਈ। ਵੀਜਾ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਗ਼ਰੀਬ ਹਨ ਤੇ ਵੀਜਾ ਉਸ ਦਾ ਕਮਾਊ ਪੁੱਤਰ ਸੀ ਪਰ ਪਿੰਡ ਵਿਚ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕੁਝ ਵਿਅਕਤੀਆਂ ਨੇ ਉਸ ਨੂੰ ਨਸ਼ੇ ਦੇ ਜਾਲ ਵਿਚ ਫਸਾ ਲਿਆ ਅਤੇ ਉਹ ਨਸ਼ੇ ਦਾ ਆਦੀ ਬਣ ਗਿਆ। ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕਈ ਵਾਰ ਨਸ਼ਾ ਤਸਕਰਾਂ ਨੂੰ ਫੜਿਆ ਹੈ ਪਰ ਪਿੰਡ ਦੇ ਕੁਝ ਵਿਅਕਤੀ ਉਨ੍ਹਾਂ ਨੂੰ ਕਥਿਤ ਤੌਰ ’ਤੇ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਛੁਡਵਾ ਲੈਂਦੇ ਹਨ।
ਤੀਜਾ ਮਾਮਲਾ ਫਿਲੌਰ ਤੋਂ ਹੈ, ਜਿੱਥੇ ਦੇ ਸਿਵਲ ਹਸਪਤਾਲ ਦੇ ਪਖ਼ਾਨੇ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਸੁਖਪ੍ਰੀਤ ਸਿੰਘ ਵਾਸੀ ਪਿੰਡ ਡੱਲੇਵਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਨਸ਼ਾ ਛੱਡਣ ਦੀ ਦਵਾਈ ਖਾਂਦਾ ਸੀ ਪਰ ਉਸ ਨੇ ਕੁਝ ਸਮੇਂ ਤੋਂ ਦਵਾਈ ਨਹੀਂ ਖਾ ਰਿਹਾ ਸੀ। ਹੁਣ ਉਹ ਪਿਛਲੇ ਤਿੰਨ ਦਿਨ ਤੋਂ ਗੁੰਮ ਸੀ ਅਤੇ ਹਸਪਤਾਲ ਦੇ ਪਖ਼ਾਨੇ ਵਿੱਚੋਂ ਸੜਿਆਂਦ ਮਾਰਨ ਕਾਰਨ ਲਾਸ਼ ਬਾਰੇ ਪਤਾ ਲੱਗਾ।
ਨਸ਼ੇ ਦੇ ਦੈਂਤ ਨੇ ਨਿਗਲੇ ਮਾਪਿਆਂ ਦੇ ਕਮਾਊ ਪੁੱਤ, ਇੱਕੋ ਦਿਨ ਤਿੰਨ ਨੌਜਵਾਨਾਂ ਦੀ ਮੌਤ ਸਰਕਾਰ ਕਹਿੰਦੀ ਤੋੜਿਆ ਲੱਕ!
ਏਬੀਪੀ ਸਾਂਝਾ
Updated at:
02 Jun 2019 10:56 AM (IST)
ਪਹਿਲਾ ਮਾਮਲਾ ਮਲੋਟ, ਦੂਜਾ ਗਿੱਦੜਬਾਹਾ ਤੇ ਤੀਜਾ ਫ਼ਿਲੌਰ ਤੋਂ ਸਾਹਮਣੇ ਆਇਆ ਹੈ ਜਿੱਥੇ 22 ਤੋਂ 35 ਸਾਲ ਦੇ ਨੌਜਵਾਨਾਂ ਦੀ ਜਾਨ ਨਸ਼ੇ ਦੇ ਜ਼ਿਆਦਾ ਸੇਵਨ ਕਰਕੇ ਹੋਈ। ਅਜਿਹੇ 'ਚ ਕੈਪਟਨ ਸਰਕਾਰ ਦੀ ਨਸ਼ਿਆਂ 'ਤੇ ਸਖ਼ਤੀ ਦੇ ਦਾਅਵੇ ਵੀ ਫੋਕੇ ਸਾਬਤ ਹੋ ਰਹੇ ਹਨ।
ਲਖਵਿੰਦਰ (ਖੱਬੇ) ਤੇ ਵੀਜਾ ਸਿੰਘ (ਸੱਜੇ) ਦੀਆਂ ਪੁਰਾਣੀਆਂ ਤਸਵੀਰਾਂ
- - - - - - - - - Advertisement - - - - - - - - -