ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦੇ 30 ਸਾਲਾ ਨੌਜਵਾਨ ਦੀ ਇਟਲੀ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਚੰਗਾ ਭਵਿੱਖ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਅਕਸਰ ਹੀ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਵਿਦੇਸ਼ਾਂ ਵਿੱਚ ਜਦੋਂ ਕੋਈ ਅਣਹੋਣੀ ਵਰਤ ਜਾਂਦੀ ਹੈ ਤਾਂ ਉਸਦੇ ਪਿੱਛੇ ਪਰਿਵਾਰ ਦਾ ਹਾਲਾਤ ਬੜੇ ਖਰਾਬ ਹੁੰਦੇ ਹਨ।

ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਜਿਲੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ 30 ਸਾਲਾ ਨੌਜਵਾਨ ਜਿਸ ਦਾ ਨਾਮ ਸੰਦੀਪ ਸੈਣੀ ਸੀ ਜੋ ਘਰ ਦੀ ਗਰੀਬੀ ਦੂਰ ਕਰਨ ਲਈ ਅੱਜ ਤੋਂ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ।

ਪਰ ਬੀਤੀ ਤਿੰਨ ਤਰੀਕ ਨੂੰ ਸੰਦੀਪ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸੰਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਇਟਲੀ ਆਪਣੀ ਭੈਣ ਦੇ ਕੋਲ ਗਿਆ ਸੀ ਅਤੇ ਬੜਾ ਵਧੀਆ ਕੰਮ ਕਾਰ ਕਰਦਾ ਸੀ ਪਰ 28 ਤਰੀਕ ਨੂੰ ਸੰਦੀਪ ਨੇ ਆਪਣੀ ਭੈਣ ਦੇ ਘਰ ਜਾਣਾ ਸੀ ਤੇ ਉਹ ਕੰਮ ਤੋਂ ਜਦੋਂ ਨਿਕਲਿਆ ਤਾਂ ਘਰ ਨਹੀਂ ਪਹੁੰਚਿਆ।

ਇਸ ਤੋਂ ਬਾਅਦ ਉਸ ਦੀ ਭੈਣ ਅਤੇ ਉਸਦੇ ਜੀਜੇ ਨੇ ਇਸ ਸਬੰਧੀ ਰਿਪੋਰਟ ਥਾਣੇ ਦਰਜ ਕਰਾਈ ਇਟਲੀ ਦੀ ਪੁਲਿਸ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਤਿੰਨ ਤਰੀਕ ਨੂੰ ਮੰਦਭਾਗੀ ਖਬਰ ਆਈ ਕਿ ਇੱਕ ਇਟਲੀ ਦੇ ਜੰਗਲਾਂ ਵਿੱਚ ਡੈਡ ਬਾਡੀ ਪਈ ਹੈ ਤਾਂ ਉਸਦੀ ਭੈਣ ਨੇ ਜਾ ਕੇ ਉਸ ਦੀ ਸ਼ਨਾਖਤ ਕੀਤੀ ਤਾਂ ਉਹ ਡੈਡ ਬਾਡੀ ਸੰਦੀਪ ਦੀ ਹੀ ਸੀ।

ਸੰਦੀਪ ਦੇ ਤਾਇਆ ਨੇ ਦੱਸਿਆ ਕਿ ਸੰਦੀਪ ਦਾ ਕਦੀ ਵੀ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਉਹਨਾਂ ਕਿਹਾ ਕਿ ਹਾਲੇ ਤਾਂ ਉਹਨਾਂ ਨੂੰ ਸੰਦੀਪ ਦੇ ਚੱਕ ਕੇ ਜਿਹੜੇ ਪੈਸੇ ਭੇਜੇ ਸੀ ਉਹ ਵੀ ਪੂਰੇ ਨਹੀਂ ਹੋਏ। ਸੰਦੀਪ ਆਪਣੇ ਪਿੱਛੇ ਆਪਣੇ ਬੁੱਢੇ ਮਾਂ ਪਿਓ ਨੂੰ ਛੱਡ ਗਿਆ ਹੈ। ਹੁਣ ਸੰਦੀਪ ਦਾ ਪਰਿਵਾਰ ਅਤੇ ਪੂਰਾ ਪਿੰਡ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਸੰਦੀਪ ਦੀ ਲਾਸ਼ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਸਦੇ ਬੁੱਢੇ ਮਾਂ ਬਾਪ ਉਸਦਾ ਆਖਰੀ ਵਾਰ ਚਿਹਰਾ ਦੇਖ ਸਕਣ।